CSK ਤੇ SRH ਇਨ੍ਹਾਂ ਖਿਡਾਰੀਆਂ ਨੂੰ ਕਰੇਗੀ ਰਿਟੇਨ, ਇਹ 11 ਨਾਮ ਤੁਹਾਨੂੰ ਕਰ ਦੇਣਗੇ ਹੈਰਾਨ

Friday, Oct 25, 2024 - 09:18 PM (IST)

ਨਵੀਂ ਦਿੱਲੀ - ਜਿਵੇਂ-ਜਿਵੇਂ ਆਈ.ਪੀ.ਐਲ. 2025 ਦੀ ਮੇਗਾ ਨਿਲਾਮੀ ਨੇੜੇ ਆ ਰਹੀ ਹੈ, ਪ੍ਰਸ਼ੰਸਕਾਂ ਵਿੱਚ ਖਿਡਾਰੀਆਂ ਦੇ ਰਿਟੇਨ ਨੂੰ ਲੈ ਕੇ ਚਰਚਾ ਹੈ। 31 ਅਕਤੂਬਰ IPL 2025 ਦੇ ਰਿਟੇਨ ਦੀ ਆਖਰੀ ਮਿਤੀ ਹੈ। ਇਸ ਤੋਂ ਪਹਿਲਾਂ ਪ੍ਰਸ਼ੰਸਕ ਇਹ ਜਾਣਨਾ ਚਾਹੁੰਦੇ ਹਨ ਕਿ ਉਨ੍ਹਾਂ ਦੀ ਪਸੰਦੀਦਾ ਫਰੈਂਚਾਇਜ਼ੀ ਕਿਹੜੇ ਖਿਡਾਰੀਆਂ ਨੂੰ ਰਿਟੇਨ ਕਰਨ ਜਾ ਰਹੀ ਹੈ।

ਪ੍ਰਸ਼ੰਸਕ ਇਹ ਦੇਖਣ ਲਈ ਸਨਰਾਈਜ਼ਰਸ ਹੈਦਰਾਬਾਦ (SRH) ਅਤੇ ਚੇਨਈ ਸੁਪਰ ਕਿੰਗਜ਼ (CSK) ਵਰਗੀਆਂ ਉੱਚ-ਪ੍ਰੋਫਾਈਲ ਟੀਮਾਂ 'ਤੇ ਵੀ ਨਜ਼ਰ ਰੱਖਣਗੇ ਕਿ ਉਹ ਕਿਹੜੇ ਖਿਡਾਰੀਆਂ ਨੂੰ ਰਿਟੇਨ ਕਰਨਾ ਚਾਹੁੰਦੇ ਹਨ। ਪਰ ਇਸ ਤੋਂ ਪਹਿਲਾਂ ਵੀ ਆਸਟ੍ਰੇਲੀਆਈ ਦਿੱਗਜ ਟੌਮ ਮੂਡੀ ਅਤੇ ਸਾਬਕਾ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਦੱਸ ਚੁੱਕੇ ਹਨ ਕਿ ਹੈਦਰਾਬਾਦ ਅਤੇ ਚੇਨਈ ਦੀਆਂ ਟੀਮਾਂ ਕਿਹੜੇ ਖਿਡਾਰੀਆਂ ਨੂੰ ਰਿਟੇਨ ਕਰ ਸਕਦੀਆਂ ਹਨ।

