ਅਸ਼ਵਿਨ ਨੂੰ WTC ਫਾਈਨਲ ਤੋਂ ਬਾਹਰ ਕਰਨ ਦੇ ਭਾਰਤ ਦੇ ਫੈਸਲੇ ਦੀ ਆਲੋਚਨਾ

Friday, Jun 09, 2023 - 04:00 PM (IST)

ਅਸ਼ਵਿਨ ਨੂੰ WTC ਫਾਈਨਲ ਤੋਂ ਬਾਹਰ ਕਰਨ ਦੇ ਭਾਰਤ ਦੇ ਫੈਸਲੇ ਦੀ ਆਲੋਚਨਾ

ਲੰਡਨ (ਭਾਸ਼ਾ)- ਆਸਟਰੇਲੀਆ ਦੇ ਦਿੱਗਜ ਖਿਡਾਰੀਆਂ ਮੈਥਿਊ ਹੈਡਨ ਅਤੇ ਰਿਕੀ ਪੋਂਟਿੰਗ ਨੇ ਸਟਾਰ ਸਪਿਨਰ ਰਵੀਚੰਦਰਨ ਅਸ਼ਵਿਨ ਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ.) ਫਾਈਨਲ ਲਈ ਅੰਤਿਮ ਇਲੈਵਨ ਵਿਚ ਸ਼ਾਮਿਲ ਨਾ ਕਰਨ ਦੇ ਭਾਰਤ ਦੇ ਫੈਸਲੇ ਦੀ ਸਖਤ ਆਲੋਚਨਾ ਕੀਤੀ। ਹੈਡਨ ਨੇ ਕਿਹਾ,‘‘ ਮੇਰਾ ਮੰਨਣਾ ਹੈ ਕਿ ਰਵੀਚੰਦਰਨ ਅਸ਼ਵਿਨ ਮਹੱਤਵਪੂਰਨ ਖਿਡਾਰੀ ਹੈ। ਉਹ ਡਬਲਯੂ. ਟੀ. ਸੀ. ਦੇ ਇਸ ਚੱਕਰ ਵਿਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲਾ ਗੇਂਦਬਾਜ਼ ਹੈ ਪਰ ਉਹ ਟੀਮ ਵਿਚ ਨਹੀਂ ਹੈ। ਭਾਰਤ ਦੇ ਦ੍ਰਿਸ਼ਟੀਕੋਣ ਵਿਚ ਇਹ ਫੈਸਲਾ ਵਿਚਾਰਯੋਗ ਹੈ।’’

ਅਸ਼ਵਿਨ ਦੀ ਗੈਰ-ਹਾਜ਼ਰੀ ਵਿਚ ਭਾਰਤੀ ਇਲੈਵਨ ਵਿਚ ਰਵਿੰਦਰ ਜਡੇਜਾ ਇਕਮਾਤਰ ਸਪਿਨਰ ਹੈ। ਵਿਸ਼ਵ ਕੱਪ ਜੇਤੂ ਕਪਤਾਨ ਪੋਂਟਿੰਗ ਨੇ ਅਸ਼ਵਿਨ ਨੂੰ ਬਾਹਰ ਕਰਨ ਦੇ ਫੈਸਲੇ ਨੂੰ ਗਲਤੀ ਕਰਾਰ ਦਿੱਤਾ। ਉਸ ਨੇ ਕਿਹਾ, 'ਹੁਣ ਤੱਕ ਦੇ ਹਿਸਾਬ ਨਾਲ ਅਜਿਹਾ ਲੱਗ ਰਿਹਾ ਹੈ ਕਿ 4 ਤੇਜ਼ ਗੇਂਦਬਾਜ਼ਾਂ ਨਾਲ ਉਤਰਨਾ ਗਲਤੀ ਸੀ ਪਰ ਖੇਡ ਅੱਗੇ ਵਧਣ ਦੇ ਨਾਲ ਵੇਖਦੇ ਹਾਂ ਕਿ ਕੀ ਹੁੰਦਾ ਹੈ।'


author

cherry

Content Editor

Related News