ਚੜ੍ਹਦੇ ਸਾਲ ਇਨ੍ਹਾਂ 3 ਖਿਡਾਰੀਆਂ ਨੂੰ ਲੱਗੇਗਾ ਵੱਡਾ ਝਟਕਾ

Monday, Sep 09, 2024 - 02:07 PM (IST)

ਚੜ੍ਹਦੇ ਸਾਲ ਇਨ੍ਹਾਂ 3 ਖਿਡਾਰੀਆਂ ਨੂੰ ਲੱਗੇਗਾ ਵੱਡਾ ਝਟਕਾ

ਨਵੀਂ ਦਿੱਲੀ (ਬਿਊਰੋ) : ਆਈ. ਪੀ. ਐੱਲ. 2025 'ਚ ਕਈ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ। ਖੇਡ ਦੇ ਨਿਯਮਾਂ ਤੋਂ ਲੈ ਕੇ ਖਿਡਾਰੀਆਂ ਤੱਕ ਕਈ ਚੀਜ਼ਾਂ ਬਦਲੀਆਂ ਜਾ ਸਕਦੀਆਂ ਹਨ। ਤਿੰਨ ਅਜਿਹੇ ਖਿਡਾਰੀ ਹਨ, ਜਿਨ੍ਹਾਂ ਤੋਂ ਕਪਤਾਨੀ ਖੋਹੀ ਜਾ ਸਕਦੀ ਹੈ। ਸਾਰੇ ਪ੍ਰਸ਼ੰਸਕ IPL 2025 ਦੀ ਮੇਗਾ ਨਿਲਾਮੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਰਿਟੇਨ ਰੱਖਣ ਅਤੇ ਰਿਲੀਜ਼ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ।

ਇਹ ਖ਼ਬਰ ਵੀ ਪੜ੍ਹੋ ਪੰਜਾਬ 'ਚ ਮੰਗਲਵਾਰ ਨੂੰ ਛੁੱਟੀ ਦਾ ਐਲਾਨ! ਸਕੂਲਾਂ-ਕਾਲਜਾਂ ਦੇ ਨਾਲ ਠੇਕੇ ਵੀ ਰਹਿਣਗੇ ਬੰਦ

ਕਈ ਟੀਮਾਂ ਦੇ ਕਪਤਾਨ ਬਦਲਣ ਦੇ ਕਿਆਸ ਵੀ ਲਗਾਏ ਜਾ ਰਹੇ ਹਨ। ਇਹ ਬਦਲਾਅ ਟੀਮਾਂ ਦੇ ਪਿਛਲੇ ਸੀਜ਼ਨ ਦੇ ਪ੍ਰਦਰਸ਼ਨ ਅਤੇ ਭਵਿੱਖ ਦੀਆਂ ਯੋਜਨਾਵਾਂ 'ਤੇ ਨਿਰਭਰ ਕਰੇਗਾ, ਜਿਨ੍ਹਾਂ ਤਿੰਨ ਖਿਡਾਰੀਆਂ 'ਤੇ ਕਪਤਾਨੀ ਗੁਆਉਣ ਦਾ ਖ਼ਤਰਾ ਹੈ, ਉਨ੍ਹਾਂ 'ਚ ਫਾਫ ਡੂ ਪਲੇਸਿਸ, ਸੈਮ ਕੁਰਾਨ ਅਤੇ ਸ਼ੁਭਮਨ ਗਿੱਲ ਸ਼ਾਮਲ ਹਨ।

ਇਹ ਖ਼ਬਰ ਵੀ ਪੜ੍ਹੋ ਕਤਲ ਕੇਸ ਕਾਰਨ ਇਸ ਕ੍ਰਿਕਟਰ ਨੇ ਛੱਡਿਆ ਦੇਸ਼

ਵਿਰਾਟ ਕੋਹਲੀ ਤੋਂ ਬਾਅਦ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਕਪਤਾਨ ਦਾ ਅਹੁਦਾ ਸੰਭਾਲਣ ਵਾਲੇ ਫਾਫ ਡੂ ਪਲੇਸਿਸ ਤਿੰਨ ਸੈਸ਼ਨਾਂ 'ਚ ਟੀਮ ਲਈ ਟਰਾਫੀ ਨਹੀਂ ਜਿੱਤ ਸਕੇ। ਖ਼ਬਰ ਹੈ ਕਿ ਬੈਂਗਲੁਰੂ ਹੁਣ ਨਵੇਂ ਕਪਤਾਨ ਦੀ ਤਲਾਸ਼ ਕਰ ਰਿਹਾ ਹੈ। ਹਾਰਦਿਕ ਪਾਂਡਿਆ ਦੇ ਜਾਣ ਤੋਂ ਬਾਅਦ ਕਪਤਾਨੀ ਸੰਭਾਲਣ ਵਾਲੇ ਸ਼ੁਭਮਨ ਗਿੱਲ ਆਪਣੀ ਬੱਲੇਬਾਜ਼ੀ 'ਤੇ ਧਿਆਨ ਨਹੀਂ ਦੇ ਪਾ ਰਹੇ ਸਨ। ਸ਼ੁਭਮਨ ਗਿੱਲ ਦੀ ਕਪਤਾਨੀ ਹੇਠ ਗੁਜਰਾਤ ਟਾਈਟਨਸ ਦਾ ਪਿਛਲਾ ਸੀਜ਼ਨ ਬਹੁਤ ਖ਼ਰਾਬ ਰਿਹਾ ਸੀ। ਪਿਛਲੇ ਸੀਜ਼ਨ 'ਚ ਸ਼ਿਖਰ ਧਵਨ ਦੀ ਗੈਰ-ਮੌਜੂਦਗੀ 'ਚ ਕਪਤਾਨੀ ਸੰਭਾਲਣ ਵਾਲੇ ਸੈਮ ਕੁਰਾਨ ਬੱਲੇਬਾਜ਼ੀ ਅਤੇ ਕਪਤਾਨੀ ਦੋਹਾਂ ਮੋਰਚਿਆਂ 'ਤੇ ਫਲਾਪ ਰਹੇ ਸਨ। ਪੰਜਾਬ ਕਿੰਗਜ਼ ਨੂੰ ਹੁਣ ਤਜ਼ਰਬੇਕਾਰ ਕਪਤਾਨ ਦੀ ਭਾਲ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News