ਸਾਊਦੀ ਅਰਬ ''ਚ ਪਹਿਲੀ ਵਾਰ ਡਕਾਰ ਰੈਲੀ

01/04/2020 1:47:16 AM

ਜੇਦਾਹ— ਪਹਿਲੀ ਵਾਰ ਦੱਖਣੀ ਅਮਰੀਕਾ ਦੀ ਜਗ੍ਹਾ ਸਾਊਦੀ ਅਰਬ ਵਿਚ ਹੋ ਰਹੀ ਡਕਾਰ ਰੈਲੀ ਵਿਚ ਹੀਰੋ ਮੋਟਰ ਸਪੋਰਟਸ ਟੀਮ ਲਗਾਤਾਰ ਚੌਥੀ ਵਾਰ ਹਿੱਸਾ ਲਵੇਗੀ, ਜਿਥੇ ਉਸ ਦੀ ਕੋਸ਼ਿਸ਼ ਪਿਛਲੇ ਤਿੰਨ ਸੈਸ਼ਨਾਂ ਦੇ ਪ੍ਰਦਰਸ਼ਨ ਵਿਚ ਸੁਧਾਰ ਕਰਨ ਦੀ ਹੋਵੇਗੀ। ਸਾਊਦੀ ਅਰਬ ਵਿਚ ਪਹਿਲੀ ਵਾਰ ਹੋਣ ਵਾਲੀ ਇਹ ਰੈਲੀ 5 ਜਨਵਰੀ ਤੋਂ ਇਥੋਂ ਸ਼ੁਰੂ ਹੋਵੇਗੀ। ਇਸ ਦਾ ਫਲੈਗ ਆਫ ਸ਼ਨੀਵਾਰ 4 ਜਨਵਰੀ ਨੂੰ ਹੋਵੇਗਾ। ਡਕਾਰ ਰੈਲੀ ਨੂੰ ਵਿਸ਼ਵ ਪੱਧਰੀ ਮੋਟਰ ਸਪੋਰਟਸ ਰੇਸ ਵਿਚ ਸਭ ਤੋਂ ਮੁਸ਼ਕਿਲ ਰੈਲੀ 'ਚੋਂ ਇਕ ਮੰਨਿਆ ਜਾਂਦਾ ਹੈ। ਰੈਲੀ ਜੇਦਾਹ ਤੋਂ ਸ਼ੁਰੂ ਹੋਵੇਗੀ ਤੇ ਰਿਆਦ ਤੋਂ ਹੋ ਕੇ ਲੰਘੇਗੀ ਤੇ ਅਲ ਕੀਦੀਆ ਵਿਚ ਖਤਮ ਹੋਵੇਗੀ। 12 ਦਿਨਾਂ ਤਕ ਚੱਲਣ ਵਾਲੀ ਇਸ ਰੈਲੀ ਵਿਚ ਕੁਲ 351 ਮੋਟਰਬਾਈਕ, ਕਵਾਰਡਬਾਈਕ, ਕਾਰ ਤੇ ਟਰੱਕ ਦੇ ਵਰਗ ਵਿਚ 7500 ਘੱਟ ਦਾ ਸਫਰ ਤਹਿ ਕਰਨਗੇ।

