CWC 2019 : ਰਿਕਾਰਡ 5ਵਾਂ ਸੈਂਕੜਾ ਲਗਾਕੇ ਰੋਹਿਤ ਨੇ ਦਿੱਤਾ ਇਹ ਬਿਆਨ

Saturday, Jul 06, 2019 - 11:21 PM (IST)

CWC 2019 : ਰਿਕਾਰਡ 5ਵਾਂ ਸੈਂਕੜਾ ਲਗਾਕੇ ਰੋਹਿਤ ਨੇ ਦਿੱਤਾ ਇਹ ਬਿਆਨ

ਜਲੰਧਰ— ਵਿਸ਼ਵ ਕੱਪ 'ਚ 5ਵਾਂ ਸੈਂਕੜਾ ਲਗਾ ਕੇ ਰਿਕਾਰਡ ਬਣਾਉਣ ਵਾਲੇ ਰੋਹਿਤ ਸ਼ਰਮਾ ਨੂੰ ਮੈਨ ਆਫ ਦਿ ਮੈਚ ਚੁਣਿਆ ਗਿਆ। ਐਵਾਰਡ ਹਾਸਲ ਕਰਨ ਤੋਂ ਬਾਅਦ ਰੋਹਿਤ ਨੇ ਕਿਹਾ ਕਿ ਉਸਦੇ ਮਨ 'ਚ ਪੰਜ ਸੈਂਕੜੇ ਲਗਾਉਣ ਦੇ ਵਾਰੇ 'ਚ ਕੁਝ ਵੀ ਨਹੀਂ ਚੱਲ ਰਿਹਾ ਸੀ। ਰੋਹਿਤ ਨੇ ਕਿਹਾ ਕਿ ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕਰ ਰਿਹਾ ਸੀ ਕਿ ਮੈਂ ਉੱਥੇ ਜਾ ਕੇ ਆਪਣਾ ਕੰਮ ਹੀ ਕਰਨਾ ਹੈ। ਮੈਨੂੰ ਪਤਾ ਸੀ ਕਿ ਜੇਕਰ ਮੈਂ ਵਧੀਆ ਖੇਡਿਆ ਤਾਂ ਟੀਮ ਦੇ ਲਈ ਬਹੁਤ ਵਧੀਆ ਹੋਵੇਗਾ। ਮੇਰਾ ਕੰਮ ਹੁੰਦਾ ਹੈ ਆਪਣੀ ਟੀਮ ਨੂੰ ਫਿਨਿਸ਼ਿੰਗ ਲਾਈਨ ਤਕ ਪਹੁੰਚਾਉਣਾ ਦਾ।
ਰੋਹਿਤ ਨੇ ਕਿਹਾ ਕਿ ਬੱਲੇਬਾਜ਼ੀ ਨੂੰ ਲੈ ਕੇ ਮੈਂ ਕੋਸ਼ਿਸ਼ ਕਰਦਾ ਹਾਂ ਤੇ ਹੋਰ ਗਣਨਾ ਕਰਦਾ ਹਾਂ ਕਿ ਮੈਂ ਕਿਸ ਆਧਾਰ 'ਤੇ ਅੱਗੇ ਵਧ ਸਕਦਾ ਹਾਂ। ਮੈਂ ਆਪਣੇ ਅਤੀਤ ਤੋਂ ਸਿੱਖਿਆ ਹੈ ਕਿ ਬੱਲੇਬਾਜ਼ੀ 'ਚ ਕੁਝ ਅਨੁਸ਼ਾਸਨ ਹੋਣਾ ਚਾਹੀਦਾ। ਜੋ ਪਿੱਛੇ ਹੋਇਆ ਉਹ ਸਮਾਂ ਬੀਤ ਗਿਆ। ਹੁਣ ਹਰ ਦਿਨ ਕ੍ਰਿਕਟ 'ਚ ਨਵਾਂ ਦਿਨ ਹੈ। ਮੈਂ ਸੋਚਦਾ ਹਾਂ ਕਿ ਮੈਂ ਕੋਈ ਵਨ ਡੇ ਮੈਚ ਨਹੀਂ ਖੇਡਿਆ ਜਾ ਕੋਈ ਸੈਂਕੜਾ ਨਹੀਂ ਬਣਾਇਆ ਹੈ। ਉਹ ਇਕ ਖਿਡਾਰੀ ਦੇ ਰੂਪ 'ਚ ਚੁਣੌਤੀ ਹੈ। ਨਾਲ ਹੀ ਮਲਿੰਗਾ ਦੇ ਵਾਰੇ 'ਚ ਗੱਲ ਕਰਦੇ ਹੋਏ ਰੋਹਿਤ ਨੇ ਕਿਹਾ ਕਿ ਸ਼੍ਰੀਲੰਕਾ ਦੇ ਲਈ ਤੇ ਫਿਰ ਮੁੰਬਈ ਇੰਡੀਅਨਸ ਦੇ ਲਈ ਇਕ ਚੈਂਪੀਅਨ ਗੇਂਦਬਾਜ਼ ਰਿਹਾ ਹੈ। ਮੈਂ ਉਨ੍ਹਾ ਨੂੰ ਨੇੜਿਓ ਦੇਖਿਆ ਹੈ ਤੇ ਕ੍ਰਿਕਟ ਜਗਤ ਉਨ੍ਹਾਂ ਨੂੰ ਯਾਦ ਕਰੇਗਾ। ਇਕ ਟੀਮ ਦੇ ਰੂਪ 'ਚ ਅਸੀਂ ਉਸ ਵਾਰੇ 'ਚ ਨਹੀਂ ਸੋਚ ਰਹੇ ਹਨ। ਸਾਨੂੰ ਅੱਜ ਵੱਡੀ ਜਿੱਤ ਮਿਲੀ ਹੈ।
ਜ਼ਿਕਰਯੋਗ ਹੈ ਕਿ ਭਾਰਤ ਨੇ ਆਪਣੇ ਓਪਨਰਾਂ ਰੋਹਿਤ ਸ਼ਰਮਾ (103) ਤੇ ਲੋਕੇਸ਼ ਰਾਹੁਲ (111) ਦੇ ਸ਼ਾਨਦਾਰ ਸੈਂਕੜਿਆਂ ਦੀ ਬਦੌਲਤ ਸ਼੍ਰੀਲੰਕਾ ਨੂੰ ਆਈ. ਸੀ. ਸੀ. ਵਿਸ਼ਵ ਕੱਪ ਦੇ ਆਪਣੇ ਆਖਰੀ ਲੀਗ ਮੁਕਾਬਲੇ ਵਿਚ ਸ਼ਨੀਵਾਰ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਸ਼੍ਰੀਲੰਕਾ ਦੇ ਐਂਜੇਲੋ ਮੈਥਿਊਜ਼ (113) ਨੇ ਸ਼ਾਨਦਾਰ ਸੈਂਕੜੇ ਨਾਲ ਖਰਾਬ ਸਥਿਤੀ ਤੋਂ ਉਭਾਰ ਕੇ 50 ਓਵਰਾਂ ਵਿਚ 7 ਵਿਕਟਾਂ 'ਤੇ 264 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਸੀ ਪਰ ਭਾਰਤੀ ਓਪਨਰਾਂ ਦੇ ਸੈਂਕੜਿਆਂ ਨੇ ਸੈਂਕੜੇ ਨੂੰ ਕਿਤੇ ਬੌਣਾ ਸਾਬਤ ਕਰ ਦਿੱਤਾ। ਭਾਰਤ ਨੇ 43.3 ਓਵਰਾਂ ਵਿਚ ਸਿਰਫ 3 ਵਿਕਟਾਂ ਦੇ ਨੁਕਸਾਨ 'ਤੇ 265 ਦੌੜਾਂ ਬਣਾ ਕੇ ਇਕਪਾਸੜ ਜਿੱਤ ਹਾਸਲ ਕਰ ਲਈ।


author

Gurdeep Singh

Content Editor

Related News