ਕੋਰੋਨਾ ਵਾਇਰਸ ਕਾਰਣ ਟੋਕੀਓ ਕੁਆਲੀਫਿਕੇਸ਼ਨ ਦੇ ਸਮੇਂ ’ਚ ਬਦਲਾਅ ਕਰਨ ਦੀ ਯੋਜਨਾ ਨਹੀਂ : BWF

Saturday, Feb 29, 2020 - 12:13 PM (IST)

ਕੋਰੋਨਾ ਵਾਇਰਸ ਕਾਰਣ ਟੋਕੀਓ ਕੁਆਲੀਫਿਕੇਸ਼ਨ ਦੇ ਸਮੇਂ ’ਚ ਬਦਲਾਅ ਕਰਨ ਦੀ ਯੋਜਨਾ ਨਹੀਂ : BWF

ਨਵੀਂ ਦਿੱਲੀ : ਕੋਰੋਨਾ ਵਾਇਰਸ ਦੇ ਫੈਲਣ ਨਾਲ ਭਾਵੇਂ ਹੀ ਓਲੰਪਿਕ ਕੁਆਲੀਫਾਇੰਗ ਪ੍ਰਤੀਯੋਗਿਤਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ ਪਰ ਬੈਡਮਿੰਟਨ ਦੀ ਵਿਸ਼ਵ ਸੰਸਥਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸਦਾ ਅਜੇ ਟੋਕੀਓ ਖੇਡਾਂ ਦੇ ਕੁਆਲੀਫਿਕੇਸ਼ਨ ਸਮੇਂ ਵਿਚ ਕਿਸੇ ਤਰ੍ਹਾਂ ਦਾ ਬਦਲਾਅ ਕਰਨ ਦੀ ਕੋਈ ਯੋਜਨਾ ਨਹੀਂ ਹੈ।

PunjabKesari

ਹੁਣ ਤਕ ਚਾਰ ਓਲੰਪਿਕ ਕੁਆਲੀਫਾਇੰਗ ਪ੍ਰਤੀਯੋਗਿਤਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿਚ ਲਿੰਗਸ਼ੂਈ ਚੀਨ ਮਾਸਟਰਸ (25 ਫਰਵਰੀ ਤੋਂ 1 ਮਾਰਚ), ਵੀਅਤਨਾਮ ਇੰਟਰਨੈਸ਼ਨਲ ਚੈਲੰਜ (24-29 ਮਾਰਚ), ਜਰਮਨ ਓਪਨ (3 ਤੋਂ 8 ਮਾਰਚ) ਤੇ ਪੋਲਿਸ਼ ਓਪਨ (26-29) ਸ਼ਾਮਲ ਹਨ।


Related News