CWC Final : ਮੁਕਾਬਲਾ ਟਾਈ, ਜ਼ਿਆਦਾ ਬਾਊਂਡਰੀ ਲਗਾਉਣ 'ਤੇ ਇੰਗਲੈਂਡ ਵਿਸ਼ਵ ਕੱਪ ਜਿੱਤਿਆ

Monday, Jul 15, 2019 - 12:06 AM (IST)

CWC Final : ਮੁਕਾਬਲਾ ਟਾਈ, ਜ਼ਿਆਦਾ ਬਾਊਂਡਰੀ ਲਗਾਉਣ 'ਤੇ ਇੰਗਲੈਂਡ ਵਿਸ਼ਵ ਕੱਪ ਜਿੱਤਿਆ
ਲੰਡਨ- ਇੰਗਲੈਂਡ ਨੇ ਰੋਮਾਂਚ ਦੀ ਚੋਟੀ 'ਤੇ ਪਹੁੰਚੇ ਵਿਸ਼ਵ ਕੱਪ ਫਾਈਨਲ ਵਿਚ ਐਤਵਾਰ ਨੂੰ ਇੱਥੇ ਮੈਚ ਤੇ ਸੁਪਰ ਓਵਰ ਦੇ 'ਟਾਈ' ਰਹਿਣ ਤੋਂ ਬਾਅਦ ਨਿਊਜ਼ੀਲੈਂਡ 'ਤੇ 'ਬਾਊਂਡਰੀਆਂ' ਦੇ ਦਮ 'ਤੇ ਪਾਰ ਪਾਰ ਕੇ ਪਹਿਲੀ ਵਾਰ ਵਿਸ਼ਵ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ।
PunjabKesari
ਮੈਚ ਪਹਿਲਾਂ ਟਾਈ ਰਿਹਾ ਤੇ ਫਿਰ ਸੁਪਰ ਓਵਰ ਵਿਚ ਵੀ ਦੋਵਾਂ ਟੀਮਾਂ ਨੇ ਇਕ ਬਰਾਬਰ ਦੌੜਾਂ ਬਣਾਈਆਂ। ਇਸ ਤੋਂ ਬਾਅਦ ਫੈਸਲਾ 'ਬਾਊਂਡਰੀਆਂ' ਨਾਲ ਕੀਤਾ ਗਿਆ। ਮੇਜ਼ਬਾਨ ਤੇ ਕ੍ਰਿਕਟ ਦੇ ਜਨਮਦਾਤਾ ਇੰਗਲੈਂਡ ਨੇ ਵੱਧ 'ਬਾਊਂਡਰੀਆਂ' ਲਾਈਆਂ ਸਨ ਤੇ ਆਖਿਰ ਵਿਚ 1975 ਤੋਂ ਚੱਲਿਆ ਆ ਰਿਹਾ ਉਸਦਾ ਖਿਤਾਬ ਦਾ ਇੰਤਜ਼ਾਰ ਖਤਮ ਹੋ ਗਿਆ।
ਇੰਗਲੈਂਡ ਦੇ ਸਾਹਮਣੇ 242 ਦੌੜਾਂ ਦਾ ਟੀਚਾ ਸੀ ਪਰ ਉਸ ਨੇ ਚੋਟੀ ਦੀਆਂ ਚਾਰ ਵਿਕਟਾਂ 86 ਦੌੜਾਂ 'ਤੇ  ਗੁਆ ਦਿੱਤੀਆਂ ਸਨ। ਬੇਨ ਸਟੋਕਸ (98 ਗੇਂਦਾਂ 'ਤੇ ਅਜੇਤੂ 84 ਦੌੜਾਂ) ਤੇ ਜੋਸ ਬਟਲਰ (60 ਗੇਂਦਾਂ 'ਤੇ 59ਦੌੜਾਂ)  ਨੇ ਪੰਜਵੀਂ ਵਿਕਟ ਲਈ 110 ਦੌੜਾਂ ਦੀ ਸਾਂਝੇਦਾਰੀ ਕਰਕੇ ਸਥਿਤੀ ਸੰਭਾਲੀ ਪਰ ਇੰਗਲੈਂਡ ਦੀ ਟੀਮ 241 ਦੌੜਾਂ 'ਤੇ ਆਊਟ ਹੋ ਗਈ। 
PunjabKesari
