ਕੋਪਾ ਅਮਰੀਕਾ : ਇਕਵਾਡੋਰ ਦੇ ਮਿਡਫੀਲਡਰ ਡੀਆਜ਼ ਕੋਵਿਡ-19 ਨਾਲ ਇਨਫੈਕਟਿਡ
Monday, Jun 28, 2021 - 08:43 PM (IST)
ਸਪੋਰਟਸ ਡੈਸਕ— ਇਕਵਾਡੋਰ ਦੇ ਮਿਡਫ਼ੀਲਡਰ ਡੇਮੀਅਨ ਡੀਆਜ਼ ਬ੍ਰਾਜ਼ੀਲ ਖ਼ਿਲਾਫ਼ ਕੋਪਾ ਅਮਰੀਕਾ ਫ਼ੁੱਟਬਾਲ ਮੁਕਾਬਲੇ ਤੋਂ ਪਹਿਲਾਂ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਦੂਜੇ ਪਾਸੇ ਇਕਵਾਡੋਰ ਦੀ ਟੀਮ ਨੇ ਬਿਆਨ ’ਚ ਕਿਹਾ ਕਿ ਡੀਆਜ਼ ਠੀਕ ਹਨ ਤੇ ਉਨ੍ਹਾਂ ਨੂੰ ਇਕਾਂਤਵਾਸ ’ਚ ਭੇਜਿਆ ਗਿਆ ਹੈ। ਟੀਮ ਨੇ ਕਿਹਾ ਕਿ ਉਹ ਟੀਮ ’ਚ ਇਕਮਾਤਰ ਖਿਡਾਰੀ ਹਨ ਜੋ ਪਾਜ਼ੇਟਿਵ ਪਾਏ ਗਏ ਹਨ। ਦੱਖਣੀ ਅਮਰੀਕਾ ਦੇ ਫ਼ੁੱਟਬਾਲ ਸੰਚਾਲਨ ਅਦਾਰੇ ਕੋਨਮੇਬੋਲ ਨੇ ਕਿਹਾ ਸੀ ਕਿ ਪਿਛਲੇ ਸੋਮਵਾਰ ਤਕ ਹੋਏ ਟੈਸਟ ’ਚ ਕੋਪਾ ਅਮਰੀਕਾ ’ਚ ਕੋਵਿਡ-19 ਦੇ 166 ਮਾਮਲੇ ਸਾਹਮਏ ਆਏ ਸਨ। ਇਨ੍ਹਾਂ ’ਚ ਜ਼ਿਆਦਾਤਰ ਬਾਹਰੀ ਕਰਮਚਾਰੀ ਸਨ ਜਿਨ੍ਹਾਂ ਦਾ ਅਜੇ ਤਕ ਟੀਕਾਕਰਨ ਨਹੀਂ ਕੀਤਾ ਗਿਆ ਹੈ।