ਫੁੱਟਬਾਲਰ ਡੇਨੀ ਦੀ ਪਤਨੀ ਦਾ ਖੁਲਾਸਾ, ਪਤੀ ਦਾ ਮਾਡਲ ਅਲੀਸ਼ਾ ਨਾਲ ਚੱਲ ਰਿਹੈ ਚੱਕਰ

10/06/2018 7:32:49 PM

ਜਲੰਧਰ : ਪ੍ਰੀਮੀਅਰ ਲੀਗ ਫੁੱਟਬਾਲ ਸਟਾਰ ਟ੍ਰਾਏ ਡੇਨੀ ਇਕ ਵਾਰ ਫਿਰ ਆਪਣੀਆਂ ਅਯਾਸ਼ੀਆਂ ਕਾਰਨ ਘਿਰਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਵਾਰ ਉਸ ਨੂੰ ਘੇਰਿਆ ਹੈ ਪਤਨੀ ਸਟੇਸੀ ਡੇਨੀ ਨੇ। 29 ਸਾਲ ਦੀ ਸਟੇਸੀ ਨੇ ਸੋਸ਼ਲ ਮੀਡੀਆ 'ਤੇ ਖੁਲਾਸਾ ਕੀਤਾ ਹੈ ਕਿ ਵੈਟਫੋਰਡ ਕਲੱਬ ਦੇ ਸਟਾਰ ਫੁੱਟਬਾਲਰ ਅਰਥਾਤ ਪਤੀ ਡੇਨੀ ਦਾ 26 ਸਾਲ ਦੀ ਮਾਡਲ ਅਲੀਸ਼ਾ ਨਾਲ ਚੱਕਰ ਚੱਲ ਰਿਹਾ ਹੈ। ਡੇਨੀ ਨੇ ਇਸਦੇ ਲਈ ਅਲੀਸ਼ਾ ਦੀ ਇਕ ਪੋਸਟ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਪ੍ਰੀਮੀਅਰ ਲੀਗ ਵਿਚ ਅਲੀਸ਼ਾ ਉਸਦੇ ਪਤੀ ਨਾਲ ਹੀ ਦਿਸ ਰਹੀ ਹੈ। ਇਕ ਫੋਟੋ ਉਪਰ ਤਾਂ ਉਸ ਨੇ ਡੈਨੀ ਨਾਲ ਫੋਟੋ ਖਿਚਵਾ ਕੇ ਕੁਮੈਂਟ ਲਿਖਿਆ ਹੈ-ਸਿਰਫ ਮੇਰਾ। ਅਜਿਹੇ ਵਿਚ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਅੱਗੇ ਤੋਂ ਡੇਨੀ ਨਾਲ ਸੰਬੰਧਤ ਕੋਈ ਵੀ ਸਵਾਲ ਪੁੱਛਣ ਹੋਵੇ ਤਾਂ ਅਲੀਸ਼ਾ ਤੋਂ ਹੀ ਪੁੱਛੋ ਕਿਉਂਕਿ ਡੇਨੀ ਤੇ ਮੇਰੇ ਵਿਚਾਲੇ ਰਿਸ਼ਤਾ ਖਤਮ ਹੋ ਚੁੱਕਾ ਹੈ। 

Image result for watford club footballer trai denny

ਜ਼ਿਕਰਯੋਗ ਹੈ ਕਿ ਦੋਵਾਂ ਵਿਚ ਅਣਬਣ ਦੀਆਂ ਖਬਰਾਂ ਉਦੋਂ ਸਾਹਮਣੇ ਆਈਆਂ ਸਨ, ਜਦੋਂ ਡੇਨੀ ਨੇ ਅਲੀਸ਼ਾ ਦੀ ਇਕ ਫੋਟੋ 'ਤੇ ਕੁਮੈਂਟ  ਕੀਤਾ ਸੀ—ਕੁਈਨ। ਖਾਸ ਗੱਲ ਇਹ ਹੈ ਕਿ ਉਕਤ ਕੁਮੈਂਟ ਦੇ ਰੀਪਲਾਈ ਵਿਚ ਅਲੀਸ਼ਾ ਨੇ 'ਮਿਸ ਯੂ' ਲਿਖ ਦਿੱਤਾ ਸੀ। ਅਜੇ ਬੀਤੀ ਅਗਸਤ ਵਿਚ ਡੇਨੀ ਨੇ ਸਪੇਨ ਵਿਚ ਛੁੱਟੀਆਂ ਦੌਰਾਨ ਅਲੀਸ਼ਾ ਨਾਲ ਫੋਟੋ ਪੋਸਟ ਕੀਤੀ ਸੀ। ਇਸ ਤੋਂ ਬਾਅਦ ਫੁੱਟਬਾਲ ਪ੍ਰਸ਼ੰਸਕ ਸਟੇਸੀ ਨੂੰ ਪਤੀ ਸੰਭਾਲਣ ਲਈ ਤਰ੍ਹਾਂ-ਤਰ੍ਹਾਂ ਦੇ ਟਿਪਸ ਦੇਣ ਲੱਗ ਗਏ ਸਨ।


Related News