SRH ਇਨ੍ਹਾਂ ਖਿਡਾਰੀਆਂ ਨੂੰ ਕਰ ਸਕਦੀ ਹੈ ਰਿਟੇਨ
ਆਸਟ੍ਰੇਲੀਆਈ ਦਿੱਗਜ ਟੌਮ ਮੂਡੀ ਨੇ ਸਟਾਰ ਸਪੋਰਟਸ ਨਾਲ ਗੱਲਬਾਤ ਕਰਦੇ ਹੋਏ SRH ਦੇ ਖਿਡਾਰੀਆਂ ਦੀ ਸੰਭਾਵਿਤ ਰਿਟੇਨ ਬਾਰੇ ਦੱਸਿਆ ਹੈ। ਮੂਡੀਜ਼ ਮੁਤਾਬਕ ਹੈਦਰਾਬਾਦ ਕਪਤਾਨ ਪੈਟ ਕਮਿੰਸ, ਸਲਾਮੀ ਬੱਲੇਬਾਜ਼ ਟ੍ਰੈਵਿਸ ਹੈੱਡ ਅਤੇ ਅਭਿਸ਼ੇਕ ਸ਼ਰਮਾ ਦੇ ਨਾਲ-ਨਾਲ ਹੇਨਰਿਕ ਕਲਾਸੇਨ, ਨਿਤੀਸ਼ ਕੁਮਾਰ ਰੈੱਡੀ ਅਤੇ ਅਬਦੁਲ ਸਮਦ ਨੂੰ ਰਿਟੇਨ ਕਰ ਸਕਦੀ ਹੈ।

CSK ਇਨ੍ਹਾਂ ਖਿਡਾਰੀਆਂ ਨੂੰ ਕਰ ਸਕਦੀ ਹੈ ਰਿਟੇਨ
ਚੇਨਈ ਦੇ ਸਾਬਕਾ ਖਿਡਾਰੀ ਹਰਭਜਨ ਸਿੰਘ ਨੇ ਦੱਸਿਆ ਹੈ ਕਿ ਚੇਨਈ ਸੁਪਰ ਕਿੰਗਜ਼ ਟੀਮ ਕਿਹੜੇ ਖਿਡਾਰੀਆਂ ਨੂੰ ਰਿਟੇਨ ਕਰ ਸਕਦੀ ਹੈ। ਹਰਭਜਨ ਮੁਤਾਬਕ ਟੀਮ ਮਹਿੰਦਰ ਸਿੰਘ ਧੋਨੀ, ਰਵਿੰਦਰ ਜਡੇਜਾ, ਰਚਿਨ ਰਵਿੰਦਰਾ, ਰੁਤੁਰਾਜ ਗਾਇਕਵਾੜ ਅਤੇ ਮਤਿਸ਼ਾ ਪਥੀਰਾਨਾ ਨੂੰ ਬਰਕਰਾਰ ਰੱਖ ਸਕਦੀ ਹੈ।

ਹਰਭਜਨ ਨੇ ਕਿਹਾ, 'ਮੈਨੂੰ ਯਕੀਨ ਨਹੀਂ ਹੈ ਕਿ ਧੋਨੀ ਖੇਡੇਗਾ ਜਾਂ ਨਹੀਂ, ਪਰ ਜੇਕਰ ਉਹ ਉਪਲਬਧ ਹੁੰਦਾ ਹੈ, ਤਾਂ ਉਹ ਯਕੀਨੀ ਤੌਰ 'ਤੇ ਰਿਟੇਨ ਲਈ ਟੀਮ ਦੀ ਪਹਿਲੀ ਪਸੰਦ ਹੋਣਗੇ। ਭਾਵੇਂ ਉਸ ਨੂੰ ਇਸ ਸੀਜ਼ਨ ਵਿੱਚ ਅਨਕੈਪਡ ਖਿਡਾਰੀ ਮੰਨਿਆ ਜਾਂਦਾ ਹੈ। ਉਸ ਤੋਂ ਬਾਅਦ ਅਗਲੀ ਚੋਣ ਰਵਿੰਦਰ ਜਡੇਜਾ ਅਤੇ ਫਿਰ ਰਚਿਨ ਰਵਿੰਦਰਾ ਦੀ ਹੋਵੇਗੀ। ਕੈਪਟਨ ਰੁਤੂਰਾਜ ਗਾਇਕਵਾੜ ਨੂੰ ਵੀ ਰਿਟੇਨ ਲਈ ਚੁਣਿਆ ਜਾਵੇਗਾ। ਉਨ੍ਹਾਂ ਤੋਂ ਇਲਾਵਾ ਮਤਿਸ਼ਾ ਪਥੀਰਾਨਾ ਨੂੰ ਵੀ ਟੀਮ 'ਚ ਰੱਖਿਆ ਜਾ ਸਕਦਾ ਹੈ।


Inder Prajapati

Content Editor

Related News