ਰੋਨਾਲਡੋ ਦੀ ਕਾਰ ਦਾ ਹੋਇਆ ਐਕਸੀਡੈਂਟ, ਚਕਨਾਚੂਰ ਹੋਈ 16 ਕਰੋੜ ਦੀ ਬੁਗਾਟੀ

06/21/2022 4:19:22 PM

ਸਪੋਰਟਸ ਡੈਸਕ- ਦੁਨੀਆ ਦੇ ਸਰਵਸ੍ਰੇਸ਼ਠ ਫੁੱਟਬਾਲਰਾਂ 'ਚੋਂ ਇਕ ਕ੍ਰਿਸਟੀਆਨੋ ਰੋਨਾਲਡੋ ਦੇ ਲਈ ਸੋਮਵਾਰ ਦਾ ਦਿਨ ਬੇਹੱਦ ਖ਼ਰਾਬ ਰਿਹਾ। ਪੁਰਤਗਾਲੀ ਸਟ੍ਰਾਈਕਰ ਦੀ ਸੁਪਰ-ਕਾਰ ਬੁਗਾਟੀ ਵੇਰਾਨ (Bugatti Veyron), ਜਿਸ ਦੀ ਕੀਮਤ ਕਥਿਤ ਤੌਰ 'ਤੇ 1.7 ਮਿਲੀਅਨ ਪਾਊਂਡ (16 ਕਰੋੜ ਰੁਪਏ ਤੋਂ ਵੱਧ) ਹੈ, ਸਪੇਨ ਦੇ ਮਾਲੋਰਕਾ ਸ਼ਹਿਰ 'ਚ ਇਕ ਵੱਡੇ ਹਾਦਸੇ ਦਾ ਸ਼ਿਕਾਰ ਹੋ ਗਈ। ਰੋਨਾਲਡੋ ਛੁੱਟੀਆਂ ਮਨਾ ਰਹੇ ਹਨ ਤੇ ਉਨ੍ਹਾਂ ਨੇ ਕਾਰ ਨੂੰ ਸਮੁੰਦਰ ਦੇ ਰਸਤੇ ਘਰੋਂ ਮੰਗਵਾਇਆ ਸੀ।

ਇਹ ਵੀ ਪੜ੍ਹੋ : ਰਾਸ਼ਟਰਮੰਡਲ ਖੇਡਾਂ ਲਈ ਭਾਰਤੀ ਹਾਕੀ ਟੀਮ ਦਾ ਐਲਾਨ, ਕਪਤਾਨ ਦੇ ਤੌਰ 'ਤੇ ਮਨਪ੍ਰੀਤ ਦੀ ਵਾਪਸੀ

ਇਕ ਰਿਪੋਰਟ ਦੇ ਮੁਤਾਬਕ, ਹਾਦਸੇ ਦੇ ਸਮੇਂ ਰੋਨਲਾਡੋ ਕਾਰ 'ਚ ਨਹੀਂ ਸਨ। ਰੋਨਾਲਡੋ ਦਾ ਕਰਮਚਾਰੀ ਕਥਿਤ ਤੌਰ 'ਤੇ ਕਾਰ ਚਲਾ ਰਿਹਾ ਸੀ ਤੇ ਉਸ ਨੇ ਕਾਰ 'ਤੇ ਆਪਣਾ ਕੰਟਰੋਲ ਗੁਆ ਦਿੱਤਾ ਜਿਸ ਕਾਰਨ ਇਹ ਕਾਰ ਕਿਸੇ ਦੇ ਘਰ 'ਚ ਵੜ ਗਈ। ਕਾਰ 'ਚ ਮੌਜੂਦ ਕਿਸੇ ਵੀ ਵਿਅਕਤੀ ਜਾਂ ਚਾਲਕ ਨੂੰ ਕੋਈ ਸੱਟ ਨਹੀਂ ਲੱਗੀ ਹੈ।

PunjabKesari

ਕਾਰ ਨੂੰ ਖ਼ਾਸ ਤੌਰ 'ਤੇ ਸਾਹਮਣੇ ਵਲੋਂ ਵੱਡਾ ਨੁਕਸਾਨ ਹੋਇਆ ਹੈ। ਹਾਦਸਾ ਸਥਾਨਕ ਸਮੇਂ ਦੇ ਮੁਤਾਬਕ ਸਵੇਰੇ 11 ਵਜੇ ਨੂੰ ਵਾਪਰਿਆ ਸੀ। ਰੋਨਾਲਡੋ ਲਈ ਸਭ ਤੋਂ ਚੰਗੀ ਗੱਲ ਇਹ ਰਹੀ ਕਿ ਉਸ ਕਾਰ 'ਚ ਨਹੀਂ ਸਨ ਤੇ ਜੋ ਵੀ ਸੀ ਉਸ ਨੂੰ ਕੋਈ ਨੁਕਸਾਨ ਨਹੀਂ ਹੋਇਆ।

ਇਹ ਵੀ ਪੜ੍ਹੋ : ਦੁਖ਼ਦਾਇਕ ਖ਼ਬਰ: ਬਠਿੰਡਾ ਦੇ ਨਾਮੀ ਕ੍ਰਿਕਟਰ ਅਮਨ ਭਾਈ ਰੂਪਾ ਦੀ ਸੜਕ ਹਾਦਸੇ 'ਚ ਮੌਤ

ਦੱਸਿਆ ਜਾ ਰਿਹਾ ਹੈ ਕਿ ਰੋਨਾਲਡੋ ਇਨ੍ਹਾਂ ਛੱਟੀਆਂ 'ਤੇ 10 ਦਿਨਾਂ ਲਈ ਗਏ ਹਨ। ਸਮੁੰਦਰ ਕੰਢੇ ਜਿਸ ਵਿਲਾ 'ਚ ਉਹ ਠਹਿਰੇ ਹਨ ਉਸ ਦਾ ਇਕ ਰਾਤ ਦਾ ਕਿਰਾਇਆ 10 ਲੱਖ ਰੁਪਏ ਹੈ। ਰੋਨਾਲਡੋ ਦੇ ਨਾਲ ਉਸ ਦੀ ਪਾਰਟਰਨ ਤੇ ਪੰਜ ਬੱਚੇ ਵੀ ਗਏ ਹਨ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News