ਇੰਗਲੈਂਡ ਦੇ ਕ੍ਰਿਕਟਰ ਸਟੋਕਸ ਗ੍ਰਿਫਤਾਰੀ ਤੋਂ ਬਾਅਦ ਰਿਹਾਅ

09/26/2017 6:49:23 PM

ਲੰਡਨ—ਇੰਗਲੈਂਡ ਅਤੇ ਵੇਲਸ ਕ੍ਰਿਕਟ ਬੇਰਡ ਨੇ ਕਿਹਾ ਕਿ ਹਰਫਨਮੌਲਾ ਖਿਡਾਰੀ ਬੇਨ ਸਟੋਕਸ ਨੂੰ ਬ੍ਰਿਸਟਲ 'ਚ ਇਕ ਘਟਨਾ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਅਤੇ ਇਸ ਕਾਰਣ ਉਹ ਵੈਸਟਇੰਡੀਜ਼ ਖਿਲਾਫ ਮੌਜੂਦਾ ਸੀਰੀਜ਼ ਦੇ ਚੌਥੇ ਵਨਡੇ ਮੈਚ 'ਚ ਨਹੀਂ ਖੇਡ ਸਕਣਗੇ। ਈ.ਸੀ.ਬੀ. ਨੇ ਬਿਆਨ 'ਚ ਕਿਹਾ ਕਿ ਸਟੋਕਸ ਨੂੰ ਸੋਮਵਾਰ ਸਵੇਰੇ ਗ੍ਰਿਫਤਾਰ ਕੀਤਾ ਪਰ ਉਨ੍ਹਾਂ ਨੂੰ ਬਿਨਾ ਕਿਸੇ ਦੋਸ਼ ਦੇ ਸ਼ਾਮ ਨੂੰ ਰਿਹਾਅ ਕਰ ਦਿੱਤਾ। ਈ.ਸੀ.ਬੀ. ਮੁਤਾਬਕ ਇਸ ਮੌਕੇ 'ਤੇ ਸਟੋਕਸ ਨਾਲ ਟੀਮ ਦੇ ਦੂਜੇ ਖਿਡਾਰੀ ਐਲੇਕਸ ਹੈਲਸ ਵੀ ਮੌਜੂਦ ਸਨ।ਮਾਮਲੇ 'ਚ ਪੁਲਸ ਜਾਂਚ 'ਚ ਸਹਿਯੋਗ ਦੇਣ ਲਈ ਦੋਵੇਂ ਮੰਗਲਵਾਰ ਨੂੰ ਬ੍ਰਿਸਟਲ ਗਏ ਹਨ। ਬਿਆਨ 'ਚ ਕਿਹਾ ਗਿਆ ਕਿ ਸਟੋਕਸ ਅਤੇ ਹੇਲਸ ਵੈਸਟਇੰਡੀਜ਼ ਖਿਲਾਫ ਬੁੱਧਵਾਰ ਨੂੰ ਓਵਲ 'ਚ ਹੋਣ ਵਾਲੇ ਵਨਡੇ ਮੈਚ 'ਚ ਨਹੀਂ ਖੇਡਣਗੇ।


Related News