ਰੋਹਿਤ, ਵਿਨੇਸ਼, ਰਾਣੀ ਸਮੇਤ 5 ਖਿਡਾਰੀ ਖੇਲ ਰਤਨ ਅਤੇ 29 ਅਰਜੁਨ ਐਵਾਰਡ ਲਈ ਨਾਮਜ਼ਦ

Wednesday, Aug 19, 2020 - 12:39 PM (IST)

ਰੋਹਿਤ, ਵਿਨੇਸ਼, ਰਾਣੀ ਸਮੇਤ 5 ਖਿਡਾਰੀ ਖੇਲ ਰਤਨ ਅਤੇ 29 ਅਰਜੁਨ ਐਵਾਰਡ ਲਈ ਨਾਮਜ਼ਦ

ਨਵੀਂ ਦਿੱਲੀ (ਭਾਸ਼ਾ) : ਸਟਾਰ ਕ੍ਰਿਕਟਰ ਰੋਹਿਤ ਸ਼ਰਮਾ, ਪਹਿਲਵਾਨ ਵਿਨੇਸ਼ ਫੋਗਾਟ ਅਤੇ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਨੀ ਰਾਮਪਾਲ ਸਮੇਤ 5 ਖਿਡਾਰੀਆਂ ਦੇ ਨਾਮ ਦੀ ਸਿਫਾਰਿਸ਼ ਇਸ ਸਾਲ ਦੇ ਰਾਜੀਵ ਗਾਂਧੀ ਖੇਲ ਰਤਨ ਇਨਾਮ, ਜਦੋਂ ਕਿ 29 ਖਿਡਾਰੀਆਂ ਦੀ ਅਰਜੁਨ ਇਨਾਮ ਲਈ ਕੀਤੀ ਗਈ ਹੈ। ਖੇਡ ਮੰਤਰਾਲਾ ਦੀ 12 ਮੈਂਬਰੀ ਚੋਣ ਕਮੇਟੀ ਨੇ ਮੰਗਲਵਾਰ ਨੂੰ ਇਹ ਸਿਫਾਰਿਸ਼ ਕੀਤੀ।

PunjabKesari

ਟੇਬਲ ਟੇਨਿਸ ਖਿਡਾਰੀ ਮਨਿਕਾ ਬਤਰਾ ਅਤੇ ਰਿਓ ਪੈਰਾਲੰਪਿਕ ਦੇ ਸੋਨੇ ਦਾ ਤਮਗਾ ਜੇਤੂ ਉੱਚੀ ਛਾਲ ਦੇ ਐਥਲੀਟ ਮਰਿਅੱਪਨ ਥੰਗਵੇਲੁ ਦੇ ਨਾਮ ਦੀ ਸਿਫਾਰਿਸ਼ ਵੀ ਦੇਸ਼ ਦੇ ਸਰਵਉੱਚ ਖੇਡ ਇਨਾਮ ਲਈ ਕੀਤੀ ਗਈ ਹੈ। ਪਹਿਲਾਂ 4 ਖਿਡਾਰੀਆਂ ਦੇ ਨਾਮ ਦੀ ਸਿਫਾਰਿਸ਼ ਕੀਤੀ ਗਈ ਸੀ ਪਰ ਬਾਅਦ ਵਿਚ ਇਸ ਵਿਚ ਰਾਣੀ ਰਾਮਪਾਲ ਦਾ ਨਾਮ ਵੀ ਜੋੜ ਦਿੱਤਾ ਗਿਆ। ਅਰਜੁਨ ਇਨਾਮ ਲਈ ਭਾਰਤੀ ਤੇਜ ਗੇਂਦਬਾਜ ਇਸ਼ਾਂਤ ਸ਼ਰਮਾ, ਪੁਰਸ਼ ਰਿਕਵਰ ਤੀਰਅੰਦਾਜ ਅਤਨੁ ਦਾਸ, ਮਹਿਲਾ ਹਾਕੀ ਖਿਡਾਰੀ ਦੀਪਿਕਾ ਠਾਕੁਰ, ਕਬੱਡੀ ਖਿਡਾਰੀ ਦੀਪਕ ਹੁੱਡਾ ਅਤੇ ਟੈਨਿਸ ਖਿਡਾਰੀ ਦਿਵਿਜ ਸ਼ਰਨ ਉਨ੍ਹਾਂ 29 ਖਿਡਾਰੀਆਂ ਵਿਚ ਸ਼ਾਮਲ ਹਨ, ਜਿਨ੍ਹਾਂ ਦੇ ਨਾਮ ਦੀ ਸਿਫਾਰਿਸ਼ ਅਰਜੁਨ ਇਨਾਮ ਲਈ ਕੀਤੀ ਗਈ ਹੈ।  ਚੋਣ ਕਮੇਟੀ ਦੀ ਬੈਠਕ ਦੇ ਬਾਅਦ ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ: BCCI ਦੇ ਸਾਬਕਾ ਪ੍ਰਧਾਨ ਦਾ ਵੱਡਾ ਬਿਆਨ, ਧੋਨੀ ਲਈ ਅੰਤਰਰਾਸ਼ਟਰੀ ਕ੍ਰਿਕਟ 'ਚ ਕੁੱਝ ਨਹੀਂ ਬਚਿਆ ਸੀ

