ਡੇਵਿਡ ਵਾਰਨਰ ਦੀ ਕਪਤਾਨੀ ''ਤੇ ਬੈਨ ਖ਼ਤਮ ਹੋਵੇ : ਗ੍ਰੇਗ ਚੈਪਲ
Wednesday, Jul 20, 2022 - 02:49 PM (IST)
![ਡੇਵਿਡ ਵਾਰਨਰ ਦੀ ਕਪਤਾਨੀ ''ਤੇ ਬੈਨ ਖ਼ਤਮ ਹੋਵੇ : ਗ੍ਰੇਗ ਚੈਪਲ](https://static.jagbani.com/multimedia/2022_7image_14_48_378544521warner.jpg)
ਸਿਡਨੀ- ਆਸਟਰੇਲੀਆ ਦੇ ਮਹਾਨ ਬੱਲੇਬਾਜ਼ ਗ੍ਰੇਗ ਚੈਪਲ ਨੇ ਕਿਹਾ ਹੈ ਕਿ ਡੇਵਿਡ ਵਾਰਨਰ ਦੀ ਕਪਤਾਨੀ 'ਤੇ ਲੱਗਾ ਸਾਰੀ ਜ਼ਿੰਦਗੀ ਦਾ ਲੱਗਾ ਬੈਨ ਖ਼ਤਮ ਕਰ ਦੇਣਾ ਚਾਹੀਦਾ ਹੈ ਕਿਉਂਕਿ ਇਸ ਸਟਾਰ ਬੱਲੇਬਾਜ਼ 'ਚ ਆਸਟਰੇਲੀਆ ਦਾ ਸਫਲ ਕਪਤਾਨ ਬਣਨ ਦੀ ਸਮਰਥਾ ਹੈ। ਦੱਖਣੀ ਅਫਰੀਕਾ 'ਚ 2018 ਦੇ ਗੇਂਦ ਨਾਲ ਛੇੜਛਾੜ ਦੇ ਕਾਰਨ ਵਾਰਨਰ, ਸਟੀਵ ਸਮਿਥ ਤੇ ਕੈਮਰਨ ਬੇਨਕ੍ਰਾਫਟ ਨੂੰ ਪਾਬੰਦੀ ਝਲਣੀ ਪਈ ਹੈ।
ਵਾਰਨਰ ਤੇ ਸਮਿਥ 'ਕੇ ਇਕ ਸਾਲ ਦਾ ਤੇ ਬੇਨਕ੍ਰਾਫ਼ਟ 'ਤੇ 9 ਮਹੀਨਿਆਂ ਦਾ ਬੈਨ ਲਗਾਇਆ ਗਿਆ। ਚੈਪਲ ਨੇ ਕਿਹਾ, 'ਜੋ ਕੁਝ ਹੋਇਆ, ਉਸ 'ਚ ਉਸ ਦੀ ਮੁੱਖ ਭੂਮਿਕਾ ਸੀ ਪਰ ਸਿਰਫ਼ ਉਸ ਦੀ ਹੀ ਭੂਮਿਕਾ ਨਹੀਂ ਸੀ। ਪਤਾ ਨਹੀਂ ਉਸ ਨਾਲ ਅਲਗ ਵਿਵਹਾਰ ਕਿਉਂ ਕੀਤਾ ਗਿਆ।' ਉਨ੍ਹਾਂ ਕਿਹਾ, 'ਉਹ ਆਪਣੀ ਸਜ਼ਾ ਭੁਗਤ ਚੁੱਕਾ ਹੈ। ਜੇਕਰ ਉਸ ਨੂੰ ਮੌਕਾ ਦਿੱਤਾ ਜਾਵੇ ਤਾਂ ਉਹ ਇਕ ਚੰਗਾ ਕਪਤਾਨ ਬਣ ਸਕਦਾ ਹੈ। ਉਸ 'ਤੇ ਲੱਗਾ ਬੈਨ ਹਟਾਇਆ ਜਾਣਾ ਚਾਹੀਦਾ ਹੈ।