CWC 2019 : ਆਸਟਰੇਲੀਆ ਨੇ ਸ਼੍ਰੀਲੰਕਾ ਨੂੰ 87 ਦੌੜਾਂ ਨਾਲ ਹਰਾਇਆ

Sunday, Jun 16, 2019 - 12:59 AM (IST)

CWC 2019 : ਆਸਟਰੇਲੀਆ ਨੇ ਸ਼੍ਰੀਲੰਕਾ ਨੂੰ 87 ਦੌੜਾਂ ਨਾਲ ਹਰਾਇਆ

ਲੰਡਨ : ਓਪਨਰ ਅਤੇ ਕਪਤਾਨ ਆਰੋਨ ਫਿੰਚ (153) ਦੀ ਕਪਤਾਨੀ ਭਰੀ ਪਾਰੀ ਅਤੇ ਸਟੀਵ ਸਮਿਥ (73) ਨਾਲ ਉਸ ਦੀ ਦੂਜੀ ਵਿਕਟ ਲਈ 173 ਦੌੜਾਂ ਦੀ ਵੱਡੀ ਸਾਂਝੇਦਾਰੀ ਦੀ ਬਦੌਲਤ ਸਾਬਕਾ ਚੈਂਪੀਅਨ ਆਸਟਰੇਲੀਆ ਨੇ ਸ਼੍ਰੀਲੰਕਾ ਵਿਰੁੱਧ ਵਿਸ਼ਵ ਕੱਪ ਮੁਕਾਬਲੇ ਵਿਚ ਸ਼ਨੀਵਾਰ 50 ਓਵਰਾਂ ਵਿਚ 7 ਵਿਕਟਾਂ 'ਤੇ 334 ਦੌੜਾਂ ਦਾ ਮਜ਼ਬੂਤ ਸਕੋਰ ਬਣਾ ਲਿਆ।
ਆਸਟਰੇਲੀਆ ਦੇ ਕਪਤਾਨ ਫਿੰਚ ਨੇ ਆਪਣੀ ਇਸ ਪਾਰੀ ਨਾਲ ਆਪਣੇ ਸਰਵਸ੍ਰੇਸ਼ਠ ਵਨ ਡੇ ਸਕੋਰ ਦੀ ਬਰਾਬਰੀ ਕਰ ਲਈ। ਉਸ ਨੇ ਇਸ ਸਾਲ 24 ਮਾਰਚ ਨੂੰ ਸ਼ਾਰਜਾਹ ਵਿਚ ਪਾਕਿਸਤਾਨ ਵਿਰੁੱਧ ਅਜੇਤੂ 153 ਦੌੜਾਂ ਬਣਾਈਆਂ ਸਨ ਅਤੇ ਹੁਣ ਓਵਲ ਵਿਚ ਉਸ ਨੇ ਸ਼੍ਰੀਲੰਕਾ ਵਿਰੁੱਧ 153 ਦੌੜਾਂ ਬਣਾਈਆਂ। ਫਿੰਚ ਦਾ ਇਹ 14ਵਾਂ ਵਨ ਡੇ ਸੈਂਕੜਾ ਹੈ। ਉਸ ਨੇ 132 ਗੇਂਦਾਂ ਦੀ ਪਾਰੀ ਵਿਚ 15 ਚੌਕੇ ਤੇ 4 ਛੱਕੇ ਲਾਏ। 
ਫਿੰਚ ਨੇ ਓਪਨਰ ਡੇਵਿਡ ਵਾਰਨਰ ਨਾਲ ਪਹਿਲੀ ਵਿਕਟ ਲਈ 80 ਦੌੜਾਂ ਜੋੜੀਆਂ। ਪਿਛਲੇ ਮੈਚ ਵਿਚ ਸੈਂਕੜਾ ਬਣਾਉਣ ਵਾਲੇ ਵਾਰਨਰ ਨੇ ਇਸ ਵਾਰ 48 ਗੇਂਦਾਂ 'ਤੇ 2 ਚੌਕਿਆਂ ਦੀ ਮਦਦ ਨਾਲ 26 ਦੌੜਾਂ ਬਣਾਈਆਂ। ਉਸਮਾਨ ਖਵਾਜਾ 10 ਦੌੜਾਂ ਬਣਾ ਕੇ ਆਊਟ ਹੋਇਆ। 
ਫਿੰਚ ਟੀਮ ਦੀਆਂ 273 ਦੌੜਾਂ ਅਤੇ ਸਮਿਥ 278 ਦੇ ਸਕੋਰ 'ਤੇ ਆਊਟ ਹੋਇਆ। ਆਸਟਰੇਲੀਆ ਨੇ ਪਿਛਲੇ ਮੁਕਾਬਲੇ ਦੀ ਤਰ੍ਹਾਂ ਇਸ ਮੈਚ ਵਿਚ ਵੀ ਆਖਰੀ ਓਵਰਾਂ ਵਿਚ ਜਲਦੀ-ਜਲਦੀ ਵਿਕਟਾਂ ਗੁਆਈਆਂ ਪਰ ਆਲਰਾਊਂਡਰ ਗਲੇਨ ਮੈਕਸਵੈੱਲ ਨੇ 25 ਗੇਂਦਾਂ ਵਿਚ 5 ਚੌਕਿਆਂ ਤੇ 6 ਛੱਕਿਆਂ ਦੀ ਮਦਦ ਨਾਲ ਅਜੇਤੂ 46 ਦੌੜਾਂ ਦੀ ਤੇਜ਼-ਤਰਾਰ ਪਾਰੀ ਖੇਡ ਕੇ ਆਸਟਰੇਲੀਆ ਨੂੰ 334 ਦੌੜਾਂ ਤਕ ਪਹੁੰਚਾ ਦਿੱਤਾ।
ਸੱਟ ਤੋਂ ਉੱਭਰ ਕੇ ਇਸ ਮੈਚ ਵਿਚ ਵਾਪਸੀ ਕਰਨ ਵਾਲੇ ਨੁਵਾਨ ਪ੍ਰਦੀਪ ਨੇ 10 ਓਵਰਾਂ ਵਿਚ 88 ਦੌੜਾਂ ਦਿੱਤੀਆਂ, ਜਦਕਿ ਉਡਾਨਾ ਨੇ 57 ਦੌੜਾਂ 'ਤੇ 2 ਵਿਕਟਾਂ, ਡਿਸਿਲਵਾ ਨੇ 40 ਦੌੜਾਂ 'ਤੇ 2 ਵਿਕਟਾਂ ਅਤੇ ਮਲਿੰਗਾ ਨੇ 61 ਦੌੜਾਂ 'ਤੇ ਇਕ ਵਿਕਟ ਲਈ।


Related News