ਨਿਊਜ਼ੀਲੈਂਡ ਨੇ 8 ਵਿਕਟਾਂ 'ਤੇ 241 ਦੌੜਾਂ ਬਣਾਈਆਂ। ਉਸ ਦੇ ਵਲੋਂ ਹੈਨਰੀ ਨਿਕੋਲਸ (77 ਗੇਂਦਾਂ 'ਤੇ 55) ਤੇ ਕੇਨ ਵਿਲੀਅਮਸਨ (53 ਗੇਂਦਾਂ 'ਤੇ 30) ਨੇ ਦੂਜੀ ਵਿਕਟ ਲਈ 74 ਦੌੜਾਂ ਜੋੜੀਆਂ। ਕਪਤਾਨ ਵਿਲੀਅਮਸਨ ਦੇ ਆਊਟ ਹੁੰਦੇ ਹੀ ਟੀਮ ਲੜਖੜਾ ਗਈ। ਉਸਦੇ ਬਾਕੀ ਬੱਲੇਬਾਜ਼ਾਂ ਨੇ ਵੀ ਚੰਗੀ ਸ਼ੁਰੂਆਤ ਕੀਤੀ ਪਰ ਸਿਰਫ ਟਾਮ ਲਾਥਮ (56ਗੇਂਦਾਂ 'ਤੇ 47) ਹੀ 20 ਦੌੜਾਂ ਦੀ ਸੰਖਿਆ ਪਾਰ ਕਰ ਸਕਿਆ। ਸੁਪਰ ਓਵਰ ਵਿਚ ਇੰਗਲੈਂਡ ਵਲੋਂ ਸਟੋਕਸ ਤੇ ਬਟਲਰ ਕ੍ਰੀਜ਼ 'ਤੇ ਉਤਰੇ ਤੇ ਉਨ੍ਹਾਂ ਨੇ ਟ੍ਰੇਂਟ ਬੋਲਟ 'ਤੇ ਇਕ-ਇਕ ਚੌਕੇ ਦੀ ਮਦਦ ਨਾਲ 15 ਦੌੜਾਂ ਬਣਾਈਆਂ। ਇਸ ਤਰ੍ਹਾਂ ਨਾਲ ਨਿਊਜ਼ੀਲੈਂਡ ਨੂੰ ਜਿੱਤ ਲਈ 16 ਦੌੜਾਂ ਦਾ ਟੀਚਾ ਮਿਲਿਆ।
ਜੋਫਰਾ ਆਰਚਰ ਗੇਂਦਬਾਜ਼ ਸੀ। ਪਹਿਲੀ ਗੇਂਦ ਵਾਈਡ ਸੀ, ਦੂਜੀ ਗੇਂਦ 'ਤੇ 2 ਦੌੜਾਂ ਬਣੀਆਂ ਤੇ ਜੇਮਸ ਨੀਸ਼ਮ ਨੇ ਤੀਜੀ ਗੇਂਦ ਛੱਕੇ ਲਈ ਭੇਜ ਦਿੱਤੀ। ਅਗਲੀਆਂ ਦੋ ਗੇਂਦਾਂ 'ਤੇ 2-2 ਦੌੜਾਂ ਬਣੀਆਂ। ਪੰਜਵੀਂ ਗੇਂਦ 'ਤੇ ਇਕ ਦੌੜ ਲੈ ਕੇ ਨੀਸ਼ਮ ਨੇ ਮਾਰਟਿਨ ਗੁਪਟਿਲ ਨੂੰ ਇਕ ਗੇਂਦ 'ਤੇ ਦੋ ਦੌੜਾਂ ਬਣਾਉਣ ਦਾ ਮੌਕਾ ਦਿੱਤਾ। ਗੁਪਟਿਲ ਨੇ ਇਕ ਦੌੜ ਬਣਾਈ ਤੇ ਦੂਜੀ ਦੌੜ ਲੈਣ ਦੀ ਕੋਸ਼ਿਸ਼ ਵਿਚ ਰਨ ਆਊਟ ਹੋ ਗਿਆ। ਨਿਊਜ਼ੀਲੈਂਡ ਨੂੰ ਲਗਾਤਾਰ ਦੂਜੀ ਵਾਰ ਉਪ ਜੇਤੂ ਰਹਿ ਕੇ ਸਬਰ ਕਰਨਾ ਪਿਆ। 
ਮੈਚ ਦੀ ਗੱਲ ਕੀਤੀ ਜਾਵੇ ਤਾਂ ਸਟੋਕਸ ਦੀ ਪਾਰੀ ਨੇ ਫਰਕ ਪੈਦਾ ਕਰ ਦਿੱਤਾ ਕਿਉਂਕਿ ਦੋਵਾਂ ਟੀਮਾਂ ਦੇ ਗੇਂਦਬਾਜ਼ਾਂ ਨੇ ਆਪਣਾ ਜਲਵਾ ਬਿਖੇਰਿਆ ਸੀ। ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਨੇ ਹਮੇਸ਼ਾ ਦੀ ਤਰ੍ਹਾਂ ਸ਼ੁਰੂਆਤ ਵਿਚ ਘਾਤਕ ਗੇਂਦਬਾਜ਼ੀ ਕੀਤੀ। ਇੰਗਲੈਂਡ ਇਸ ਤੋਂ ਪਹਿਲਾਂ  1979, 1987 ਤੇ 1992 ਵਿਚ ਫਾਈਨਲ ਤਕ ਪਹੁੰਚਿਆ ਸੀ ਪਰ ਵਿਸ਼ਵ ਕੱਪ ਨਹੀਂ ਜਿੱਤ ਸਕਿਆ ਸੀ ਪਰ 2019 ਉਸਦੇ ਲਈ ਲੱਕੀ ਰਿਹਾ, ਜਿਸ ਵਿਚ ਉਹ ਆਖਿਰਕਾਰ ਚੈਂਪੀਅਨ ਬਣ ਗਿਆ।

