CWC 23 : ਲੀਗ ਪੱਧਰ ''ਤੇ ਬੱਲੇਬਾਜ਼ੀ ''ਚ ਵਿਰਾਟ ਤੇ ਗੇਂਦਬਾਜ਼ੀ ''ਚ ਜ਼ਾਂਪਾ ਰਹੇ ਸਰਵਸ੍ਰੇਸ਼ਠ
Monday, Nov 13, 2023 - 08:10 PM (IST)
ਨਵੀਂ ਦਿੱਲੀ (ਵਾਰਤਾ)- ਆਈ. ਸੀ. ਸੀ. ਵਿਸ਼ਵ ਕੱਪ 'ਚ ਲੀਗ ਪੱਧਰ 'ਤੇ ਖੇਡੇ ਗਏ 45 ਮੈਚਾਂ 'ਚ ਬੱਲੇਬਾਜ਼ੀ 'ਚ ਭਾਰਤ ਦੇ ਵਿਰਾਟ ਕੋਹਲੀ 594 ਦੌੜਾਂ ਤੇ ਅਤੇ ਆਸਟ੍ਰੇਲੀਆਈ ਗੇਂਦਬਾਜ਼ ਐਡਮ ਜ਼ਾਂਪਾ 22 ਵਿਕਟਾਂ ਨਾਲ ਸਰਵੋਤਮ ਰਹੇ ਹੈ। ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਨੌਂ ਲੀਗ ਮੈਚਾਂ ਵਿੱਚ 99 ਦੀ ਔਸਤ ਨਾਲ 594 ਦੌੜਾਂ ਬਣਾ ਕੇ ਸਿਖਰ ’ਤੇ ਹਨ। ਇਸ ਵਿਸ਼ਵ ਕੱਪ ਵਿੱਚ ਵਿਕਟਾਂ ਦੇ ਮਾਮਲੇ ਵਿੱਚ ਆਸਟਰੇਲੀਆ ਦੇ ਐਡਮ ਜ਼ਾਂਪਾ ਸਿਖਰ ’ਤੇ ਹਨ। ਉਹ 9 ਲੀਗ ਮੈਚਾਂ ਵਿੱਚ 18.90 ਦੀ ਔਸਤ ਨਾਲ 22 ਵਿਕਟਾਂ ਲੈ ਕੇ ਸਭ ਤੋਂ ਅੱਗੇ ਹੈ।
ਇਹ ਵੀ ਪੜ੍ਹੋ : ਭਾਰਤ ਨੇ ਪਹਿਲੀ ਵਾਰ ਵਿਸ਼ਵ ਕੱਪ 'ਚ ਲਗਾਤਾਰ ਜਿੱਤੇ 9 ਮੈਚ, ਨੀਦਰਲੈਂਡ ਨੂੰ 160 ਦੌੜਾਂ ਨਾਲ ਹਰਾਇਆ
ਬੱਲੇਬਾਜ਼ੀ 'ਚ ਦੱਖਣੀ ਅਫਰੀਕਾ ਦਾ ਕਵਿੰਟਨ ਡੀ ਕਾਕ ਨੌਂ ਮੈਚਾਂ 'ਚ 65.66 ਦੀ ਔਸਤ ਨਾਲ 591 ਦੌੜਾਂ ਬਣਾ ਕੇ ਦੂਜੇ ਸਥਾਨ 'ਤੇ ਹੈ। ਉਥੇ ਹੀ ਗੇਂਦਬਾਜ਼ੀ 'ਚ ਵਿਸ਼ਵ ਕੱਪ ਤੋਂ ਬਾਹਰ ਹੋਏ ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ ਦਿਲਸ਼ਾਨ ਮਦੁਸ਼ੰਕਾ 9 ਮੈਚਾਂ 'ਚ 25 ਦੀ ਔਸਤ ਨਾਲ 21 ਵਿਕਟਾਂ ਲੈ ਕੇ ਦੂਜੇ ਸਥਾਨ 'ਤੇ ਹਨ। ਨਿਊਜ਼ੀਲੈਂਡ ਦੇ ਰਚਿਨ ਰਵਿੰਦਰਨ ਨੌਂ ਮੈਚਾਂ ਵਿੱਚ 70.62 ਦੀ ਔਸਤ ਨਾਲ 565 ਦੌੜਾਂ ਬਣਾ ਕੇ ਬੱਲੇਬਾਜ਼ੀ ਵਿੱਚ ਤੀਜੇ ਸਥਾਨ ’ਤੇ ਹਨ। ਉਥੇ ਹੀ ਦੱਖਣੀ ਅਫਰੀਕਾ ਦੇ ਗੇਰਾਲਡ ਕੋਏਟਜ਼ੀ 7 ਲੀਗ ਮੈਚਾਂ 'ਚ 19.38 ਦੀ ਔਸਤ ਨਾਲ 18 ਵਿਕਟਾਂ ਲੈ ਕੇ ਤੀਜੇ ਸਥਾਨ 'ਤੇ ਹਨ।
ਭਾਰਤ ਦੇ ਰੋਹਿਤ ਸ਼ਰਮਾ ਨੌਂ ਮੈਚਾਂ ਵਿੱਚ 55.88 ਦੀ ਔਸਤ ਨਾਲ 505 ਦੌੜਾਂ ਬਣਾ ਕੇ ਚੌਥੇ ਸਥਾਨ 'ਤੇ ਹਨ। ਇਸੇ ਨੰਬਰ 'ਤੇ ਪਾਕਿਸਤਾਨ ਦੇ ਸ਼ਾਹੀਨ ਅਫਰੀਦੀ ਨੇ 9 ਮੈਚਾਂ 'ਚ 26.72 ਦੀ ਔਸਤ ਨਾਲ 18 ਵਿਕਟਾਂ ਲਈਆਂ ਹਨ। ਆਸਟਰੇਲੀਆ ਦਾ ਡੇਵਿਡ ਵਾਰਨਰ ਨੌਂ ਮੈਚਾਂ ਵਿੱਚ 55.44 ਦੀ ਔਸਤ ਨਾਲ 499 ਦੌੜਾਂ ਬਣਾ ਕੇ ਪੰਜਵੇਂ ਸਥਾਨ ’ਤੇ ਹੈ। ਗੇਂਦਬਾਜ਼ੀ 'ਚ ਭਾਰਤ ਦੇ ਜਸਪ੍ਰੀਤ ਬੁਮਰਾਹ ਨੇ 9 ਮੈਚਾਂ 'ਚ 15.64 ਦੀ ਔਸਤ ਨਾਲ 17 ਵਿਕਟਾਂ ਲਈਆਂ ਹਨ। ਉਥੇ ਹੀ ਦੱਖਣੀ ਅਫਰੀਕਾ ਦੇ ਮਾਕਰ ਯਾਨਸਿਨ ਨੇ ਵੀ ਇਸ ਵਿਸ਼ਵ ਕੱਪ ਦੇ ਅੱਠ ਮੈਚਾਂ ਵਿੱਚ 24.41 ਦੀ ਔਸਤ ਨਾਲ 17 ਵਿਕਟਾਂ ਲਈਆਂ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