ਮੁਚੋਵਾ ਨੇ ਆਸਟਰੇਲੀਅਨ ਓਪਨ ਤੋਂ ਵਾਪਸ ਲਿਆ ਨਾਮ, ਇਹ ਵੱਡੇ ਖਿਡਾਰੀ ਵੀ ਹੋ ਚੁੱਕੇ ਹਨ ਬਾਹਰ
Tuesday, Dec 21, 2021 - 08:29 PM (IST)
ਪ੍ਰਾਗ- ਚੈੱਕ ਗਣਰਾਜ ਦੀ ਟੈਨਿਸ ਖਿਡਾਰੀ ਕੈਰੋਲੀਨਾ ਮੁਚੋਵਾ ਨੇ ਸੱਟ ਦੇ ਕਾਰਨ ਅਗਲੇ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਟੈਨਿਸ ਟੂਰਨਾਮੈਂਟ ਆਸਟਰੇਲੀਅਨ ਓਪਨ 2022 ਤੋਂ ਨਾਮ ਵਾਪਸ ਲੈ ਲਿਆ ਹੈ। ਡਬਲਯੂ. ਟੀ. ਏ. ਟੂਰ ਦੀ 2 ਵਾਰ ਦੀ ਫਾਈਨਲਿਸਟ ਮੁਚੋਵਾ ਨੇ ਮੰਗਲਵਾਰ ਨੂੰ ਇਕ ਟਵੀਟ ਵਿਚ ਕਿਹਾ ਕਿ ਮੈਨੂੰ ਇਹ ਐਲਾਨ ਕਰਦੇ ਹੋਏ ਦੁਖ ਹੋ ਰਿਹਾ ਹੈ ਕਿ ਮੇਰਾ 2022 ਸੀਜ਼ਨ ਆਸਟਰੇਲੀਆ ਵਿਚ ਸ਼ੁਰੂ ਨਹੀਂ ਹੋਵੇਗਾ। ਮੈਂ ਜਿੰਨੀ ਜਲਦੀ ਹੋ ਸਕੇ ਕੋਰਟ 'ਤੇ ਵਾਪਸੀ ਕਰਨ ਦੇ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹਾਂ।
ਇਹ ਖ਼ਬਰ ਪੜ੍ਹੋ- ਪਾਕਿਸਤਾਨ 'ਤੇ ਰੋਮਾਂਚਕ ਜਿੱਤ ਨਾਲ ਕੋਰੀਆ ਪਹਿਲੀ ਵਾਰ ਫਾਈਨਲ 'ਚ
ਜ਼ਿਕਰਯੋਗ ਹੈ ਕਿ 25 ਸਾਲਾ ਮੁਚੋਵਾ ਨੇ ਇਸ ਸਾਲ ਫਰਵਰੀ ਵਿਚ ਆਸਟਰੇਲੀਆ ਓਪਨ ਦੇ 2021 ਸੈਸ਼ਨ ਵਿਚ ਸੈਮੀਫਾਈਨਲ 'ਚ ਜਗ੍ਹਾ ਬਣਾਈ ਸੀ। ਆਪਣੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਉਹ ਇਸ ਸਾਲ ਦੁਨੀਆ ਦੇ ਚੋਟੀ 20 ਖਿਡਾਰੀਆਂ ਵਿਚ ਵੀ ਸ਼ਾਮਲ ਹੋਈ ਸੀ। ਉਨ੍ਹਾਂ ਨੇ 19ਵੀਂ ਰੈਂਕਿੰਗ ਹਾਸਲ ਕੀਤੀ ਸੀ, ਜੋ ਉਸਦੀ ਕਰੀਅਰ ਦੀ ਬੈਸਟ ਸਿੰਗਲ ਰੈਂਕਿੰਗ ਹੈ। ਉਹ ਹਾਲਾਂਕਿ ਸਤੰਬਰ ਵਿਚ ਯੂ. ਐੱਸ. ਏ. ਓਪਨ ਤੋਂ ਪਹਿਲੇ ਦੌਰ ਵਿਚ ਹਾਰ ਦੇ ਬਾਅਦ ਸੱਟ ਦੇ ਕਾਰਨ ਟੂਰਨਾਮੈਂਟ ਤੋਂ ਬਾਹਰ ਹੋ ਗਈ ਸੀ। ਸਮਝਿਆ ਜਾਂਦਾ ਹੈ ਕਿ ਇਸ ਤੋਂ ਬਾਅਦ ਉਹ ਸੱਟ ਤੋਂ ਪੂਰੀ ਤਰ੍ਹਾਂ ਨਾਲ ਠੀਕ ਨਹੀਂ ਹੋ ਸਕੀ। ਮੁਚੋਵਾ ਆਸਟਰੇਲੀਆ ਦੇ ਮੈਲਬੋਰਨ ਵਿਚ 17 ਤੋਂ 30 ਜਨਵਰੀ ਤੱਕ ਆਯੋਜਿਤ ਹੋਣ ਵਾਲੇ ਆਸਟਰੇਲੀਅਨ ਓਪਨ 2022 ਟੂਰਨਾਮੈਂਟ ਤੋਂ ਬਾਹਰ ਹੋਣ ਵਾਲੀ ਪੰਜਵੀਂ ਖਿਡਾਰੀ ਹੈ। ਇਸ ਤੋਂ ਪਹਿਲਾਂ ਉਸਦੀ ਹਮਵਤਨ ਕਰੋਲੀਨਾ ਪਲਿਸਕੋਵਾ, ਅਮਰੀਕਾ ਦੀ ਜੈਨੀਫਰ ਬ੍ਰੈਡੀ ਤੇ ਸੇਰੇਨਾ ਵਿਲੀਅਮਸਨ ਤੇ ਕੈਨੇਡਾ ਦੀ ਬਿਆਂਕਾ ਨੇ 2022 ਦੇ ਪਹਿਲੇ ਵੱਡੇ ਟੂਰਨਾਮੈਂਟ ਤੋਂ ਬਾਹਰ ਹੋਣ ਦਾ ਐਲਾਨ ਕੀਤਾ ਸੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।