ਕ੍ਰਿਕਟਰ ’ਤੇ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼, 11 ਔਰਤਾਂ ਨੇ ਲਾਏ ਇਲਜ਼ਾਮ
Thursday, Jul 03, 2025 - 10:53 AM (IST)

ਸੇਂਟ ਜਾਰਜ (ਗ੍ਰੇਨਾਡਾ- ਵੈਸਟਇੰਡੀਜ਼ ਦੀ ਮੌਜੂਦਾ ਟੀਮ ਦੇ ਇਕ ਮੈਂਬਰ ’ਤੇ ਜਿਨਸੀ ਸ਼ੋਸ਼ਣ ਦੇ ਗੰਭੀਰ ਦੋਸ਼ ਲਾਏ ਗਏ ਹਨ, ਜਿਸ ਤੋਂ ਬਾਅਦ ਟੀਮ ਦੇ ਮੁੱਖ ਕੋਚ ਡੇਰੇਨ ਸੈਮੀ ਨੇ ਇਨਸਾਫ ਦੀ ਮੰਗ ਕੀਤੀ ਹੈ ਪਰ ਨਾਲ ਹੀ ਸਹੀ ਪ੍ਰਕਿਰਿਆ ਅਪਣਾਉਣ ’ਤੇ ਵੀ ਜ਼ੋਰ ਦਿੱਤਾ ਹੈ।
ਸਥਾਨਕ ਮੀਡੀਆ ਅਨੁਸਾਰ ਇਕ ਰਿਪੋਰਟ ’ਚ ਦਾਅਵਾ ਕੀਤਾ ਗਿਆ ਸੀ ਕਿ ਇਕ ਲੜਕੀ ਸਮੇਤ 11 ਔਰਤਾਂ ਨੇ ਇਸ ਅਣਪਛਾਤੇ ਕ੍ਰਿਕਟਰ ਖਿਲਾਫ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਹਨ। ਇਨ੍ਹਾਂ ’ਚੋਂ ਕੁਝ ਕਥਿਤ ਤੌਰ ’ਤੇ 2023 ਤੱਕ ਦੇ ਹਨ। ਅਜੇ ਤੱਕ ਕੋਈ ਰਸਮੀ ਤੌਰ ’ਤੇ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ। ਆਸਟ੍ਰੇਲੀਆ ਖਿਲਾਫ ਦੂਸਰੇ ਟੈਸਟ ਮੈਚ ਤੋਂ ਪਹਿਲਾਂ ਮੀਡੀਆ ਨੂੰ ਸੰਬੋਧਨ ਕਰਦਿਆਂ ਸੈਮੀ ਨੇ ਹਾਲਾਤ ਦੀ ਗੰਭੀਰਤਾ ’ਤੇ ਜ਼ੋਰ ਦਿੱਤਾ।
ਸਾਬਕਾ ਕਪਤਾਨ ਸੈਮੀ ਨੇ ਕਿਹਾ ਕਿ ਮੀਡੀਆ ’ਚ ਜੋ ਕੁਝ ਚੱਲ ਰਿਹਾ ਹੈ, ਉਸ ਤੋਂ ਅਸੀਂ ਵਾਕਿਫ ਹਾਂ। ਮੈਂ ਆਪਣੇ ਖਿਡਾਰੀਆਂ ਦੇ ਬਹੁਤ ਨੇੜੇ ਹਾਂ। ਮੈਂ ਉਨ੍ਹਾਂ ਨਾਲ ਗੱਲਬਾਤ ਕੀਤੀ ਹੈ। ਇਕ ਗੱਲ ਮੈਂ ਕਹਿ ਸਕਦਾ ਹਾਂ ਕਿ ਅਸੀਂ ਨਿਆਂ ’ਚ ਵਿਸ਼ਵਾਸ ਕਰਦੇ ਹਾਂ। ਸਾਡਾ ਭਾਈਚਾਰਾ ਇਸ ਤਰ੍ਹਾਂ ਦਾ ਹੈ, ਜੋ ਮੰਨਦਾ ਹੈ ਕਿ ਨਿਆਂ ਹੋਣਾ ਚਾਹੀਦਾ ਹੈ। ਹਾਲਾਂਕਿ, ਇਸ ਦੀ ਇਕ ਪ੍ਰਕਿਰਿਆ ਹੈ।
ਦੋਸ਼ ਲਾਏ ਗਏ ਹਨ ਅਤੇ ਅਸੀਂ ਹਰ ਤਰ੍ਹਾਂ ਦੀ ਹਰ ਸੰਭਵ ਮਦਦ ਕਰਾਂਗੇ, ਤਾਂਕਿ ਸਹੀ ਪ੍ਰਕਿਰਿਆ ਅਤੇ ਪ੍ਰਣਾਲੀ ਦੇ ਪਾਲਨ ਨੂੰ ਨਿਸ਼ਚਿਤ ਕੀਤਾ ਜਾ ਸਕੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8