ਜਸਵਿੰਦਰ ਭੱਲਾ ਦੇ ਦੇਹਾਂਤ ਨਾਲ ਕ੍ਰਿਕਟ ਜਗਤ ''ਚ ਵੀ ਸੋਗ ਦੀ ਲਹਿਰ, ਇਨ੍ਹਾਂ ਖਿਡਾਰੀਆਂ ਨੇ ਦਿੱਤੀ ਸ਼ਰਧਾਂਜਲੀ

Friday, Aug 22, 2025 - 05:13 PM (IST)

ਜਸਵਿੰਦਰ ਭੱਲਾ ਦੇ ਦੇਹਾਂਤ ਨਾਲ ਕ੍ਰਿਕਟ ਜਗਤ ''ਚ ਵੀ ਸੋਗ ਦੀ ਲਹਿਰ, ਇਨ੍ਹਾਂ ਖਿਡਾਰੀਆਂ ਨੇ ਦਿੱਤੀ ਸ਼ਰਧਾਂਜਲੀ

ਸਪੋਰਟਸ ਡੈਸਕ- ਪੰਜਾਬੀ ਸਿਨੇਮਾ ਵਿੱਚ ਕਾਮੇਡੀ ਦੇ ਬਾਦਸ਼ਾਹ ਜਸਵਿੰਦਰ ਭੱਲਾ ਦੇ ਅਚਾਨਕ ਦੇਹਾਂਤ ਨੇ ਇੰਡਸਟਰੀ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਆਪਣੇ ਹੱਸਮੁੱਖ ਸੁਭਾਅ ਅਤੇ ਕਾਮੇਡੀ ਅੰਦਾਜ਼ ਨਾਲ ਲੋਕਾਂ ਦੇ ਚਿਹਰਿਆਂ 'ਤੇ ਮੁਸਕਰਾਹਟ ਲਿਆਉਣ ਵਾਲੇ ਜਸਵਿੰਦਰ ਭੱਲਾ ਦਾ 65 ਸਾਲ ਦੀ ਉਮਰ ਵਿੱਚ ਮੋਹਾਲੀ ਵਿੱਚ ਦੇਹਾਂਤ ਹੋ ਗਿਆ। ਪੰਜਾਬੀ ਫਿਲਮ ਇੰਡਸਟਰੀ ਦੇ ਨਾਲ ਹੀ ਉਨ੍ਹਾਂ ਦੇ ਦੇਹਾਂਤ ਨਾਲ ਕ੍ਰਿਕਟ ਜਗਤ 'ਚ ਵੀ ਸੋਗ ਦੀ ਲਹਿਰ ਛਾਅ ਗਈ ਹੈ। ਕਈ ਮਸ਼ਹੂਰ ਕ੍ਰਿਕਟਰ ਉਨ੍ਹਾਂ ਦੇ ਦੇਹਾਂਤ 'ਤੇ ਭਾਵੁਕ ਸ਼ਰਧਾਂਜਲੀ ਦੇ ਰਹੇ ਹਨ। ਕ੍ਰਿਕਟਰ ਹਰਭਜਨ ਸਿੰਘ, ਸ਼ਿਖਰ ਧਵਨ ਅਤੇ ਸੁਰੇਸ਼ ਰੈਨਾ ਨੇ ਸੋਸ਼ਲ ਮੀਡੀਆ 'ਤੇ ਜਸਵਿੰਦਰ ਭੱਲਾ ਨੂੰ ਭਾਵੁਕ ਸ਼ਰਧਾਂਜਲੀ ਦਿੱਤੀ ਹੈ।

ਹਰਭਜਨ ਸਿੰਘ ਹੋਏ ਭਾਵੁਕ

ਕ੍ਰਿਕਟਰ ਹਰਭਾਨ ਸਿੰਘ ਨੇ ਐਕਸ 'ਤੇ ਲਿਖਿਆ - ਪੰਜਾਬੀ ਸਿਨੇਮਾ, ਮੇਰੇ ਪਿਆਰੇ ਦੋਸਤ ਅਤੇ ਉਨ੍ਹਾਂ ਸਾਰਿਆਂ ਲਈ ਇੱਕ ਦਿਲ ਤੋੜਨ ਵਾਲਾ ਦਿਨ ਹੈ। ਅਸੀਂ ਸਾਰੇ ਜਸਵਿੰਦਰ ਭੱਲਾ ਦੀ ਕਾਮੇਡੀ ਅਤੇ ਵਿਅੰਗ ਦੀ ਵਿਲੱਖਣ ਸ਼ੈਲੀ ਤੋਂ ਹੱਸਦੇ ਅਤੇ ਸਿੱਖਦੇ ਹੋਏ ਵੱਡੇ ਹੋਏ ਹਾਂ। ਉਹ ਸਿਰਫ਼ ਇੱਕ ਅਦਾਕਾਰ ਹੀ ਨਹੀਂ ਸੀ - ਉਹ ਇੱਕ ਸੱਭਿਆਚਾਰਕ ਪ੍ਰਤੀਕ ਸੀ ਜਿਸਨੇ ਪੰਜਾਬ ਦੇ ਬੁੱਧੀ, ਸਿਆਣਪ ਅਤੇ ਰੋਜ਼ਾਨਾ ਸੰਘਰਸ਼ਾਂ ਨੂੰ ਬੇਮਿਸਾਲ ਮਾਣ ਨਾਲ ਪੇਸ਼ ਕੀਤਾ।

ਸ਼ਿਖਰ ਧਵਨ ਨੇ ਜਸਵਿੰਦਰ ਭੱਲਾ ਨੂੰ ਕੀਤਾ ਯਾਦ

ਸ਼ਿਖਰ ਧਵਨ ਨੇ ਐਕਸ 'ਤੇ ਭੱਲਾ ਦੀ ਇਕ ਤਸਵੀਰ ਸ਼ੇਅਰ ਕਰਦੇ ਹੋਏ ਆਪਣੀ ਪੋਸਟ 'ਚ ਲਿਖਿਆ- ਮਹਾਨ ਅਭਿਨੇਤਾ ਜਸਵਿੰਦਰ ਭੱਲਾ ਦੇ ਦੇਹਾਂਤ ਦੀ ਖਬਰ ਸੁਣਕੇ ਮੈਨੂੰ ਡੁੰਘਾ ਸਦਮਾ ਪਹੁੰਚਿਆ ਹੈ। ਪੰਜਾਬੀ ਸਿਨੇਮਾ 'ਚ ਉਨ੍ਹਾਂ ਦੇ ਯੋਗਦਾਨ ਅਤੇ ਜੋ ਉਨ੍ਹਾਂ ਨੇ ਲੱਖਾਂ ਲੋਕਾਂ ਦੀਆਂ ਖੁਸ਼ੀਆਂ ਦਿੱਤੀਆਂ ਹਨ ਉਸਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਦੇ ਪਰਿਵਾਰ ਅਤੇ ਚਾਹੁਣ ਵਾਲਿਆਂ ਪ੍ਰਤੀ ਮੇਰੀ ਹਮਦਰਦੀ ਹੈ। 

PunjabKesari
 


author

Rakesh

Content Editor

Related News