ਕ੍ਰਿਕਟ ਦੀ ਦੁਨੀਆ ''ਚ ਵੱਡਾ ਧਮਾਕਾ ਕਰਨ ਵਾਲੇ ਹਨ ਕ੍ਰਿਕਟਰ ਹਰਭਜਨ ਸਿੰਘ, ਕੀਤਾ ਇਹ ਟਵੀਟ
Sunday, Sep 13, 2020 - 03:26 PM (IST)

ਸਪੋਰਟਸ ਡੈਸਕ : ਟੀਮ ਇੰਡੀਆ ਦੇ ਕ੍ਰਿਕਟਰ ਹਰਭਜਨ ਸਿੰਘ ਹਾਲ ਹੀ ਵਿਚ ਆਪਣੇ ਇਕ ਟਵੀਟ ਕਰਕੇ ਸੋਸ਼ਲ ਮੀਡੀਆ 'ਤੇ ਖੂਬ ਸੁਰਖੀਆਂ ਵਿਚ ਚੱਲ ਰਹੇ ਹਨ। ਦੱਸ ਦੇਈਏ ਭੱਜੀ ਇਸ ਸਾਲ ਦੁਬਈ ਵਿਚ ਹੋਣ ਜਾ ਰਹੇ ਆਈ.ਪੀ.ਐਲ. ਦੇ 13ਵੇਂ ਸੀਜ਼ਨ ਵਿਚ ਨਿੱਜੀ ਕਾਰਣਾਂ ਕਾਰਨ ਨਹੀਂ ਖੇਡਦੇ ਵਿਖਾਈ ਦੇਣਗੇ। ਦਰਅਸਲ ਕ੍ਰਿਕਟਰ ਨੇ ਟਵੀਟ ਕਰਕੇ ਕੁੱਝ ਅਹਿਮ ਹੋਣ ਦੀ ਸੰਭਾਵਨਾ ਜਤਾਈ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਟਵੀਟ ਆਈ.ਪੀ.ਐਲ. ਦੇ ਮੌਜੂਦਾ ਸੀਜ਼ਨ ਦੇ ਸਬੰਧ ਵਿਚ ਹੈ।
ਇਹ ਵੀ ਪੜ੍ਹੋ: 4800 ਰੁਪਏ ਸਸਤਾ ਹੋਇਆ ਸੋਨਾ, ਖ਼ਰੀਦਣ ਦਾ ਹੈ ਚੰਗਾ ਮੌਕਾ
Cricket aaj kal kaafi news mein hai, aur abhi abhi mujhe aisa kuch pata chala hai that will change the way you look at cricket forever! #CricketKaKhulasa
— Harbhajan Turbanator (@harbhajan_singh) September 12, 2020
ਭੱਜੀ ਨੇ ਆਪਣੇ ਟਵਿਟਰ ਅਕਾਊਂਟ 'ਤੇ ਟਵੀਟ ਕਰਦੇ ਹੋਏ ਲਿਖਿਆ, 'ਕ੍ਰਿਕਟ ਅੱਜ-ਕੱਲ ਕਾਫ਼ੀ ਚਰਚਾ ਵਿਚ ਹੈ ਅਤੇ ਹੁਣੇ-ਹੁਣੇ ਮੈਨੂੰ ਕੁੱਝ ਅਜਿਹਾ ਪਤਾ ਲੱਗਾ ਹੈ ਜੋ ਕ੍ਰਿਕਟ ਦੀ ਤਸਵੀਰ ਪੂਰੀ ਤਰ੍ਹਾਂ ਨਾਲ ਬਦਲ ਕੇ ਰੱਖ ਦੇਵੇਗਾ ਹਮੇਸ਼ਾ ਦੇ ਲਈ। #CricketKaKhulasa ...। ਇਸ ਟਵੀਟ ਦੇ ਬਾਅਦ ਹੁਣ ਇਹ ਕਿਆਸ ਲਗਾਏ ਜਾ ਰਹੇ ਹੈ ਕਿ ਹਰਭਜਨ ਸਿੰਘ ਕਿਹੜਾ ਖੁਲਾਸਾ ਕਰਣ ਵਾਲੇ ਹਨ। ਦੱਸ ਦੇਈਏ ਹਰਭਜਨ ਦੇ ਆਈ.ਪੀ.ਐਲ. ਦਾ ਰਿਕਾਰਡ ਕਾਫ਼ੀ ਸ਼ਾਨਦਾਰ ਰਿਹਾ ਹੈ। ਹਾਲਾਂਕਿ ਉਹ ਮੁੰਬਈ ਇੰਡੀਅਨਜ਼ ਅਤੇ ਚੇਨੱਈ ਸੁਪਰ ਕਿੰਗਜ਼ ਦੀਆਂ ਟੀਮਾਂ ਵਿਚ ਰਹਿੰਦੇ ਹੋਏ ਆਈ.ਪੀ.ਐਲ. ਜਿੱਤ ਚੁੱਕੇ ਹਨ।
ਇਹ ਵੀ ਪੜ੍ਹੋ: WHO ਨੇ ਕਿਹਾ, ਕੋਰੋਨਾ ਵਾਇਰਸ 'ਤੇ ਠੱਲ੍ਹ ਪਾਉਣ ਲਈ ਦੁਨੀਆ ਨੂੰ ਪਾਕਿਸਤਾਨ ਤੋਂ ਸਿੱਖਣ ਦੀ ਲੋੜ
ਹਰਭਜਨ ਨੇ ਮੈਦਾਨ 'ਤੇ ਪਹਿਲਾ ਕਦਮ ਆਸਟਰੇਲੀਆ ਖ਼ਿਲਾਫ 25 ਮਾਰਚ 1998 ਨੂੰ ਟੇਸਟ ਮੈਚ ਖੇਡਕੇ ਰੱਖਿਆ ਸੀ। 103 ਟੈਸਟ ਖੇਡ ਚੁੱਕੇ ਹਰਭਜਨ ਨੇ 417 ਵਿਕਟਾਂ ਲਈਆਂ ਹਨ। ਉਥੇ ਹੀ ਵਨਡੇ ਵਿਚ 236 ਮੈਚ ਖੇਡ ਕੇ 269 ਅਤੇ 28 ਟੀ20 ਮੈਚਾਂ ਵਿਚ 25 ਵਿਕਟਾਂ ਲਈਆਂ ਹਨ। ਆਪਣੀ ਫਿਰਕੀ ਵਿਚ ਵਿਰੋਧੀ ਬੱਲੇਬਾਜਾਂ ਨੂੰ ਪਰੇਸ਼ਾਨ ਕਰਣ ਵਾਲੇ ਹਰਭਜਨ ਅਜੇ ਲੰਬੇ ਸਮੇਂ ਤੋਂ ਟੀਮ ਤੋਂ ਬਾਹਰ ਚੱਲ ਰਹੇ ਹਨ। ਉਨ੍ਹਾਂ ਨੇ ਆਖਰੀ ਅੰਤਰਰਾਸ਼ਟਰੀ ਮੈਚ ਯੂਨਾਈਟਡ ਅਰਬ ਦੇ ਖ਼ਿਲਾਫ 3 ਮਾਰਚ 2016 ਨੂੰ ਖੇਡਿਆ ਸੀ, ਜੋ ਕਿ ਏਸ਼ਿਆ ਕੱਪ ਦਾ ਟੀ20 ਮੈਚ ਸੀ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਚੈਂਪੀਅਨ ਰੈਸਲਰ ਨਾਵਿਦ ਅਫਕਾਰੀ ਨੂੰ ਦਿੱਤੀ ਗਈ ਫਾਂਸੀ