SA v IND : ਡੀ ਕਾਕ ਦਾ ਭਾਰਤ ਵਿਰੁੱਧ 6ਵਾਂ ਸੈਂਕੜਾ, ਗਿਲਕ੍ਰਿਸਟ ਦਾ ਇਹ ਰਿਕਾਰਡ ਤੋੜਿਆ

Sunday, Jan 23, 2022 - 07:59 PM (IST)

SA v IND : ਡੀ ਕਾਕ ਦਾ ਭਾਰਤ ਵਿਰੁੱਧ 6ਵਾਂ ਸੈਂਕੜਾ, ਗਿਲਕ੍ਰਿਸਟ ਦਾ ਇਹ ਰਿਕਾਰਡ ਤੋੜਿਆ

ਕੇਪਟਾਊਨ- ਦੱਖਣੀ ਅਫਰੀਕਾ ਦੇ ਵਿਕਟਕੀਪਰ ਬੱਲੇਬਾਜ਼ ਕਵਿੰਟਨ ਡੀ ਕਾਕ ਨੇ ਭਾਰਤ ਵਿਰੁੱਧ ਤੀਜੇ ਵਨ ਡੇ ਵਿਚ ਸੈਂਕੜਾ ਲਗਾ ਕੇ ਕਈ ਰਿਕਾਰਡ ਆਪਣੇ ਨਾਂ ਕਰ ਲਏ। ਡੀ ਕਾਕ ਦੀ ਇਹ ਪਾਰੀ ਉਦੋਂ ਸਾਹਮਣੇ ਆਈ ਜਦੋਂ ਦੱਖਣੀ ਅਫਰੀਕਾ ਸੀਰੀਜ਼ ਵਿਚ ਪਹਿਲਾਂ ਹੀ 2-0 ਨਾਲ ਅਜੇਤੂ ਬੜ੍ਹਤ ਲੈ ਚੁੱਕਿਆ। ਉਨ੍ਹਾਂ ਨੇ ਕੇਪਟਾਊਨ ਦੇ ਮੈਦਾਨ 'ਤੇ 110 ਗੇਂਦਾਂ ਵਿਚ 9 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ ਆਪਣਾ ਸੈਂਕੜਾ ਪੂਰਾ ਕੀਤਾ। ਕਵਿੰਟਨ ਡੀ ਕਾਕ ਦੇ ਕੋਲ ਹੁਣ ਵਿਕਟਕੀਪਰ ਦੇ ਤੌਰ 'ਤੇ ਗਿਲਕ੍ਰਿਸਟ ਤੋਂ ਜ਼ਿਆਦਾ ਸੈਂਕੜੇ ਦਰਜ ਹੋ ਗਏ ਹਨ। ਹੁਣ ਉਹ ਸਿਰਫ ਸੰਗਾਕਾਰਾ ਤੋਂ ਹੀ ਪਿੱਛੇ ਹਨ। 

PunjabKesari
ਵਿਕਟਕੀਪਰ ਬੱਲੇਬਾਜ਼ ਦੇ ਸਭ ਤੋਂ ਜ਼ਿਆਦਾ ਸੈਂਕੜੇ
23 : ਕੁਮਾਰ ਸੰਗਾਕਾਰਾ, ਸ੍ਰੀਲੰਕਾ
17 : ਕਵਿੰਟਨ ਡੀ ਕਾਕ, ਦੱਖਣੀ ਅਫਰੀਕਾ
16 : ਐਡਮ ਗਿਲਕ੍ਰਿਸਟ, ਆਸਟਰੇਲੀਆ
10 : ਏ ਬੀ ਡਿਵੀਲੀਅਰਸ, ਦੱਖਣੀ ਅਫਰੀਕਾ
10 : ਸ਼ਾਈ ਹੋਪ, ਵਿੰਡੀਜ਼
10 : ਧੋਨੀ, ਭਾਰਤ

PunjabKesari
ਭਾਰਤ ਦੇ ਵਿਰੁੱਧ ਸਭ ਤੋਂ ਜ਼ਿਆਦਾ ਵਨ ਡੇ ਸੈਂਕੜੇ
7 ਸਨਥ ਜੈਸੂਰੀਆ (85 ਪਾਰੀਆਂ)
6 ਕਵਿੰਟਨ ਡੀ ਕਾਕ (16 ਪਾਰੀਆਂ)
6 ਏ ਬੀ ਡਿਵੀਲੀਅਰਸ (32 ਪਾਰੀਆਂ)
6 ਰਿਕੀ ਪੋਂਟਿੰਗ (59 ਪਾਰੀਆਂ)
6 ਕੁਮਾਰ ਸੰਗਾਕਾਰਾ (71 ਪਾਰੀਆਂ)

PunjabKesari
ਇਕ ਦੇਸ਼ ਦੇ ਵਿਰੁੱਧ ਘੱਟ ਮੈਚਾਂ ਵਿਚ 6 ਸੈਂਕੜੇ
16 ਕਵਿੰਟਨ ਡੀ ਕਾਕ ਬਨਾਮ ਭਾਰਤ
23 ਵਰਿੰਦਰ ਸਹਿਵਾਗ ਬਨਾਮ ਨਿਊਜ਼ੀਲੈਂਡ
23 ਅਰੋਨ ਫਿੰਟ ਬਨਾਮ ਇੰਗਲੈਂਡ
26 ਸਈਅਦ ਅਨਵਰ ਬਨਾਮ ਸ਼੍ਰੀਲੰਕਾ

PunjabKesari
ਦੱਖਣੀ ਅਫਰੀਕਾ ਦੇ ਲਈ ਸਭ ਤੋਂ ਜ਼ਿਆਦਾ ਵਨ ਡੇ ਸੈਂਕੜੇ
27 ਹਾਸ਼ਿਮ ਅਮਲਾ
25 ਏ ਬੀ ਡਿਵੀਲੀਅਰਸ
21 ਹਰਸ਼ਲ ਗਿਬਸ
17 ਜੈਕ ਕੈਲਿਸ
17 ਕਵਿੰਟਨ ਡੀ ਕਾਕ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News