ਕ੍ਰਿਕਟ ਪ੍ਰਤੀਯੋਗਿਤਾਵਾਂ ਤੋਂ ਵੱਡੀਆਂ ਹਨ ਓਲੰਪਿਕ ਤੇ ਰਾਸ਼ਟਰਮੰਡਲ ਖੇਡਾਂ : ਸਹਿਵਾਗ
Thursday, Aug 29, 2019 - 10:47 PM (IST)

ਮੁੰਬਈ- ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਵੀਰਵਾਰ ਨੂੰ ਕਿਹਾ ਕਿ ਓਲੰਪਿਕ ਤੇ ਰਾਸ਼ਟਰਮੰਡਲ ਵਰਗੀਆਂ ਖੇਡ ਪ੍ਰਤੀਯੋਗਿਤਾਵਾਂ ਕ੍ਰਿਕਟ ਪ੍ਰਤੀਯੋਗਿਤਾਵਾਂ ਤੋਂ ਵੱਡੀਆਂ ਹਨ। ਸਹਿਵਾਗ ਨੇ ਕਿਹਾ ਕਿ ਹੋਰ ਖਿਡਾਰੀਆਂ ਨੂੰ ਕ੍ਰਿਕਟਰਾਂ ਦੀ ਤੁਲਨਾ ’ਚ ਬਹੁਤ ਘੱਟ ‘ਸਹੂਲਤਾਂ’ ਮਿਲਦੀਆਂ ਹਨ। ਸਹਿਵਾਗ ਨੇ ਕਿਹਾ ਕਿ ਮੈਂ ਹਮੇਸ਼ਾ ਤੋਂ ਸੋਚਦਾ ਰਿਹਾ ਹਾਂ ਕਿ ਓਲੰਪਿਕ ਤੇ ਰਾਸ਼ਟਰਮੰਡਲ ਖੇਡ ਕ੍ਰਿਕਟ ਪ੍ਰਤੀਯੋਗਿਤਾਵਾਂ ਤੋਂ ਵੱਡੇ ਹਨ। ਮੈਂ ਹਮੇਸ਼ਾ ਤੋਂ ਸੋਚਦਾ ਸੀ ਕਿ ਇਨ੍ਹਾ ਖਿਡਾਰੀਆਂ ਦਾ ਬਹੁਤ ਵਧੀਆ ਖਿਆਲ ਰੱਖਿਆ ਜਾਂਦਾ ਹੈ, ਉਨ੍ਹਾਂ ਨੂੰ ਵਧੀਆ ਖਾਣਾ ਤੇ ਪੌਸ਼ਟਿਕ ਤੱਤਾਂ ਤੋਂ ਇਲਾਵਾ ਫਿਜ਼ੀਓ ਤੇ ਟ੍ਰੇਨਰ ਮਿਲਦੇ ਹਨ।