33,112 ਕਰੋੜ ਰੁਪਏ ਦੇ ਨਾਲ ਡਾਲਾਸ ਕਾਓਬੋਆਏ ਸਭ ਤੋਂ ਮਹਿੰਗੀ ਟੀਮ
Friday, Jul 20, 2018 - 02:02 AM (IST)

ਜਲੰਧਰ : ਅਮਰੀਕੀ ਫੁੱਟਬਾਲ ਟੀਮ ਡਾਲਾਸ ਕਾਓਬੋਆਏ ਲਗਾਤਾਰ ਦੂਜੇ ਸਾਲ ਫੋਬਰਸ ਦੀ ਸਭ ਤੋਂ ਮਹਿੰਗੀਆਂ ਟੀਮਾਂ 'ਚੋਂ ਚੋਟੀ 'ਤੇ ਆ ਗਈ ਹੈ। ਟੀਮ ਦੀ ਵੈਲਿਊ ਫੋਬਰਸ ਮੈਗਜ਼ੀਨ ਦੇ ਅਨੁਸਾਰ 4.8 ਬਿਲੀਅਨ ਡਾਲਰ ਅਰਥਾਤ 33,112 ਕਰੋੜ ਰੁਪਏ ਮੰਨੀ ਗਈ ਹੈ। 5792 ਕਰੋੜ 22 ਲੱਖ ਰੁਪਏ ਤਾਂ ਕਲੱਬ ਨੇ ਸਾਰੇ ਟੈਕਸ ਦੇ ਕੇ ਬੀਤੇ ਸਾਲ ਹੀ ਕਮਾਏ ਹਨ। ਜ਼ਿਕਰਯੋਗ ਹੈ ਕਿ ਫੋਬਰਸ ਦੀ ਟਾਪ-50 ਸੂਚੀ ਵਿਚ ਨੈਸ਼ਨਲ ਫੁੱਟਬਾਲ ਲੀਗ (ਐੱਨ. ਐੱਫ. ਐੱਲ.) ਦੀਆਂ 29 ਟੀਮਾਂ ਹਨ, ਜਦਕਿ ਬਾਸਕਟਬਾਲ ਦੀਆਂ 8, ਸਾਕਰ ਦੀਆਂ 7 ਤੇ ਬੇਸਬਾਲ ਦੀਆਂ 6 ਟੀਮਾਂ ਨੇ ਇਸ ਲਿਸਟ ਵਿਚ ਜਗ੍ਹਾ ਬਣਾਈ ਹੈ। ਧਿਆਨ ਦੇਣ ਯੋਗ ਹੈ ਕਿ ਫੋਬਰਸ ਦੀ ਇਸ ਲਿਸਟ ਵਿਚ ਕਿਸੇ ਵੀ ਕ੍ਰਿਕਟ ਟੀਮ ਦਾ ਨਾਂ ਤਕ ਨਹੀਂ ਹੈ।