31 ਸਾਲ ਦੇ ਇਸ਼ਾਂਤ ਨੇ ਹੁਣ ਤੱਕ ਭਾਰਤ ਵੱਲੋਂ 97 ਟੈਸਟ ਅਤੇ 80 ਵਨਡੇ ਮੈਚ ਖੇਡੇ ਹਨ ਅਤੇ ਉਨ੍ਹਾਂ ਦੇ ਨਾਮ 'ਤੇ 400 ਤੋਂ ਜਿਆਦਾ ਅੰਤਰਰਾਸ਼ਟਰੀ ਵਿਕੇਟ ਦਰਜ ਹਨ। ਖੇਡ ਪੁਰਸਕਾਰਾਂ ਦੇ ਇਤਹਾਸ ਵਿਚ ਇਹ ਪਹਿਲਾ ਮੌਕਾ ਹੈ, ਜਦੋਂ ਕਿ 5 ਖਿਡਾਰੀਆਂ ਦੇ ਨਾਮ ਦੀ ਸਿਫਾਰਿਸ਼ ਖੇਲ ਰਤਨ ਲਈ ਕੀਤੀ ਗਈ ਹੈ। ਇਸ 'ਤੇ ਆਖ਼ਰੀ ਫ਼ੈਸਲਾ ਖੇਡ ਮੰਤਰੀ ਕਿਰਨ ਰੀਜੀਜੂ ਨੂੰ ਕਰਣਾ ਹੈ। ਇਸ ਤੋਂ ਪਹਿਲਾਂ 2016 ਵਿਚ 4 ਖਿਡਾਰੀਆਂ ਬੈਡਮਿੰਟਨ ਖਿਡਾਰੀ ਪੀ. ਵੀ. ਸਿੰਧੂ,  ਜਿੰਨਾਸਟ ਦੀਪਾ ਕਰਮਾਕਰ, ਨਿਸ਼ਾਨੇਬਾਜ ਜੀਤੂ ਰਾਏ ਅਤੇ ਪਹਿਲਵਾਨ ਸਾਕਸ਼ੀ ਮਲਿਕ ਨੂੰ ਇਕੱਠੇ ਇਹ ਇਨਾਮ ਦਿੱਤਾ ਗਿਆ ਸੀ। 33 ਸਾਲ ਦੇ ਰੋਹੀਤ ਖੇਲ ਰਤਨ ਪਾਉਣ ਵਾਲੇ ਚੌਥੇ ਕ੍ਰਿਕਟਰ ਹੋਣਗੇ। ਉਨ੍ਹਾਂ ਨੂੰ ਪਹਿਲਾਂ ਸਚਿਨ ਤੇਂਦੁਲਕਰ, ਹਾਲ ਵਿਚ ਸੰਨਿਆਸ ਲੈਣ ਵਾਲੇ ਮਹਿੰਦਰ ਸਿੰਘ ਧੋਨੀ ਅਤੇ ਮੌਜੂਦਾ ਕਪਤਾਨ ਵਿਰਾਟ ਕੋਹਲੀ ਇਹ ਸਨਮਾਨ ਹਾਸਲ ਕਰ ਚੁੱਕੇ ਹਨ। ਤੇਂਦੁਲਕਰ ਪਹਿਲੇ ਭਾਰਤੀ ਕ੍ਰਿਕਟਰ ਸਨ, ਜਿਨ੍ਹਾਂ ਨੂੰ 1998 ਵਿਚ ਖੇਲ ਰਤਨ ਇਨਾਮ ਦਿੱਤਾ ਗਿਆ ਸੀ। ਧੋਨੀ ਨੂੰ 2007 ਅਤੇ ਕੋਹਲੀ ਨੂੰ 2018 ਵਿਚ ਭਾਰੋਤੋਲਕ ਮੀਰਾਬਾਈ ਚਾਨੂ ਨਾਲ ਇਹ ਇਨਾਮ ਮਿਲਿਆ ਸੀ।

