ਕ੍ਰੋਏਸ਼ੀਆ ਗ੍ਰੈਂਡ ਚੈੱਸ ਟੂਰ : ਆਨੰਦ ਨੇ ਖੇਡਿਆ ਲਗਾਤਾਰ ਚੌਥਾ ਡਰਾਅ
Monday, Jul 01, 2019 - 11:43 PM (IST)

ਕ੍ਰੋਏਸ਼ੀਆ (ਨਿਕਲੇਸ਼ ਜੈਨ)- ਕ੍ਰੋਏਸ਼ੀਆ ਗ੍ਰੈਂਡ ਚੈੱਸ ਟੂਰ ਦੇ 5ਵੇਂ ਰਾਊਂਡ ਵਿਚ ਇਕ ਵਾਰ ਫਿਰ ਭਾਰਤ ਦੇ ਵਿਸ਼ਵਨਾਥਨ ਆਨੰਦ ਨੇ ਲਗਾਤਾਰ ਇਕ ਹੋਰ ਡਰਾਅ ਖੇਡਿਆ। ਉਸ ਨੇ ਪ੍ਰਤੀਯੋਗਿਤਾ ਵਿਚ ਆਪਣਾ ਚੌਥਾ ਡਰਾਅ ਖੇਡਿਆ। ਪਹਿਲੇ ਰਾਊਂਡ ਵਿਚ ਰੂਸ ਦੇ ਇਯਾਨ ਨੇਪੋਮਨਿਯਚੀ ਤੋਂ ਹਾਰਨ ਤੋਂ ਬਾਅਦ ਆਨੰਦ ਨੇ ਨਾਰਵੇ ਦੇ ਮੈਗਨਸ ਕਾਰਲਸਨ, ਅਰਮੇਨੀਆ ਦੇ ਲੇਵਾਨ ਅਰੋਨੀਅਨ ਅਤੇ ਅਮਰੀਕਾ ਦੇ ਵੇਸਲੀ ਸੋ ਨਾਲ ਡਰਾਅ ਖੇਡਿਆ ਸੀ। 5ਵੇਂ ਰਾਊਂਡ ਵਿਚ ਆਨੰਦ ਨੇ ਫਰਾਂਸ ਦੇ ਮੈਕਸਿਮ ਲਾਗਰੇਵ ਨਾਲ ਆਪਣਾ ਮੁਕਾਬਲਾ ਡਰਾਅ ਖੇਡਿਆ। ਸਿਸਿਲੀਯਨ ਰੋਜੋਲਿਮੋਂ ਓਪਨਿੰਗ ਵਿਚ ਸਫੈਦ ਮੋਹਰਿਆਂ ਨਾਲ ਖੇਡ ਰਹੇ ਆਨੰਦ ਨੇ 43 ਚਾਲਾਂ ਵਿਚ ਆਪਣਾ ਮੁਕਾਬਲਾ ਡਰਾਅ ਖੇਡਿਆ ਅਤੇ ਹੁਣ ਆਨੰਦ 2 ਅੰਕਾਂ 'ਤੇ ਪਹੁੰਚ ਗਿਆ ਹੈ। ਰਾਊਂਡ 5 ਵਿਚ ਸਿਰਫ ਇਕ ਜਿੱਤ ਚੀਨ ਦੇ ਡੀਂਗ ਲੀਰੇਨ ਨੇ ਨੀਦਰਲੈਂਡ ਦੇ ਅਨੀਸ਼ ਗਿਰੀ ਨੂੰ ਹਰਾ ਕੇ ਦਰਜ ਕੀਤੀ। ਅਜੇ ਵੀ ਰੂਸ ਦਾ ਇਯਾਨ ਨੇਪੋਮਨਿਯਚੀ 4 ਅੰਕਾਂ ਨਾਲ ਸਭ ਤੋਂ ਅੱਗੇ ਚੱਲ ਰਿਹਾ ਹੈ।