ਕਿਸਾਨਾਂ ਦੇ ਹੱਕ 'ਚ ਆਏ ਹਰਭਜਨ ਸਿੰਘ, ਸਰਕਾਰ ਤੋਂ ਕੀਤੀ ਇਹ ਮੰਗ
Saturday, Nov 28, 2020 - 04:10 PM (IST)
ਸਪੋਰਟ ਡੈਸਕ : ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਸੜਕ 'ਤੇ ਉਤਰੇ ਕਿਸਾਨਾਂ ਨੂੰ ਟੀਮ ਇੰਡੀਆ ਦੇ ਸਾਬਕਾ ਗੇਂਦਬਾਜ਼ ਹਰਭਜਨ ਸਿੰਘ ਦਾ ਸਾਥ ਮਿਲਿਆ ਹੈ। ਉਨ੍ਹਾਂ ਨੇ ਕਿਸਾਨਾਂ ਦੀ ਗੱਲ ਸੁਣਨ ਦੀ ਅਪੀਲ ਕੀਤੀ ਹੈ। ਹਰਭਜਨ ਸਿੰਘ ਨੇ ਟਵੀਟ ਕਰਦੇ ਹੋਏ ਲਿਖਿਆ, 'ਕਿਸਾਨ ਸਾਡਾ ਅਨਦਾਤਾ ਹੈ। ਸਾਨੂੰ ਅਨਦਾਤਾ ਨੂੰ ਥੋੜ੍ਹਾ ਸਮਾਂ ਦੇਣਾ ਚਾਹੀਦਾ ਹੈ। ਉਨ੍ਹਾਂ ਅੱਗੇ ਲਿਖਿਆ, ਕੀ ਇਹ ਵਾਜਿਬ ਨਹੀਂ ਹੋਵੇਗਾ। ਬਿਨਾਂ ਪੁਲਸ ਝੜਪ ਦੇ ਕੀ ਅਸੀਂ ਕਿਸਾਨਾਂ ਦੀ ਗੱਲ ਨਹੀਂ ਸੁਣ ਸਕਦੇ। ਕ੍ਰਿਪਾ ਕਿਸਾਨ ਦੀ ਵੀ ਸੁਣੋ। ਜੈ ਹਿੰਦ।'
ਦੱਸ ਦੇਈਏ ਕਿ ਕੇਂਦਰ ਸਰਕਾਰ ਦੇ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਕਿਸਾਨ ਸੜਕ 'ਤੇ ਉਤਰੇ ਹਨ। ਉਹ ਸਰਕਾਰ ਤੋਂ ਖੇਤੀਬਾੜੀ ਕਾਨੂੰਨ ਵਾਪਸ ਲੈਣ ਦੀ ਮੰਗ ਕਰ ਰਹੇ ਹਨ। ਪ੍ਰਦਰਸ਼ਨਕਾਰੀ ਕਿਸਾਨਾਂ ਦੇ ਦਿੱਲੀ ਵਿਚ ਪ੍ਰਵੇਸ਼ ਕਰਣ ਨੂੰ ਲੈ ਕੇ ਪੁਲਸ ਨਾਲ ਝੜਪ ਵੀ ਹੋਈ। ਇਕ ਪਾਸੇ ਜਿੱਥੇ ਕਿਸਾਨ ਦਿੱਲੀ ਵਿਚ ਦਾਖਲ ਹੋਣ 'ਤੇ ਅੜੇ ਰਹੇ, ਉਥੇ ਹੀ ਪੁਲਸ ਉਨ੍ਹਾਂ ਨੂੰ ਬਾਰਡਰ ਪਾਰ ਕਰਣ ਤੋਂ ਰੋਕਦੀ ਰਹੀ। ਪੁਲਸ ਨੇ ਕਿਸਾਨਾਂ 'ਤੇ ਅੱਥਰੂ ਗੈਸ ਦੇ ਗੋਲੇ ਵੀ ਛੱਡੇ। ਇਸ ਸਭ ਦੇ ਬਾਵਜੂਦ ਕਿਸਾਨ ਅੜੇ ਰਹੇ। ਆਖ਼ਿਰ ਵਿਚ ਪ੍ਰਸ਼ਾਸਨ ਨੂੰ ਉਨ੍ਹਾਂ ਦੇ ਅੱਗੇ ਝੁੱਕਨਾ ਪਿਆ ਅਤੇ ਦਿੱਲੀ ਵਿਚ ਪ੍ਰਵੇਸ਼ ਕਰਣ ਦੀ ਇਜਾਜ਼ਤ ਦੇਣੀ ਪਈ। ਹਰਿਆਣਾ ਦੇ ਰਸਤੇ ਦਿੱਲੀ ਵੱਲ ਕੂਚ ਕਰ ਰਹੇ ਕਿਸਾਨਾਂ ਨੂੰ ਰਾਸ਼ਟਰੀ ਰਾਜਧਾਨੀ ਵਿਚ ਪ੍ਰਵੇਸ਼ ਦੀ ਇਜਾਜ਼ਤ ਤਾਂ ਮਿਲ ਗਈ ਪਰ ਉਹ ਅਜੇ ਵੀ ਸਿੰਘੁ ਬਾਰਡਰ 'ਤੇ ਡਟੇ ਹਨ। ਕਿਸਾਨ ਬੁਰਾੜੀ ਦੇ ਨਿਰੰਕਾਰੀ ਗਰਾਊਂਡ ਵਿਚ ਜਾਣ ਤੋਂ ਇਨਕਾਰ ਕਰ ਰਹੇ ਹਨ।
ਇਹ ਵੀ ਪੜ੍ਹੋ: 26/11 ਹਮਲੇ ਦੇ ਮਾਸਟਰਮਾਈਂਡ ਦੀ ਜਾਣਕਾਰੀ ਦੇਣ ਵਾਲੇ ਨੂੰ ਅਮਰੀਕਾ ਦੇਵੇਗਾ 50 ਲੱਖ ਡਾਲਰ ਦਾ ਇਨਾਮ