ਕ੍ਰਿਕਟ ਹਮੇਸ਼ਾ ਮੇਰਾ ਜੀਵਨ ਰਹੇਗਾ : ਯੁਵਰਾਜ
Wednesday, Jun 10, 2020 - 09:42 PM (IST)

ਨਵੀਂ ਦਿੱਲੀ- ਭਾਰਤੀ ਟੀਮ ਦੇ ਸਾਬਕਾ ਆਲਰਾਊਂਡਰ ਯੁਵਰਾਜ ਸਿੰਘ ਨੇ ਕਿਹਾ ਹੈ ਕਿ ਕ੍ਰਿਕਟ ਹਮੇਸ਼ਾ ਹੀ ਉਸਦਾ ਜੀਵਨ ਰਹੇਗਾ। ਯੁਵਰਾਜ ਨੇ ਪਿਛਲੇ ਸਾਲ 10 ਜੂਨ ਨੂੰ ਕ੍ਰਿਕਟ ਦੇ ਸਾਰੇ ਸਵਰੂਪਾਂ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ, ਜਿਸ ਤੋਂ ਬਾਅਦ ਉਸਦੇ ਪ੍ਰਸ਼ੰਸਕਾਂ ਨੇ ਸੋਸ਼ਲ ਮੀਡੀਆ 'ਤੇ 'ਹੈਸ਼ਟੈਗ ਮਿਸ ਯੂ ਯੁਵੀ ਦੇ ਨਾਂ ਨਾਲ ਟ੍ਰੇਂਡ ਚਲਾਇਆ।' ਯੁਵਰਾਜ ਨੇ ਟਵਿੱਟਰ 'ਤੇ ਸੰਦੇਸ਼ 'ਚ ਕਿਹਾ ਕਿ- ਪਿਆਰੇ ਪ੍ਰਸ਼ੰਸਕ, ਮੈਂ ਤੁਹਾਡੇ ਪਿਆਰ ਤੋਂ ਪ੍ਰਭਾਵਿਤ ਹਾਂ। ਕ੍ਰਿਕਟ ਹਮੇਸ਼ਾ ਮੇਰਾ ਜੀਵਨ ਰਹੇਗਾ, ਜਿਵੇਂ ਤੁਸੀਂ ਲੋਕ ਮੇਰੇ ਜੀਵਨ ਦਾ ਅਟੁੱਟ ਅੰਗ ਹੋ। ਇਕ ਜ਼ਿੰਮੇਦਾਰ ਨਾਗਰਿਕ ਹੋਣ ਦੇ ਨਾਤੇ ਕੋਰੋਨਾ ਨਾਲ ਲੜਣ 'ਚ ਸਰਕਾਰ ਦਾ ਸਾਥ ਦੇਈਏ, ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰੀਏ ਤੇ ਲੋੜਵੰਦਾਂ ਦੀ ਮਦਦ ਕਰੀਏ।
— Yuvraj Singh (@YUVSTRONG12) June 10, 2020
ਯੁਵਰਾਜ ਨੇ 2007 ਟੀ-20 ਵਿਸ਼ਵ ਕੱਪ ਤੇ 2011 ਵਨ ਡੇ ਵਿਸ਼ਵ ਕੱਪ ਵਿਚ ਟੀਮ ਨੂੰ ਜਿੱਤ ਦਿਵਾਉਣ 'ਚ ਅਹਿਮ ਭੂਮੀਕਾ ਨਿਭਾਈ ਸੀ।