ਡਿ ਕਾਕ ਬਣੇ ਦੱਖਣੀ ਅਫਰੀਕਾ ਦੇ ਵਨ ਡੇ ਕਪਤਾਨ

Tuesday, Jan 21, 2020 - 08:54 PM (IST)

ਡਿ ਕਾਕ ਬਣੇ ਦੱਖਣੀ ਅਫਰੀਕਾ ਦੇ ਵਨ ਡੇ ਕਪਤਾਨ

ਜੋਹਾਨਸਬਰਗ— ਕਵਿੰਟਨ ਡਿ ਕਾਕ ਨੂੰ ਮੰਗਲਵਾਰ ਦੱਖਣੀ ਅਫਰੀਕਾ ਦੀ ਵਨ ਡੇ ਅੰਤਰਰਾਸ਼ਟਰੀ ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਕਪਤਾਨ ਦੇ ਰੂਪ 'ਚ ਉਸਦੀ ਪਹਿਲੀ ਪਰੀਖਿਆ ਵਿਸ਼ਵ ਚੈਂਪੀਅਨ ਇੰਗਲੈਂਡ ਵਿਰੁੱਧ ਹੋਵੇਗੀ। ਦੱਖਣੀ ਅਫਰੀਕਾ ਤੇ ਇੰਗਲੈਂਡ ਵਿਚਾਲੇ ਚਾਰ ਫਰਵਰੀ ਤੋਂ ਕੇਪਟਾਊਨ 'ਚ ਤਿੰਨ ਮੈਚਾਂ ਦੀ ਸੀਰੀਜ਼ ਸ਼ੁਰੂ ਹੋਵੇਗੀ। ਟੈਸਟ ਤੇ ਟੀ-20 ਟੀਮ ਦੇ ਕਪਤਾਨ ਫਾਫ ਡੁ ਪਲੇਸਿਸ ਨੂੰ 15 ਮੈਂਬਰੀ ਟੀਮ 'ਚ ਸ਼ਾਮਲ ਨਹੀਂ ਕੀਤਾ ਗਿਆ ਹੈ। ਚੋਣਕਰਤਾ ਲਿੰਡਾ ਜੋਂਡੀ ਨੇ ਕਿਹਾ ਕਿ ਡੁ ਪਲੇਸਿਸ ਨੂੰ ਬਾਹਰ ਕਰਨ ਦਾ ਮਤਲਬ ਇਹ ਨਹੀਂ ਹੈ ਕਿ ਉਸਦੇ ਵਨ ਡੇ ਕਰੀਅਰ ਖਤਮ ਹੋ ਗਿਆ। ਉਨ੍ਹਾਂ ਨੇ ਕਿਹਾ ਕਿ ਅਸੀਂ ਫਾਫ ਤੇ ਕੈਗਿਸੋ ਰਬਾਡਾ ਨੂੰ ਇਸ ਸੀਰੀਜ਼ 'ਚ ਆਰਾਮ ਦੇਣ ਦਾ ਫੈਸਲਾ ਕੀਤਾ ਕਿਉਂਕਿ ਉਨ੍ਹਾਂ ਦੋਵਾਂ ਨੇ ਬਹੁਤ ਕ੍ਰਿਕਟ ਖੇਡੀ ਹੈ। ਵਨ ਡੇ ਮੈਚਾਂ 'ਚੋਂ ਬਾਅਦ 'ਚ ਹੋਣ ਵਾਲੀ ਟੀ-20 ਸੀਰੀਜ਼ ਦੇ ਲਈ ਅਲਗ ਤੋਂ ਟੀਮ ਚੁਣੀ ਜਾਵੇਗੀ। ਇਸ ਤੋਂ ਬਾਅਦ ਆਸਟਰੇਲੀਆ ਦੇ ਵਿਰੁੱਧ ਵੀ ਟੀ-20 ਤੇ ਵਨ ਡੇ ਮੈਚ ਹੋਣਗੇ। 


ਦੱਖਣੀ ਅਫਰੀਕਾ ਦੀ ਵਨ ਡੇ ਟੀਮ ਇਸ ਪ੍ਰਕਾਰ ਹੈ—
ਕਵਿੰਟਨ ਡਿ ਕਾਕ (ਕਪਤਾਨ), ਤੇਮਬਾ ਬਾਵੁਮਾ, ਬਿਯੋਰਨ ਫੋਰਟੁਈਨ, ਬੇਯੂਰਨ ਹੇਂਡਿਕਸ, ਰੀਜਾ ਹੇਂਡਿਕਸ, ਸਿਸੰਡਾ ਮਾਗਲਾ, ਜਾਨਮੈਨ ਮਾਲਨ, ਡੇਵਿਡ ਮਿਲਰ, ਐਂਡੀਲੇ ਫੇਲੁਕਵਾਯੋ, ਲੁੰਗੀ ਅਨਗਿਡੀ, ਤਬਰੇਜ ਸ਼ੰਮੀ, ਲੂਥੋ ਸਿਪਾਮਲਾ, ਜੋਨ ਜਾਨ ਸਮਟਸ, ਰਾਸੀ ਵਾਨ ਡਰ ਜੁਸੇਨ, ਕਾਈਲ ਵੇਰਿਨ।


author

Gurdeep Singh

Content Editor

Related News