ਓਲੰਪਿਕ ਚੈਂਪੀਅਨ ਰੂਡਿਸ਼ਾ ਗਿੱਟੇ ਦੀ ਸੱਟ ਕਾਰਣ 16 ਹਫ਼ਤਿਆਂ ਲਈ ਬਾਹਰ
Friday, May 29, 2020 - 06:08 PM (IST)

ਸਪੋਰਟਸ ਡੈਸਕ— ਦੋ ਵਾਰ ਦੇ ਓਲੰਪਿਕ ਚੈਂਪੀਅਨ ਅਤੇ 800 ਮੀਟਰ ’ਚ ਵਿਸ਼ਵ ਰਿਕਾਰਡ ਬਣਾਉਣ ਵਾਲੇ ਦੌੜਾਕ ਡੇਵਿਡ ਰੂਡਿਸ਼ਾ ਖੱਬੇ ਗਿੱਟੇ ’ਚ ਫਰੈਕਚਰ ਦੇ ਕਾਰਨ ਅਗਲੇ 16 ਹਫ਼ਤੇ ਤਕ ਟ੍ਰੈਕ ਤੋਂ ਬਾਹਰ ਰਹਿਣਗੇ। ਇਹ 31 ਸਾਲ ਦਾ ਐਥਲੀਟ ਪੱਛਮੀ ਕੀਨੀਆ ਸਥਿਤ ਕਿਲਗੋਰਿਸ ’ਚ 19 ਮਈ ਨੂੰ ਜ਼ਖਮੀ ਹੋ ਗਿਆ ਸੀ। ਉਨ੍ਹਾਂ ਦੇ ਖੱਬੇ ਗਿੱਟੇ ’ਚ ਮੋਚ ਆ ਗਈ ਸੀ ਅਤੇ ਡਾਕਟਰਾਂ ਨੇ ਕਿਹਾ ਜਾਂਚ ਕਰਨ ’ਤੇ ਪਤਾ ਚੱਲਿਆ ਹੈ ਕਿ ਉਸ ’ਚ ਫਰੈਕਚਰ ਹੈ।
ਹੱਡੀਆਂ ਦੇ (ਆਰਥੋਪੀਡਿਸਟ) ਮਾਹਿਰ ਵਿਕਟਰ ਬਾਰਗੋਰੀਆ ਨੇ ਏ. ਐੱਫ. ਪੀ. ਨੂੰ ਦੱਸਿਆ ਕਿ ਉਨ੍ਹਾਂ ਦੇ ਗਿੱਟ ਦਾ ਆਪ੍ਰੇਸ਼ਨ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਵਾਪਸੀ ਕਰਨ ’ਚ ਲਗਭਗ 16 ਹਫ਼ਤੇ ਦਾ ਸਮੇਂ ਲੱਗ ਜਾਵੇਗਾ। ਰੂਡਿਸ਼ਾ ਨੇ ਲੰਡਨ ਓਲੰਪਿਕ ’ਚ ਇਕ ਮਿੰਟ 40.91 ਸੈਕਿੰਡ ਦੇ ਵਿਸ਼ਵ ਰਿਕਾਰਡ ਸਮੇਂ ਦੇ ਨਾਲ 800 ਮੀਟਰ ਦੀ ਦੋੜ ਜਿੱਤੀ ਸੀ।