ਛੇਤੀ ਹੀ ਵੱਡੇ ਪਰਦੇ ’ਤੇ ਨਜ਼ਰ ਆਉਣਗੇ ਹਰਭਜਨ ਸਿੰਘ, ਫ਼ਿਲਮ ਦੀ ਸ਼ੂਟਿੰਗ ਕੀਤੀ ਪੂਰੀ

Sunday, Jul 25, 2021 - 03:58 PM (IST)

ਛੇਤੀ ਹੀ ਵੱਡੇ ਪਰਦੇ ’ਤੇ ਨਜ਼ਰ ਆਉਣਗੇ ਹਰਭਜਨ ਸਿੰਘ, ਫ਼ਿਲਮ ਦੀ ਸ਼ੂਟਿੰਗ ਕੀਤੀ ਪੂਰੀ

ਮੁੰਬਈ– ਸਾਬਕਾ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਨੇ ਆਪਣੀ ਪਹਿਲੀ ਫ਼ੀਚਰ ਫ਼ਿਲਮ ‘ਫ਼੍ਰੈਂਡਸ਼ਿਪ’ ਦੀ ਸ਼ੂਟਿੰਗ ਪੂਰੀ ਕਰ ਲਈ ਹੈ ਤੇ ਉਹ ਛੇਤੀ ਹੀ ਇਸ ਦੀ ਡਬਿੰਗ ’ਤੇ ਕੰਮ ਸ਼ੁਰੂ ਕਰਨਗੇ। ਇਸ ਫ਼ਿਲਮ ਦਾ ਨਿਰਦੇਸ਼ਨ ਜੌਨ ਪੌਲ ਰਾਜ ਤੇ ਐੱਸ. ਸੂਰਯਾ ਨੇ ਕੀਤਾ ਹੈ। ਇਸ ’ਚ ਦੱਖਣੀ ਭਾਰਤੀ ਸਟਾਰ ਅਰਜੁਨ ਤੇ ਲੋਸਲੀਆ ਵੀ ਹਨ। ਨਿਰਮਾਤਾ ਕਿਰਨ ਰੈੱਡੀ ਮੰਦਾਦੀ ਨੇ ਕਿਹਾ ਕਿ ਟੀਮ ਫ਼ਿਲਮ ਦੀ ਸ਼ੂਟਿੰਗ ਪੂਰੀ ਕਰਕੇ ਕਾਫ਼ੀ ਉਤਸ਼ਾਹਤ ਮਹਿਸੂਸ ਕਰ ਰਹੀ ਹੈ।
ਇਹ ਵੀ ਪੜ੍ਹੋ : ਮੀਰਾਬਾਈ ਚਾਨੂੰ ਨੂੰ ਵਧਾਈ ਦੇਣ 'ਚ ਟਿਸਕਾ ਚੋਪੜਾ ਤੋਂ ਹੋਈ ਵੱਡੀ ਗ਼ਲਤੀ, ਮੰਗਣੀ ਪਈ ਮੁਆਫੀ

ਨਿਰਮਾਤਾ ਨੇ ਐਤਵਾਰ ਨੂੰ ਇਕ ਬਿਆਨ ’ਚ ਦੱਸਿਆ, ‘‘ਆਨੰਦ ’ਚ ਰਹਿਣ ਵਾਲੇ ਤੇ ਊਰਜਾ ਨਾਲ ਭਪਪੂਰ ਹਰਭਜਨ ਦੇ ਨਾਲ ਕੰਮ ਕਰਨ ਦਾ ਤਜਰਬਾ ਬਹੁਤ ਚੰਗਾ ਰਿਹਾ। ਉਹ ਛੇਤੀ ਹੀ ਫ਼ਿਲਮ ਦੀ ਡਬਿੰਗ ਸ਼ੁਰੂ ਕਰਨਗੇ ਕਿਉਂਕਿ ਇਹ ਫ਼ਿਲਮ ਕਈ ਭਾਸ਼ਾਵਾਂ ਜਿਵੇਂ ਹਿੰਦੀ, ਤਮਿਲ, ਪੰਜਾਬੀ ਤੇ ਤੇਲੁਗੂ ’ਚ ਰਿਲੀਜ਼ ਹੋਵੇਗੀ।’’ ਮੰਦਾਦੀ ਨੇ ਦੱਸਿਆ ਕਿ ਟੀਮ ਇਸ ਮਹੀਨੇ ਦੇ ਅੰਤ ਤਕ ਫ਼ਿਲਮ ਦਾ ਟ੍ਰੇਲਰ ਰਿਲੀਜ਼ ਕਰਨ ’ਤੇ ਕੰਮ ਕਰ ਰਹੀ ਹੈ।ਇਸ ਫ਼ਿਲਮ ’ਚ ਸਿੰਘ, ਮੈਕੈਨਿਕਲ ਇੰਜੀਨੀਅਰਿੰਗ ਦੇ ਵਿਦਿਆਰਥੀ ਦੀ ਭੂਮਿਕਾ ਨਿਭਾ ਰਹੇ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News