ਇਹ ਵੀ ਪੜ੍ਹੋ: ਜਲਦ ਇਹ 4 ਸਰਕਾਰੀ ਬੈਂਕ ਹੋਣਗੇ ਪ੍ਰਾਈਵੇਟ, ਸਰਕਾਰ ਨੇ ਤੇਜ਼ ਕੀਤੀ ਹਿੱਸੇਦਾਰੀ ਵੇਚਣ ਦੀ ਪ੍ਰਕਿਰਿਆ

ਕਮੇਟੀ ਵਿਚ ਸਾਬਕਾ ਕ੍ਰਿਕਟਰ ਵੀਰੇਂਦਰ ਸਹਿਵਾਗ ਅਤੇ ਸਾਬਕਾ ਹਾਕੀ ਕਪਤਾਨ ਸਰਦਾਰ ਸਿੰਘ ਵੀ ਸ਼ਾਮਲ ਸਨ। ਉਸ ਦੀ ਇੱਥੇ ਭਾਰਤੀ ਖੇਡ ਅਥਾਰਟਿਰੀ (ਸਾਈ) ਕੇਂਦਰ ਵਿਚ ਬੈਠਕ ਹੋਈ, ਜਿਸ ਤੋਂ ਬਾਅਦ ਨਾਮਾਂ ਨੂੰ ਅੰਤਮ ਰੂਪ ਦਿੱਤਾ ਗਿਆ। ਰੋਹਿਤ ਨੂੰ ਜਿੱਥੇ ਉਨ੍ਹਾਂ ਦੀ ਸ਼ਾਨਦਾਰ ਬੱਲੇਬਾਜੀ ਕਾਰਨ ਇਨਾਮ ਲਈ ਚੁਣਿਆ ਗਿਆ, ਉਥੇ ਹੀ ਵਿਨੇਸ਼ ਨੂੰ 2018 ਵਿਚ ਰਾਸ਼ਟਰਮੰਡਲ ਖੇਡਾਂ ਅਤੇ ਏਸ਼ੀਆਈ ਖੇਡਾਂ ਵਿਚ ਸੋਨੇ ਦਾ ਤਮਗਾ ਅਤੇ 2019 ਵਿਚ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਵਿਚ ਕਾਂਸੀ ਦਾ ਤਮਗਾ ਜਿੱਤਣ ਲਈ ਇਸ ਇਨਾਮ ਲਈ ਨਾਮਜ਼ਦ ਕੀਤਾ ਗਿਆ। ਵਿਨੇਸ਼ ਨੇ ਇਸ ਨੂੰ ਆਪਣੇ ਕਰੀਅਰ ਲਈ ਸਭ ਤੋਂ ਮਹੱਤਵਪੂਰਣ ਪਲ ਦੱਸਿਆ ਅਤੇ ਵਾਅਦਾ ਕੀਤਾ ਕਿ ਉਹ ਇਸ ਇਨਾਮ ਨਾਲ ਜੁੜੀਆਂ ਉਮੀਦਾਂ 'ਤੇ ਖਰੀ ਉਤਰੇਗੀ।

