TikTok ''ਤੇ ''ਬਾਹੁਬਲੀ'' ਬਣੇ ਡੇਵਿਡ ਵਾਰਨਰ (ਵੀਡੀਓ)

05/17/2020 1:09:14 AM

ਨਵੀਂ ਦਿੱਲੀ— ਆਸਟਰੇਲੀਆਈ ਕ੍ਰਿਕਟਰ ਡੇਵਿਡ ਵਾਰਨਰ ਇਕ ਵਾਰ ਫਿਰ ਚਰਚਾਂ 'ਚ ਹਨ। ਇਸ ਵਾਰ ਵੀ ਵਾਰਨਰ ਨੇ ਆਪਣੇ ਟਿਕਟਾਕ ਵੀਡੀਓ ਨਾਲ ਹਰ ਕਿਸੇ ਦਾ ਦਿਲ ਜਿੱਤ ਲਿਆ ਹੈ। ਵਾਰਨਰ ਨੇ ਇਸ ਬਾਰ ਸੋਸ਼ਲ ਮੀਡੀਆ 'ਤੇ ਜੋ ਵੀਡੀਓ ਸ਼ੇਅਰ ਕੀਤੀ ਹੈ ਉਸ 'ਚ ਉਹ ਫਿਲਮ ਬਾਹੁਬਲੀ ਦਾ ਡਾਇਲੋਗ ਬੋਲਦੇ ਨਜ਼ਰ ਆ ਰਹੇ ਹਨ। ਵੀਡੀਓ 'ਚ ਉਸਦੇ ਬੇਟੀ ਵੀ ਆਪਣੇ ਅੰਦਾਜ਼ ਨਾਲ ਹਰ ਕਿਸੇ ਦਾ ਦਿਲ ਜਿੱਤਣ 'ਚ ਸਫਲ ਰਹੀ ਹੈ। ਇਸ ਵੀਡੀਓ ਨੂੰ ਲੋਕ ਬਹੁਤ ਪਸੰਦ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਜਦੋਂ ਤੋਂ ਵਾਰਨਰ ਟਿਕਟਾਕ 'ਤੇ ਆਇਆ ਹੈ ਉਦੋਂ ਤੋਂ ਖਾਸ ਕਰਕੇ ਆਪਣੀ ਕ੍ਰਿਏਟਿਵਿਟੀ ਨਾਲ ਹਰ ਕਿਸੇ ਨੂੰ ਹੈਰਾਨ ਕਰਨ 'ਚ ਸਫਲ ਹੋਇਆ ਹੈ। ਵਾਰਨਰ ਦੇ ਕਾਰਨ ਹੀ ਬਾਕੀ ਵਿਦੇਸ਼ੀ ਖਿਡਾਰੀ ਵੀ ਟਿਕਟਾਕ 'ਤੇ ਆ ਕੇ ਵੀਡੀਓ ਬਣਾ ਰਹੇ ਹਨ। ਹਾਲ ਹੀ 'ਚ ਪੀਟਰਸਨ ਵੀ ਟਿਕਟਾਕ 'ਤੇ ਵੀਡੀਓ ਬਣਾ ਕੇ ਫੈਂਸ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕਰ ਰਹੇ ਹਨ।

 

 
 
 
 
 
 
 
 
 
 
 
 
 
 

Guess the movie!! @sunrisershyd

A post shared by David Warner (@davidwarner31) on May 16, 2020 at 3:30am PDT


Gurdeep Singh

Content Editor

Related News