ਦੀਕਸ਼ਾ ਡਾਗਰ ਨੇ ਇਕ ਅੰਡਰ 71 ਦੇ ਕਾਰਡ ਨਾਲ ਕੀਤੀ ਸ਼ੁਰੂਆਤ 13 ਬੀਚ ਗੋਲਫ

Thursday, Feb 06, 2020 - 07:07 PM (IST)

ਦੀਕਸ਼ਾ ਡਾਗਰ ਨੇ ਇਕ ਅੰਡਰ 71 ਦੇ ਕਾਰਡ ਨਾਲ ਕੀਤੀ ਸ਼ੁਰੂਆਤ 13 ਬੀਚ ਗੋਲਫ

ਲਿੰਕਸ (ਆਸਟਰੇਲੀਆ)— ਭਾਰਤੀ ਮਹਿਲਾ ਗੋਲਫਰ ਦੀਕਸ਼ਾ ਡਾਗਰ ਨੇ ਵੀਰਵਾਰ ਨੂੰ ਇੱਥੇ ਆਈ. ਐੱਸ. ਪੀ. ਐੱਸ. ਹਾਂਡਾ ਵਿਕ ਓਪਨ ਗੋਲਫ ਟੂਰਨਾਮੈਂਟ ਦੇ ਪਹਿਲੇ ਦੌਰ 'ਚ ਇਕ ਅੰਡਰ 71 ਦਾ ਕਾਰਡ ਖੇਡਿਆ, ਜਿਸ ਨਾਲ ਉਹ ਸਾਂਝੇ ਤੌਰ 'ਤੇ 61ਵੇਂ ਸਥਾਨ 'ਤੇ ਬਣੀ ਹੋਈ ਹੈ। ਦੀਕਸ਼ਾ ਨੇ ਚਾਰ ਬਰਡੀ ਲਗਾਈ। 19 ਸਾਲ ਦੀ ਇਸ ਗੋਲਫਰ ਨੇ 10ਵੇਂ ਹੋਲ ਤੋਂ ਸ਼ੁਰੂਆਤ ਕੀਤੀ ਤੇ ਫਿਰ 11ਵੇਂ ਪਾਰ-5 'ਚ ਬਰਡੀ ਲਗਾਈ। ਹਾਲਾਂਕਿ 12ਵੇਂ ਪਾਰ-3 ਹੋਲ 'ਚ ਡਬਲ ਬੋਗੀ ਕਰ ਬੈਠੀ। ਉਸ ਨੇ 18ਵੇਂ ਹੋਲ 'ਚ ਵਾਪਸੀ ਕਰ ਸਕੋਰ ਈਵਨ ਪਾਰ ਕੀਤਾ। ਬੈਕ ਨਾਈਨ 'ਚ ਪਹਿਲੇ 'ਚ ਬੋਗੀ ਤੋਂ ਬਾਅਦ ਉਹ ਦੂਜੇ ਤੇ ਪੰਜਵੇਂ 'ਚ ਬਰਡੀ ਤੋਂ ਅੰਡਰ ਪਾਰ ਸਕੋਰ ਬਣਾਉਣ 'ਚ ਸਫਲ ਰਹੀ।
ਸਵੀਡਨ ਦੀ ਮੈਡੇਲਿਨ ਸਾਗਸਟੋਸ ਤੇ ਕੋਰੀਆ ਦੀ ਹਾਏਜੀ ਕਾਂਗ ਸਾਂਝੇ ਤੌਰ ਦੇ ਨਾਲ ਬੜ੍ਹਤ ਬਣਾਈ ਹੈ। ਪੁਰਸ਼ਾਂ ਦੀ ਪ੍ਰਤੀਯੋਗਿਤਾ ਵੀ ਨਾਲ ਹੀ ਚੱਲ ਰਹੀ ਹੈ, ਜਿਸ 'ਚ ਅਜੇਜਾਂਦ੍ਰੋ ਕਾਨੀਜਾਰੇਸ ਨੇ 63 ਦੇ ਸ਼ਾਨਦਾਰ ਕਾਰਜ ਨਾਲ 2 ਸਟ੍ਰੋਕਸ ਦੀ ਬੜ੍ਹਤ ਬਣਾ ਰੱਖੀ ਹੈ। ਆਈ. ਐੱਸ. ਪੀ. ਐੱਸ. ਹਾਂਡਾ ਵਿਕ ਓਪਨ 'ਚ ਪੁਰਸ਼ ਤੇ ਮਹਿਲਾ ਟੂਰਨਾਮੈਂਟ 13 ਬੀਚ ਗੋਲਫ ਲਿੰਕਸ 'ਤੇ ਇਕ ਹੀ ਗੋਲਫ ਕੋਰਸ ਦੇ ਨਾਲ ਖੇਡਿਆ ਜਾਂਦਾ ਹੈ, ਜਿਸ 'ਚ ਦੋਵਾਂ ਦੀ ਪੁਰਸਕਾਰ ਰਾਸ਼ੀ ਵੀ ਬਰਾਬਰ ਹੁੰਦੀ ਹੈ।


author

Gurdeep Singh

Content Editor

Related News