ਇਹ ਵੀ ਪੜ੍ਹੋ:  ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਇਕ ਵਾਰ ਫਿਰ ਆਈ ਗਿਰਾਵਟ, ਜਾਣੋ ਨਵੇਂ ਭਾਅ

ਇਸ ਸਾਲ ਦੇ ਰਾਸ਼ਟਰੀ ਇਨਾਮ ਸਮਾਰੋਹ ਦਾ ਪ੍ਰਬੰਧ ਕੋਵਿਡ-19 ਮਹਾਮਾਰੀ ਕਾਰਨ ਵਰਚੁਅਲ ਹੋਣ ਦੀ ਸੰਭਾਵਨਾ ਹੈ। ਜੇਤੂ ਆਪਣੇ ਸਬੰਧਤ ਖੇਤਰਾਂ ਤੋਂ ਲਾਗ ਇਨ ਕਰਕੇ 29 ਅਗਸਤ ਨੂੰ ਇਸ ਸਮਾਰੋਹ ਦਾ ਹਿੱਸਾ ਬਣਨਗੇ। ਆਮ ਤੌਰ 'ਤੇ ਇਨ੍ਹਾਂ ਦਾ ਪ੍ਰਬੰਧ ਰਾਸ਼ਟਰਪਤੀ ਭਵਨ ਵਿਚ ਹੁੰਦਾ ਰਿਹਾ ਹੈ। ਹਾਕੀ ਦੇ ਜਾਦੂਗਰ ਮੇਜਰ ਧਿਆਨਚੰਦ ਦੇ ਜਨਮਦਿਨ 29 ਅਗਸਤ ਨੂੰ ਦੇਸ਼ ਵਿਚ ਰਾਸ਼ਟਰੀ ਖੇਡ ਦਿਨ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਖੇਲ ਰਤਨ ਵਿਚ ਤਗਮਾ, ਪ੍ਰਮਾਣ ਪੱਤਰ ਅਤੇ 7.5 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਂਦਾ ਹੈ। ਅਰਜੁਨ ਇਨਾਮ ਵਿਚ 5 ਲੱਖ ਰੁਪਏ ਦਾ ਨਕਦ ਇਨਾਮ ਅਤੇ ਮਹਾਭਾਰਤ ਦੇ ਨਾਇਕ ਅਰਜੁਨ ਦੀ ਪ੍ਰਤਿਮਾ ਦਿੱਤੀ ਜਾਂਦੀ ਹੈ। ਰਾਸ਼ਟਰੀ ਖੇਡ ਪੁਰਸਕਾਰਾਂ ਵਿਚ ਕੋਚਿੰਗ ਲਈ ਦਰੋਣਾਚਾਰੀਆ ਅਤੇ ਧਿਆਨਚੰਦ ਇਨਾਮ ਵੀ ਦਿੱਤੇ ਜਾਂਦੇ ਹਨ। ਹਰ ਇਕ ਸਾਲ ਰਾਸ਼ਟਰਪਤੀ ਇਨ੍ਹਾਂ ਪੁਰਸਕਾਰਾਂ ਨਾਲ ਖਿਡਾਰੀਆਂ ਨੂੰ ਸਨਮਾਨਿਤ ਕਰਦੇ ਹਨ।

ਇਹ ਵੀ ਪੜ੍ਹੋ: WWE ਦੀ ਲੈਸਬੀਅਨ ਰੈਸਲਰ ਨੂੰ ਅਗਵਾ ਕਰਨ ਦੀ ਕੋਸ਼ਿਸ਼, ਘਰ 'ਚ ਦਾਖ਼ਲ ਹੋਇਆ 'ਸਿਰਫਿਰਾ ਆਸ਼ਿਕ'


author

cherry

Content Editor

Related News