CWG 2022 : ਕੋਰੋਨਾ ਪਾਜ਼ੇਟਿਵ ਪਾਈ ਗਈ ਭਾਰਤੀ ਹਾਕੀ ਖਿਡਾਰਨ ਨਵਜੋਤ ਕੌਰ ਵਤਨ ਪਰਤੇਗੀ

07/31/2022 1:09:08 PM

ਬਰਮਿੰਘਮ- ਭਾਰਤੀ ਮਹਿਲਾ ਹਾਕੀ ਟੀਮ ਦੀ ਮਿਡਫੀਲਡਰ ਨਵਜੋਤ ਕੌਰ ਰਾਸ਼ਟਰਮੰਡਲ ਖੇਡਾਂ (ਕਾਮਨਵੈਲਥ ਗੇਮਜ਼) 2022 'ਚ ਕੋਰੋਨਾ ਜਾਂਚ ਵਿਚ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਵਤਨ ਪਰਤੇਗੀ। ਕੁਰੂਕਸ਼ੇਤਰ ਦੀ 27 ਸਾਲਾ ਨਵਜੋਤ ਦੋ ਦਿਨ ਤੋਂ ਇਕਾਂਤਵਾਸ ਵਿਚ ਹੈ। ਉਸਦੀ ਜਗ੍ਹਾ ਟੀਮ ਵਿਚ ਸੋਨਿਕਾ ਨੂੰ ਸ਼ਾਮਲ ਕੀਤਾ ਗਿਆ ਹੈ।  

ਇਹ ਵੀ ਪੜ੍ਹੋ : CWG 2022 : ਬਿੰਦੀਆਰਾਣੀ ਦੇਵੀ ਨੇ ਸ਼ਾਨਦਾਰ ਪ੍ਰਦਰਸ਼ਨ ਨਾਲ ਵੇਟਲਿਫਟਿੰਗ 'ਚ ਜਿੱਤਿਆ ਚਾਂਦੀ ਦਾ ਤਮਗਾ

ਨਵਜੋਤ ਜਕਾਰਤਾ ਵਿਚ ਖੇਡੀਆਂ ਗਈਆਂ ਏਸ਼ੀਆਈ ਖੇਡਾਂ ਵਿਚ ਚਾਂਦੀ ਤਮਗਾ ਜਿੱਤਣ ਵਾਲੀ ਟੀਮ ਤੇ 2014 ਵਿਚ ਇੰਚੀਓਨ ਖੇਡਾਂ ਦੀ ਕਾਂਸੀ ਤਮਗਾ ਜੇਤੂ ਟੀਮ ਦੀ ਮੈਂਬਰ ਸੀ। ਭਾਰਤ ਦਾ 300 ਤੋਂ ਵੱਧ ਮੈਂਬਰਾਂ ਦਾ ਦਲ ਅਜੇ ਤਕ ਖੇਡਾਂ ਦੌਰਾਨ ਕੋਵਿਡ ਤੋਂ ਮੁਕਤ ਸੀ। ਮਹਿਲਾ ਕ੍ਰਿਕਟ ਟੀਮ ਦੀਆਂ ਦੋ ਮੈਂਬਰਾਂ ਪੂਜਾ ਵਸਤਾਰਕਰ ਤੇ ਮੇਘਨਾ ਦਾ ਭਾਰਤ ਵਿਚ ਕੋਰੋਨਾ ਟੈਸਟ ਪਾਜ਼ੇਟਿਵ ਪਾਇਆ ਗਿਆ ਸੀ ਪਰ ਉਹ ਉਸ ਤੋਂ ਉੱਭਰ ਗਈਆਂ ਹਨ। ਮੇਘਨਾ ਟੀਮ ਨਾਲ ਜੁੜ ਚੁੱਕੀ ਹੈ ਤੇ ਪੂਜਾ ਦੇ ਬਾਰਬਾਡੋਸ ਵਿਰੁੱਧ 3 ਅਗਸਤ ਨੂੰ ਹੋਣ ਵਾਲੇ ਤੀਜੇ ਮੈਚ ਤੋਂ ਪਹਿਲਾਂ ਟੀਮ ਨਾਲ ਜੁੜਨ ਦੀ ਸੰਭਾਵਨਾ ਹੈ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News