ਟੀਮਾਂ :
ਇੰਗਲੈਂਡ
: ਜੇਸਨ ਰਾਏ, ਜੌਨੀ ਬੇਅਰਸਟੋ, ਜੋ ਰੂਟ, ਇਓਨ ਮੋਰਗਨ (ਕਪਤਾਨ), ਬੇਨ ਸਟੋਕਸ, ਜੋਸ ਬਟਲਰ (ਵਿਕਟਕੀਪਰ), ਕ੍ਰਿਸ ਵੋਕੇਸ, ਲੀਅਮ ਪਲੰਨਕੇਟ, ਆਦਿਲ ਰਾਸ਼ਿਦ, ਜੋਫਰਾ ਆਰਚਰ, ਮਾਰਕ ਵੁੱਡ।

ਨਿਊਜ਼ੀਲੈਂਡ: ਮਾਰਟਿਨ ਗੁਪਟਿਲ, ਹੈਨਰੀ ਨਿਕਲਸ, ਕੇਨ ਵਿਲੀਅਮਸਨ (ਕਪਤਾਨ), ਰਾਸ ਟੇਲਰ, ਟਾਮ ਲਾਥਮ (ਵਿਕਟਕੀਪਰ), ਜੇਮਸ ਨੀਸ਼ਮ, ਕੋਲਿਨ ਡੀ ਗ੍ਰੈਂਡਹਾਮ, ਮਿਚੇਲ ਸੈਨਟਨਰ, ਮੈਟ ਹੈਨਰੀ, ਟਰੈਂਟ ਬੋਲਟ, ਲੌਕੀ ਫਾਰਗੁਸਨ।


Related News