ਕੌਮਾਂਤਰੀ ਸ਼ਤਰੰਜ ਖਿਡਾਰੀ ਦੀ ਕਰੰਟ ਲੱਗਣ ਨਾਲ ਮੌਤ, ਜਾਣੋ ਕਿਵੇਂ ਹੋਇਆ ਹਾਦਸਾ

10/26/2019 2:19:48 PM

ਸਪੋਰਟਸ ਡੈਸਕ : ਗਾਜ਼ਿਆਬਾਦ ਦੇ ਗੋਵਿੰਦਪੁਰਮ ਵਿਚ ਰਹਿਣ ਵਾਲੇ ਕੌਮਾਂਤਰੀ ਸ਼ਤਰੰਜ ਖਿਡਾਰੀ ਰਾਜਕੁਮਾਰ ਦੀ ਸ਼ੁਕਰਵਾਰ ਦੇਰ ਸ਼ਾਮ ਕਰੰਟ ਲੱਗਣ ਨਾਲ ਮੌਤ ਹੋ ਗਈ। ਰਾਜਕੁਮਾਰ ਇੰਟਰਨੈਸ਼ਨਲ ਆਰਬਿਟਰਸ ਹੋਣ ਤੋਂ ਇਲਾਵਾ ਕੋਚ ਵੀ ਸੀ। ਖਬਰ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਹਾਲਾਂਕਿ ਅਜੇ ਤਕਰ ਪਰਿਵਾਰਕ ਮੈਂਬਰਾਂ ਵੱਲੋਂ ਪੁਲਸ ਨੂੰ ਕੋਈ ਜਾਣਕਾਰੀ ਨਹੀਂ ਮਿਲੀ ਹੈ। ਕਵੀ ਨਗਰ ਧਾਣਾ ਦੇ ਇੰਚਾਰਜ ਅਨਿਲ ਕੁਮਾਰ ਸ਼ਾਹੀ ਨੇ ਦੱਸਿਆ ਕਿ ਰਾਜਕੁਮਾਰ ਦੇ ਮਕਾਨ ਦੀ ਤੀਜੀ ਮੰਜ਼ਲ 'ਤੇ ਨਿਰਮਾਣ ਦਾ ਕੰਮ ਚੱਲ ਰਿਹਾ ਹੈ। ਇਸ ਦੇ ਲਈ ਉਹ ਸ਼ੁੱਕਰਵਾਰ ਸ਼ਾਮ ਮਕਾਨ ਦੀ ਛੱਤ 'ਤੇ ਖੜ੍ਹੇ ਹੋ ਕੇ ਹੇਠੋਂ ਸਰੀਏ ਖਿੱਚ ਰਹੇ ਸੀ। ਇਸ ਦੌਰਾਨ ਸਰੀਆ ਉੱਛਲ ਕੇ ਕੋਲੋਂ ਗੁਜ਼ਰ ਰਹੀ ਬਿਜਲੀ ਦੀ 1100 ਵੋਲਟ ਦੀ ਤਾਰ ਨੂੰ ਛੁਹ ਗਿਆ। ਜਿਸ ਕਾਰਨ ਉਹ ਇਸ ਜ਼ਬਰਦਸਤ ਕਰੰਟ ਨਾਲ ਬੁਰੀ ਤਰ੍ਹਾਂ ਝੁਲਸ ਗਏ।

ਜਲਦੀ ਨਾਲ ਪਰਿਵਾਰ ਵਾਲੇ ਉਨ੍ਹਾਂ ਨੂੰ ਹਸਪਤਾਲ ਲੈ ਕੇ ਪਹੁੰਚੇ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਸ਼ਤਰੰਜ ਖਿਡਾਰੀ ਰਾਜਕੁਮਾਰ ਦੇ ਪਰਿਵਾਰ ਵਿਚ 2 ਬੇਟੀਆਂ ਅਤੇ ਉਸਦੀ ਪਤਨੀ ਹੈ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਆਬਾਦੀ ਖੇਤਰ ਹੋਣ ਦੇ ਬਾਵਜੂਦ ਬਿਜਲੀ ਦੇ ਨੰਗੀਆਂ ਤਾਰਾਂ ਮੌਜੂਦ ਹਨ। ਬਿਜਲੀ ਨਿਗਮ ਦੀ ਲਾਪਰਵਾਹੀ ਕਾਰਨ ਇਸ ਹਾਦਸੇ ਨੂੰ ਲੈ ਕੇ ਲੋਕਾਂ ਵਿਚ ਕਾਫੀ ਗੁੱਸਾ ਹੈ। ਘਟਨਾ ਦੀ ਜਾਣਕਾਰੀ ਮਿਲਣ 'ਤੇ ਸ਼ਨੀਵਾਰ ਸਵੇਰੇ ਵੱਡੀ ਗਿਣਤੀ ਵਿਚ ਲੋਕ ਉਨ੍ਹਾਂ ਦੇ ਘਰ ਪਹੁੰਚੇ ਅਤੇ ਪੀੜਤ ਪਰਿਵਾਰ ਨੂੰ ਦਿਲਾਸਾ ਦਿੱਤਾ।


Related News