PunjabKesari
ਕੀ ਹੈ ਡਕਾਰ ਰੈਲੀ
ਡਕਾਰ ਰੈਲੀ, ਜਿਸ ਨੂੰ ਪਹਿਲਾਂ 'ਪੈਰਿਸ-ਡਕਾਰ ਰੈਲੀ' ਦੇ ਰੂਪ ਵਿਚ ਜਾਣਿਆ ਜਾਂਦਾ ਸੀ, ਅਮੌਰੀ ਸਪੋਰਟ ਆਰਗੇਨਾਈਜ਼ੇਸ਼ਨ ਵਲੋਂ ਆਯੋਜਿਤ ਇਕ ਸਾਲਾਨਾ ਰੈਲੀ ਹੈ। 1978 ਵਿਚ ਸਥਾਪਨਾ ਤੋਂ ਬਾਅਦ ਤੋਂ ਜ਼ਿਆਦਾਤਰ ਪ੍ਰੋਗਰਾਮ ਪੈਰਿਸ, ਫਰਾਂਸ, ਡਕਾਰ, ਸ਼ੈਨੇਗਲ ਦੇ ਸਨ। ਇਹ ਦੌੜ ਇਕ ਆਫ-ਰੋਡ ਰੇਸ ਹੈ। ਇਸ ਰੈਲੀ ਵਿਚ ਜਿਨ੍ਹਾਂ ਵਾਹਨਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ, ਉਹ ਸੜਕ 'ਤੇ ਚੱਲਣ ਵਾਲੇ ਵਾਹਨਾਂ ਦੀ ਬਜਾਏ ਅਸਲ ਵਿਚ ਆਫ-ਰੋਡ ਵਾਹਨ ਹੁੰਦੇ ਹਨ। ਜ਼ਿਆਦਾਤਰ ਮੁਕਾਬਲੇ ਵਿਸ਼ੇਸ਼ ਖੰਡ ਆਫ-ਰੋਡ, ਕ੍ਰਾਸਿੰਗ, ਟਿੱਬਿਆਂ, ਮਿੱਟੀ ਅਤੇ ਚੱਟਾਨਾਂ ਆਦਿ ਵਿਚਾਲੇ ਹੁੰਦੇ ਹਨ। ਹਰੇਕ ਗੇੜ ਦੀ ਦੂਰੀ ਘੱਟ ਤੋਂ ਘੱਟ 800-900 ਕਿਲੋਮੀਟਰ (500-560 ਮੀਲ) ਪ੍ਰਤੀ ਦਿਨ ਤਕ ਹੁੰਦੀ ਹੈ।
ਫਾਰਮੂਲਾ ਵਨ ਚੈਂਪੀਅਨ ਓਲੋਂਸੋ ਵੀ ਪੇਸ਼ ਕਰੇਗਾ ਚੁਣੌਤੀ
ਕਾਰ ਰੇਸ ਵਿਚ ਫਾਰਮੂਲਾ ਵਨ ਚੈਂਪੀਅਨ ਫਰਨਾਂਡੋ ਓਲੋਂਸੋ ਵੀ ਚੁਣੌਤੀ ਪੇਸ਼ ਕਰੇਗਾ। ਸਪੇਨ ਦਾ ਇਹ ਚਾਲਕ ਇਸ ਰੇਸ ਵਿਚ ਹਿੱਸਾ ਲੈਣ ਵਾਲਾ ਪਹਿਲਾ ਫਾਰਮੂਲਾ ਵਨ ਚੈਂਪੀਅਨ ਹੈ। ਉਹ 2005 ਤੇ 2006 ਵਿਚ ਫਾਰਮੂਲਾ ਵਨ ਚੈਂਪੀਅਨ ਬਣਿਆ ਸੀ।
ਭਾਰਤੀ ਡਰਾਈਵਰ ਸੰਤੋਸ਼ ਨਾਲ ਪੁਰਤਗਾਲ ਦਾ ਜੋਕਿਮ ਰੋਡ੍ਰਿਗਜ਼ ਕਰੇਗਾ ਚੁਣੌਤੀ ਪੇਸ਼
ਹੀਰੋ ਮੋਟਰ ਸਪੋਰਟਸ ਦੀ ਟੀਮ ਇਸ ਵਾਰ 4 ਚਾਲਕਾਂ ਨਾਲ ਹਿੱਸਾ ਲਵੇਗੀ ਪਰ ਟੀਮ ਨੂੰ ਸਪੇਨ ਦੇ ਓਰਾਏਲ ਮੇਨਾ ਦੀ ਕਮੀ ਮਹਿਸੂਸ ਹੋਵੇਗੀ, ਜਿਸ ਨੂੰ ਡਕਾਰ 2018 ਵਿਚ ਉੱਭਰਦਾ ਹੋਇਆ ਸਰਵਸ੍ਰੇਸ਼ਠ ਖਿਡਾਰੀ (ਬੈਸਟ ਰੂਕੀ ਆਫ ਦਿ ਡਕਾਰ 2018) ਚੁਣਿਆ ਗਿਆ ਸੀ। ਮੇਨਾ ਮੋਰੱਕੋ ਵਿਚ ਹੋਈ ਰੇਸ ਵਿਚ ਜ਼ਖ਼ਮੀ ਹੋ ਗਿਆ ਸੀ, ਜਿਸ ਤੋਂ ਉੱਭਰਨ ਵਿਚ ਉਹ ਅਸਫਲ ਰਿਹਾ। ਮੇਨਾ ਦੀ ਜਗ੍ਹਾ ਜਰਮਨ ਦਾ ਸੈਬੇਸਟੀਅਨ ਭੁਲੇਰ ਟੀਮ ਵਲੋਂ ਜੁੜਿਆ ਹੈ। ਹੀਰੋ ਮੋਟਰ ਸਪੋਰਟਸ ਰਾਈਡਰ ਡਿਵੈੱਲਪਮੈਂਟ ਪ੍ਰੋਗਰਾਮ ਦੇ ਤਹਿਤ ਟਰੇਨਿੰਗ ਲੈਣ ਵਾਲਾ 25 ਸਾਲਾ ਭੁਲੇਰ ਦੂਜੀ ਵਾਰ ਡਕਾਰ ਰੇਸ ਵਿਚ ਹਿੱਸਾ ਲਵੇਗਾ। ਟੀਮ ਵਿਚ ਚੌਥੇ ਚਾਲਕ ਦੇ ਤੌਰ 'ਤੇ ਜੁੜਿਆ ਭੁਲੇਰ 2019 ਵਿਚ ਡਕਾਰ 'ਚ 20ਵੇਂ ਸਥਾਨ 'ਤੇ ਰਿਹਾ ਸੀ। ਟੀਮ ਵਿਚ ਪਿਛਲੇ ਸਾਲ ਦੀ ਤਰ੍ਹਾਂ ਭਾਰਤੀ ਡਰਾਈਵਰ ਸੀ. ਐੱਸ. ਸੰਤੋਸ਼ ਦੇ ਨਾਲ ਪੁਰਤਗਾਲ ਦਾ ਹੀ ਜੋਕਿਮ ਰੋਡ੍ਰਿਗਜ਼ ਇਸ ਵਾਰ ਵੀ ਚੁਣੌਤੀ ਪੇਸ਼ ਕਰੇਗਾ। ਇਸ ਤੋਂ ਇਲਾਵਾ ਡਕਾਰ ਦਾ ਧਾਕੜ ਪੁਰਤਗਾਲ ਦਾ ਪਾਓਲੋ ਗੋਂਸਾਲਵੇਜ਼ ਵੀ ਟੀਮ ਵਿਚ ਸ਼ਾਮਲ ਹੈ। ਰੈਲੀ ਵਿਚ ਸੀ. ਐੱਸ. ਸੰਤੋਸ਼ ਤੋਂ ਇਲਾਵਾ ਹਰਿਥ ਨੂਹ ਦੂਜਾ ਭਾਰਤੀ ਹੈ। ਉਹ ਡਕਾਰ 'ਚ ਪਹਿਲੀ ਵਾਰ ਹਿੱਸਾ ਲੈ ਰਿਹਾ ਹੈ ਤੇ ਸ਼ੇਰਕੋ ਟੀ. ਵੀ. ਐੱਸ. ਫੈਕਟਰੀ ਟੀਮ ਦਾ ਹਿੱਸਾ ਹੈ।
ਹੀਰੋ ਮੋਟਰ ਸਪੋਰਟਸ ਨੇ 2017 ਵਿਚ ਕੀਤਾ ਸੀ ਡੈਬਿਊ
ਦੋਪਹੀਆ ਬਣਾਉਣ ਵਾਲੀ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਹੀਰੋ ਮੋਟਰ ਸਪੋਰਟਸ ਦੀ  ਟੀਮ ਨੇ 2017 ਵਿਚ ਡਕਾਰ ਰੈਲੀ ਵਿਚ ਡੈਬਿਊ ਕੀਤਾ ਸੀ ਤੇ ਉਹ ਟਾਪ-15 ਵਿਚ ਰਹਿਣ ਵਿਚ ਸਫਲ ਹੋਇਆ ਸੀ। ਟੀਮ ਨੇ 2018 ਤੇ 2019 ਵਿਚ ਹੋਰ ਸੁਧਾਰ ਕੀਤਾ ਤੇ ਟਾਪ-10 ਵਿਚ ਜਗ੍ਹਾ ਬਣਾਉਣ ਵਿਚ ਸਫਲ ਰਹੀ। ਹੀਰੋ ਮੋਟਰ ਸਪੋਰਟਸ ਦੇ ਸਾਰੇ ਡਾਈਰਵਰ ਹੀਰੋ 450 ਆਰ. ਆਰ. ਸ਼ੈਲੀ ਬਾਈਕ ਦਾ ਇਸਤੇਮਾਲ ਕਰਨਗੇ।


Gurdeep Singh

Content Editor

Related News