ਇਸ ਭਾਰਤੀ ਕ੍ਰਿਕਟਰ ਨੇ ਪੋਹ ਦੀ ਠੰਡ ''ਚ ਸੜਕਾਂ ''ਤੇ ਬੈਠੇ ਕਿਸਾਨਾਂ ਦੀਆਂ ਤਸਵੀਰਾਂ ਸਾਂਝੀਆਂ ਕਰ ਕੀਤੀ ਇਹ ਅਪੀਲ

Thursday, Dec 17, 2020 - 12:49 PM (IST)

ਇਸ ਭਾਰਤੀ ਕ੍ਰਿਕਟਰ ਨੇ ਪੋਹ ਦੀ ਠੰਡ ''ਚ ਸੜਕਾਂ ''ਤੇ ਬੈਠੇ ਕਿਸਾਨਾਂ ਦੀਆਂ ਤਸਵੀਰਾਂ ਸਾਂਝੀਆਂ ਕਰ ਕੀਤੀ ਇਹ ਅਪੀਲ

ਨਵੀਂ ਦਿੱਲੀ : ਕਿਸਾਨਾਂ ਦਾ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਜਾਰੀ ਹੈ। ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਕਿਸਾਨਾਂ ਦੇ ਪ੍ਰਦਰਸ਼ਨ ਦਾ ਅੱਜ 22ਵਾਂ ਦਿਨ ਹੈ। ਭਾਰਤ ਵਿਚ ਸ਼ੁਰੂ ਹੋਇਆ ਕਿਸਾਨ ਪ੍ਰਦਰਸ਼ਨ ਹੁਣ ਪੂਰੀ ਦੁਨੀਆ ਵਿਚ ਪਹੁੰਚ ਗਿਆ ਹੈ। ਕਿਸਾਨਾਂ ਨੂੰ ਸਿਆਸੀ ਦਲਾਂ, ਕਲਾਕਾਰਾਂ, ਫਿਲਮੀ ਹਸਤੀਆਂ ਤੋਂ ਇਲਾਵਾ-ਵੱਖ ਤਬਕਿਆਂ ਦਾ ਸਮਰਥਨ ਮਿਲ ਰਿਹਾ ਹੈ। ਉਥੇ ਹੀ ਹੁਣ ਪੰਜਾਬ ਦੀ ਰਣਜੀ ਟੀਮ ਦੇ ਕਪਤਾਨ ਅਤੇ ਇੰਡੀਅਨ ਪ੍ਰੀਮੀਅਰ ਲੀਗ ਵਿਚ ਕਿੰਗਜ਼ ਇਲੈਵਨ ਪੰਜਾਬ ਦੇ ਖਿਡਾਰੀ ਮਨਦੀਪ ਸਿੰਘ ਨੇ ਕਿਸਾਨ ਅੰਦੋਲਨ ਦੀਆਂ ਕੁੱਝ ਤਸਵੀਰਾਂ ਆਪਣੇ ਇੰਸਟਾਗ੍ਰਾਮ 'ਤੇ ਸਾਂਝੀਆਂ ਕੀਤੀਆਂ ਹਨ। 

ਇਹ ਵੀ ਪੜ੍ਹੋ: ਪੈਟਰਨਟੀ ਛੁੱਟੀ 'ਤੇ ਬੋਲੇ ਵਿਰਾਟ ਕੋਹਲੀ, ਹਰ ਹਾਲ 'ਚ ਰਹਿਣਾ ਚਾਹੁੰਦਾ ਹਾਂ ਇਸ ਖਾਸ ਮੌਕੇ 'ਤੇ ਮੌਜੂਦ

ਉਹਨਾਂ ਲਿਖਿਆ, 'ਪਿਛਲੇ 4-5 ਦਿਨਾਂ ਤੋਂ ਬਹੁਤ ਠੰਡ ਪੈ ਰਹੀ ਹੈ..ਸੋਚੋ ਸੜਕਾਂ 'ਤੇ ਬੈਠੇ ਇਹਨਾਂ ਲੋਕਾਂ ਦਾ ਸਪੈਸ਼ਲੀ ਸਾਡੇ ਬਜ਼ੁਰਗਾ ਦਾ ਕੀ ਹਾਲ ਹੋ ਰਿਹਾ ਹੋਵੇਗਾ...ਸਲਾਮ ਹੈ ਇਹਨਾਂ ਦੇ ਹੌਂਸਲੇ ਅਤੇ ਜਿਗਰੇ ਨੂੰ... ਬੱਸ ਇਹੀ ਅਰਦਾਸ ਹੈ ਕੀ ਜਲਦੀ ਠੀਕ ਹੋਵੇ ਸਭ ਅਤੇ ਸਭ ਆਪਣੇ ਆਪਣੇ ਘਰ ਵਾਪਸ ਜਾਣ... ਜਿਸ ਤਰ੍ਹਾਂ ਵੀ ਸਪੋਰਟ ਕਰ ਸਕਦੇ ਹੋ ਕਰੋ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮਨਦੀਪ ਕਿਸਾਨਾਂ ਦੇ ਸਮਰਥਨ ਵਿਚ ਸਿੰਘੂ ਸਰਹੱਦ 'ਤੇ ਗਏ ਸਨ।

 
 
 
 
 
 
 
 
 
 
 
 
 
 
 

A post shared by Mandeep Singh (@mandeeps12)

