ਤਾਮਿਲਨਾਡੂ ਪ੍ਰੀਮੀਅਰ ਲੀਗ ਦੇ ਖਿਡਾਰੀ ਦੀ ਮੌਤ, ਅਸ਼ਵਿਨ ਨੇ ਕਿਹਾ- ਵਿਸ਼ਵਾਸ ਨਹੀਂ ਹੁੰਦਾ

Tuesday, Oct 06, 2020 - 10:46 PM (IST)

ਤਾਮਿਲਨਾਡੂ ਪ੍ਰੀਮੀਅਰ ਲੀਗ ਦੇ ਖਿਡਾਰੀ ਦੀ ਮੌਤ, ਅਸ਼ਵਿਨ ਨੇ ਕਿਹਾ- ਵਿਸ਼ਵਾਸ ਨਹੀਂ ਹੁੰਦਾ

ਨਵੀਂ ਦਿੱਲੀ- ਭਾਰਤੀ ਸਪਿਨਰ ਰਵੀਚੰਦਰਨ ਅਸ਼ਵਿਨ ਹਾਲ ਹੀ 'ਚ ਜੋਸ ਬਟਲਰ ਨੂੰ ਮਾਂਕਡਿੰਗ ਦਾ ਡਰ ਦਿਖਾਉਣ ਅਤੇ ਬਾਅਦ 'ਚ ਆਊਟ ਨਾ ਕਰਨ 'ਤੇ ਬਹੁਤ ਚਰਚਾ 'ਚ ਹਨ ਪਰ ਤਾਮਿਲਨਾਡੂ ਪ੍ਰੀਮੀਅਰ ਲੀਗ ਦੇ ਇਕ ਸਪਿਨਰ ਐੱਮ. ਪੀ. ਰਾਜੇਸ਼ ਦੀ ਮੌਤ 'ਤੇ ਅਸ਼ਵਿਨ ਨੂੰ ਸਦਮਾ ਪਹੁੰਚਿਆ ਹੈ। ਅਸ਼ਵਿਨ ਨੇ ਟੀ. ਐੱਨ. ਪੀ. ਐੱਲ. ਦੇ ਦੌਰਾਨ ਰਾਜੇਸ਼ ਦੇ ਨਾਲ ਮੈਦਾਨ 'ਚ ਦਿਖਾਈ ਦਿੱਤੇ ਸਨ।
ਐੱਮ. ਪੀ. ਰਾਜੇਸ਼ ਲੈੱਗ ਸਪਿਨਰ ਸੀ ਅਤੇ ਉਨ੍ਹਾਂ ਨੇ ਸਾਲ 2018 'ਚ ਟੀ. ਐੱਨ. ਪੀ. ਐੱਲ. 'ਚ ਡੈਬਿਊ ਕੀਤਾ ਸੀ ਆਪਣੀ ਗੇਂਦਬਾਜ਼ੀ ਨਾਲ ਸਾਰਿਆਂ ਨੂੰ ਪ੍ਰਭਾਵਿਤ ਵੀ ਕੀਤਾ। ਉਸ ਨੇ ਲਗਾਤਾਰ ਤਿੰਨ ਵਿਕਟਾਂ ਹਾਸਲ ਕਰਨ ਤੋਂ ਬਾਅਦ 'ਚ ਉਸਦੀ ਟੀਮ ਐੱਲ. ਵਾਈ. ਸੀ. ਏ. ਕੋਵਈ ਕਿੰਗਜ਼ ਨੇ ਆਈ. ਡ੍ਰੀਮ ਕਰਾਈਕੁਡੀ ਕਲਾਈ ਨੂੰ ਸੁਪਰ ਓਵਰ 'ਚ 5 ਦੌੜਾਂ ਨਾਲ ਹਰਾਇਆ ਸੀ। 
ਅਸ਼ਵਿਨ ਨੇ ਰਾਜੇਸ਼ ਦੀ ਮੌਤ 'ਤੇ ਟਵੀਟ ਕਰਦੇ ਹੋਏ ਦੁੱਖ ਪ੍ਰਗਟ ਕੀਤਾ ਹੈ। ਅਸ਼ਵਿਨ ਨੇ ਟਵਿੱਟਰ ਹੈਂਡਲ 'ਤੇ ਲਿਖਿਆ- ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ ਐੱਮ. ਪੀ. ਰਾਜੇਸ਼। ਇਹ ਮੰਨ ਸਕਣਾ ਬਹੁਤ ਮੁਸ਼ਕਿਲ ਹੈ ਕਿ ਤੁਸੀਂ ਅੱਜ ਸਾਡੇ ਵਿਚ ਨਹੀਂ ਹੋ। ਮੈਂ ਮੈਚ ਤੋਂ ਬਾਅਦ ਤੁਹਾਡੇ ਨਾਲ ਕੀਤੀ ਗਈ ਉਸ ਗੱਲਬਾਤ ਨੂੰ ਕਦੀ ਨਹੀਂ ਭੁੱਲ ਸਕਦਾ। ਜ਼ਿਕਰਯੋਗ ਹੈ ਕਿ ਐੱਮ. ਪੀ. ਰਾਜੇਸ਼ ਤਾਮਿਲਨਾਡੂ ਅੰਡਰ-19 ਟੀਮ ਅਤੇ ਤਾਮਿਲਨਾਡੂ ਕ੍ਰਿਕਟ ਐਸੋਸੀਏਸ਼ਨ ਇਲੈਵਨ ਵਲੋਂ ਵੀ ਖੇਡਦੇ ਸਨ।


author

Gurdeep Singh

Content Editor

Related News