ਕ੍ਰਿਕਟ ਮੈਚ ਦੌਰਾਨ ਸਟੇਡੀਅਮ ’ਚ ਇਸ ਲਈ ਜ਼ਰੂਰੀ ਹਨ ਦਰਸ਼ਕ ਤੇ ਫੈਨਜ਼, ਦੇਖੋ ਵੀਡੀਓ

03/13/2020 2:54:26 PM

ਨਵੀਂ ਦਿੱਲੀ– ਕੋਈ ਟੈਨਿਸ ਦਾ ਮੈਚ, ਬੈਡਮਿੰਟਨ ਦਾ ਮੈਚ, ਫੁੱਟਬਾਲ ਮੈਚ ਜਾਂ ਫਿਰ ਕਿਸੇ ਹੋਰ ਖੇਡ ਮੁਕਾਬਲੇ ਨੂੰ ਖਾਲੀ ਸਟੇਡੀਅਮ ’ਚ ਯਾਨੀ ਬਿਨਾਂ ਦਰਸ਼ਕਾਂ ਦੇ ਕਰਵਾਇਆ ਜਾ ਸਕਦਾ ਹੈ, ਪਰ ਖਾਲੀ ਸਟੇਡੀਅਮ ’ਚ ਕ੍ਰਿਕਟ ਮੈਚ ਕਰਾਉਣ ’ਤੇ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਜ਼ਾਰਾਂ ਦਰਸ਼ਕਾਂ ਦੀ ਸਮਰੱਥਾ ਵਾਲੇ ਸਟੇਡੀਅਮ ’ਚ ਬਿਨਾਂ ਦਰਸ਼ਕਾਂ ਦੇ ਮੈਚ ਬੜਾ ਖਰਾਬ ਲੱਗੇਗਾ ਪਰ ਅਜਿਹਾ ਕੋਰੋਨਾਵਾਇਰਸ ਕਾਰਨ ਹੋ ਵੀ ਰਿਹਾ ਹੈ। 

ਦਰਅਸਲ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚਕਾਰ 3 ਮੈਚਾਂ ਦੀ ਵਨ ਡੇ ਸੀਰੀਜ਼ ਖੇਡੀ ਜਾ ਰਹੀ ਹੈ ਪਰ ਇਨ੍ਹਾਂ ਮੈਚਾਂ ’ਚ ਕਿਸੇ ਵੀ ਸਟੇਡੀਅਮ ’ਚ ਇਕ ਵੀ ਦਰਸ਼ਕ ਤੁਹਾਨੂੰ ਦੇਖਣ ਨੂੰ ਨਹੀਂ ਮਿਲੇਗਾ। ਜੇਕਰ ਤੁਹਾਨੂੰ ਤੁਸੀਂ ਇਨ੍ਹਾਂ ਮੈਚਾਂ ਦਾ ਮਜ਼ਾ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਿਰਫ ਲਾਈਵ ਟੀਵੀ ’ਤੇ ਜਾਂ ਆਪਣੇ ਸਮਾਰਟਫੋਨ ’ਤੇ ਦੇਖ ਸਕਦੇ ਹੋ। ਮੇਜ਼ਬਾਨ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚਕਾਰ ਪਹਿਲਾ ਵਨ ਡੇ ਮੈਚ ਸਿਡਨੀ ਕ੍ਰਿਕਟ ਗ੍ਰਾਊਂਡ ’ਤੇ ਖੇਡਿਆ ਜਾ ਰਿਹਾ ਹੈ ਪਰ ਸਟੇਡੀਅਮ ’ਚ ਇਕ ਵੀ ਦਰਸ਼ਕ ਨਹੀਂ ਹੈ। 

ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਜਦੋਂ ਕਿਸੇ ਅੰਤਰਰਾਸ਼ਟਰੀ ਕ੍ਰਿਕਟ ਮੈਚ ’ਚ ਕਿਸੇ ਬੀਮਾਰੀ ਕਾਰਨ ਖਾਲੀ ਸਟੇਡੀਅਮ ’ਚ ਮੈਚ ਆਯੋਜਿਤ ਕਰਾਉਣਾ ਪੈ ਰਿਹਾ ਹੈ। ਕੋਰੋਨਾਵਾਇਰਸ ਨਾਲ ਦੁਨੀਆ ਭਰ ’ਚ ਫੈਲੀ ਮਹਾਮਾਰੀ ਕਾਰਨ ਸਾਰੇ ਮੈਚ ਖਾਲੀ ਸਟੇਡੀਅਮ ’ਚ ਆਯੋਜਿਤ ਕਰਾਉਣ ਦਾ ਫੈਸਲਾ ਲਿਆ ਗਿਆ ਹੈ। ਹਾਲਾਂਕਿ, ਖਾਲੀ ਸਟੇਡੀਅਮ ਕਾਰਨ ਖਿਡਾਰੀਆਂ ਨੂੰ ਕਾਫੀ ਪਰੇਸ਼ਾਨੀ ਹੋ ਸਕਦੀ ਹੈ। ਇਸ ਤੋਂ ਇਲਾਵਾ ਫੈਨਜ਼ ਆਪਣੀ ਪਸੰਦੀਦਾ ਟੀਮ ਦੇ ਸਮਰਥਨ ਅਤੇ ਪਸੰਦੀਦਾ ਖਿਡਾਰੀਆਂ ਨੂੰ ਉਤਸ਼ਾਹਿਤ ਵੀ ਕਰਦੇ ਹਨ। 

 

ਤੁਸੀਂ ਆਮਤੌਰ ’ਤੇ ਦੇਖਿਆ ਹੋਵੇਗਾ ਕਿ ਕ੍ਰਿਕਟ ਮੈਚ ਦੌਰਾਨ ਜਦੋਂ ਕੋਈ ਬੱਲੇਬਾਜ਼ ਚੌਕਾ-ਛੱਕਾ ਲਗਾਉਂਦਾ ਹੈ ਤਾਂ ਗੇਂਦ ਸਟੈਂਡਸ ’ਚ ਚਲੀ ਜਾਂਦੀ ਹੈ। ਉਤਸ਼ਾਹਿਤ ਫੈਨਜ਼ ਗੇਂਦ ਨੂੰ ਫੜ੍ਹ ਕੇ ਫੀਲਡ ’ਚ ਸੁੱਟ ਦਿੰਦੇ ਹਨ ਅਤੇ ਫਿਰ ਕੁਝ ਹੀ ਸੈਕਿੰਡਾਂ ’ਚ ਮੈਚ ਫਿਰ ਤੋਂ ਸ਼ੁਰੂ ਹੋ ਜਾਂਦਾ ਹੈ। ਪਰ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਦੇ ਵਿਚਕਾਰ ਗਾਬਾ ’ਚ ਖੇਡੇ ਜਾ ਰਹੇ ਪਹਿਲੇ ਵਨ ਡੇ ਮੈਚ ’ਚ ਕਈ ਵਾਰ ਅਜਿਹਾ ਦੇਖਿਆ ਗਿਆ ਜਦੋਂ ਫੀਲਡਰ ਨੂੰ ਮੈਦਾਨ ਤੋਂ ਬਾਹਰ ਬਣੇ ਸਟੈਂਡਸ ’ਚ ਜਾ ਕੇ ਗੇਂਦ ਨੂੰ ਚੁੱਕ ਕੇ ਲਿਆਉਣਾ ਪਿਆ। ਕਈ ਵਾਰ ਤਾਂ ਗੇਂਦ ਲੱਭਣ ’ਚ ਵੀ ਕਾਫੀ ਸਮਾਂ ਲਗਦਾ ਹੈ। 


Related News