ਜਿਬ੍ਰਾਲਟਰ ਮਾਸਟਰਸ ਸ਼ਤਰੰਜ ''ਚ ਰੂਸ ਦੇ ਡੇਵਿਡ ਨੇ ਜਿੱਤਿਆ ਖਿਤਾਬ
Saturday, Feb 01, 2020 - 12:52 AM (IST)

ਜਿਬ੍ਰਾਲਟਰ (ਇੰਗਲੈਂਡ) (ਨਿਕਲੇਸ਼ ਜੈਨ)- ਜਿਬ੍ਰਾਲਟਰ ਮਾਸਟਰਸ ਸ਼ਤਰੰਜ ਚੈਂਪੀਅਨਸ਼ਿਪ ਦਾ ਖਿਤਾਬ ਰੂਸ ਦੇ ਡੇਵਿਡ ਪਰਵਯਨ ਨੇ ਬਿਹਤਰ ਟਾਈਬ੍ਰੇਕ ਦੇ ਆਧਾਰ 'ਤੇ ਜਿੱਤਿਆ। ਦਰਅਸਲ ਪਹਿਲੇ ਤੋਂ ਲੈ ਕੇ ਸੱਤਵੇਂ ਸਥਾਨ ਤਕ ਸਾਰੇ ਖਿਡਾਰੀਆਂ ਨੇ 7.5 ਅੰਕ ਬਣਾਏ ਸਨ, ਅਜਿਹੇ ਵਿਚ ਬਿਹਤਰ ਟਾਈਬ੍ਰੇਕ ਦੇ ਆਧਾਰ 'ਤੇ ਰੂਸ ਦਾ ਡੇਵਿਡ ਪਰਵਯਨ ਪਹਿਲੇ, ਚੀਨ ਦਾ ਵਾਂਗ ਹਾਓ ਦੂਜੇ, ਰੂਸ ਦਾ ਡੇਨੀਅਲ ਯੂਫਫਾ ਤੀਜੇ ਤੇ ਆਂਦ੍ਰੇ ਐਸੀਪੇਕ ਚੌਥੇ, ਫਰਾਂਸ ਦਾ ਮੈਕਿਸਮ ਲਾਗ੍ਰੇਵ ਪੰਜਵੇਂ, ਚੈੱਕ ਗਣਰਾਜ ਦਾ ਡੇਵਿਡ ਨਵਾਰਾ ਛੇਵੇਂ ਤੇ ਤੁਰਕੀ ਦਾ ਯਿਲਮਜ਼ ਮੁਸਤਫਾ ਸੱਤਵੇਂ ਸਤਾਨ 'ਤੇ ਰਿਹਾ।
ਮਹਿਲਾ ਵਰਗ ਵਿਚ ਚੀਨ ਦੀ ਸਾਬਕਾ ਵਿਸ਼ਵ ਚੈਂਪੀਅਨ ਤਾਨ ਜਹੋਂਗਾਈ ਪਹਿਲੇ, ਸਵੀਡਨ ਦੀ ਪਿਯਾ ਕ੍ਰਾਮਲਿੰਗ ਦੂਜੇ ਤੇ ਯੂਕ੍ਰੇਨ ਦੀ ਅੰਨਾ ਮੁਜਯਚੁਕ ਤੀਜੇ ਸਥਾਨ 'ਤੇ ਰਹੀ। ਭਾਰਤੀ ਖਿਡਾਰੀਆਂ ਵਿਚ ਨੌਜਵਾਨ ਆਰੀਅਨ ਚੋਪੜਾ 7 ਅੰਕ ਬਣਾ ਕੇ ਟਾਈਬ੍ਰੇਕ ਵਿਚ 11ਵੇਂ ਸਥਾਨ 'ਤੇ ਰਿਹਾ। ਭਾਰਤੀ ਮਹਿਲਾ ਖਿਡਾਰੀ ਨੰਧਿਦਾ ਪੀ. ਵੀ. ਨੂੰ ਇੰਟਰਨੈਸ਼ਨਲ ਮਾਸਟਰ ਨਾਰਮ ਹਾਸਲ ਹੋਇਆ ਤੇ ਪਰਤਿਊਸ਼ਾ ਬੋਦਾ ਭਾਰਤ ਦੀ ਨਵੀਂ ਮਹਿਲਾ ਗ੍ਰੈਂਡ ਮਾਸਟਰ ਬਣ ਗਈ।