ਇਸ ਤੋਂ ਪਹਿਲਾਂ ਐਤਵਾਰ ਨੂੰ ਸਿੰਘੂ ਸਰਹੱਦ (ਹਰਿਆਣਾ-ਦਿੱਲੀ ਸਰਹੱਦ) 'ਤੇ ਕਿਸਾਨਾਂ ਨੂੰ ਆਪਣਾ ਸਮਰਥਨ ਦੇਣ ਲਈ ਮੁੱਕੇਬਾਜ਼ ਵਿਜੇਂਦਰ ਸਿੰਘ ਕਿਸਾਨ ਅੰਦੋਲਨ ਵਿਚ ਸ਼ਾਮਲ ਹੋਏ ਸਨ। ਇਸ ਦੌਰਾਨ ਉਨ੍ਹਾਂ ਕਿਹਾ ਸੀ ਕਿ ਜੇ ਖੇਤੀਬਾੜੀ ਦੇ ਨਵੇਂ ਕਾਨੂੰਨ ਵਾਪਸ ਨਾ ਲਏ ਗਏ ਤਾਂ ਉਹ ਆਪਣਾ ਰਾਜੀਵ ਗਾਂਧੀ ਖੇਡ ਰਤਨ ਐਵਾਰਡ ਵਾਪਸ ਕਰ ਦੇਣਗੇ। ਪ੍ਰਦਰਸ਼ਨਕਾਰੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸਿੰਘ ਨੇ ਕਿਹਾ, “ਮੈਂ ਅੱਜ ਇੱਥੇ ਆਇਆ ਹਾਂ ਕਿਉਂਕਿ ਸਾਡਾ ਵੱਡਾ ਭਰਾ ਪੰਜਾਬ ਹੈ, ਇਸ ਲਈ ਹਰਿਆਣਾ ਦੇ ਲੋਕ ਕਿਵੇਂ ਪਛੜ ਸਕਦੇ ਹਨ। ਜੇਕਰ ਸਰਕਾਰ ਕਾਲੇ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ ਤਾਂ ਮੈਂ ਆਪਣਾ ਰਾਜੀਵ ਗਾਂਧੀ ਖੇਡ ਰਤਨ ਐਵਾਰਡ ਵਾਪਸ ਕਰਾਂਗਾ।'

ਇਹ ਵੀ ਪੜ੍ਹੋ: ਏਅਰ ਇੰਡੀਆ ਨੇ ਸੀਨੀਅਰ ਸਿਟੀਜ਼ਨਸ ਲਈ ਕੀਤਾ ਵੱਡਾ ਐਲਾਨ, ਟਿਕਟ ’ਚ ਦਿੱਤੀ ਭਾਰੀ ਛੋਟ

ਪੰਜਾਬ ਅਤੇ ਹਰਿਆਣਾ ਦੇ ਕੁਝ ਖਿਡਾਰੀ ਕਿਸਾਨਾਂ ਨਾਲ ਇਕਜੁੱਟਤਾ ਦਿਖਾਉਣ ਲਈ ਆਪਣੇ ਐਵਾਰਡ (ਪਦਮ, ਦ੍ਰੋਣਾਚਾਰੀਆ ਅਤੇ ਅਰਜੁਨ ਪੁਰਸਕਾਰ) ਵਾਪਸ ਕਰ ਰਹੇ ਹਨ। ਐਵਾਰਡ ਵਾਪਸ ਕਰਨ ਬਾਰੇ ਗੱਲ ਕਰਦਿਆਂ ਪਹਿਲਵਾਨ ਕਰਤਾਰ ਸਿੰਘ ਨੇ ਕਿਹਾ, 'ਕਿਸਾਨਾਂ ਦੇ ਸਮਰਥਨ ਵਿਚ ਅਸੀਂ ਇਹ ਐਵਾਰਡ ਵਾਪਸ ਕਰ ਰਹੇ ਹਾਂ।' ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਸਾਬਕਾ ਰਾਸ਼ਟਰੀ ਮੁੱਕੇਬਾਜ਼ੀ ਕੋਚ ਗੁਰਬਖਸ਼ ਸਿੰਘ ਸੰਧੂ ਨੇ ਅੰਦੋਲਨਕਾਰੀ ਕਿਸਾਨਾਂ ਨਾਲ ਏਕਤਾ ਦਰਸਾਉਣ ਲਈ ਆਪਣਾ ਦ੍ਰੋਣਾਚਾਰੀਆ ਐਵਾਰਡ ਵਾਪਸ ਕਰਨ ਦਾ ਫ਼ੈਸਲਾ ਵੀ ਕੀਤਾ ਸੀ। ਸਤੰਬਰ ਵਿਚ ਸੰਸਦ ਦੇ ਮੌਨਸੂਨ ਸੈਸ਼ਨ ਵਿਚ ਪਾਸ ਹੋਏ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਦਿੱਲੀ ਅਤੇ ਉਸ ਦੇ ਆਸ ਪਾਸ ਇਕੱਠੇ ਹੋਏ ਹਨ।

ਇਹ ਵੀ ਪੜ੍ਹੋ: ਅਟਾਰੀ ਸਰਹੱਦ ’ਤੇ BSF ਨੇ 2 ਪਾਕਿ ਘੁਸਪੈਠੀਏ ਕੀਤੇ ਢੇਰ, ਹਥਿਆਰ ਵੀ ਬਰਾਮਦ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News