ਸਰਦਰੁੱਤ ਓਲੰਪਿਕ ਲਈ ਭਾਰਤ ਦਲ ਦਾ ਮੈਨੇਜਰ ਕੋਰੋਨਾ ਪਾਜ਼ੇਟਿਵ
Wednesday, Feb 02, 2022 - 05:41 PM (IST)
ਬੀਜਿੰਗ- ਭਾਰਤ ਦੇ ਸਰਦਰੁੱਤ ਓਲੰਪਿਕ ਦਲ ਦੇ ਮੈਨੇਜਰ ਮੁਹੰਮਦ ਅੱਬਾਸ ਵਾਨੀ ਨੂੰ ਬੀਜਿੰਗ ਹਵਾਈ ਅੱਡੇ ਪਹੁੰਚਣ 'ਤੇ ਕੋਰੋਨਾ ਜਾਂਚ 'ਚ ਪਾਜ਼ੇਟਿਵ ਪਾਇਆ ਗਿਆ ਹੈ। ਅੱਬਾਸ ਵਾਨੀ 6 ਮੈਂਬਰੀ ਭਾਰਤੀ ਦਲ ਦਾ ਹਿੱਸਾ ਹਨ ਜਿਸ 'ਚ ਇਕਮਾਤਰ ਖਿਡਾਰੀ ਕਸ਼ਮੀਰ ਦੇ ਸਕੀਅਰ ਆਰਿਫ਼ ਖ਼ਾਨ ਹਨ। ਆਰਿਫ਼ ਸਲਾਲੋਮ ਤੇ ਜੁਆਇੰਟ ਸਲਾਲੋਮ ਵਰਗ 'ਚ ਹਿੱਸਾ ਲੈਣਗੇ।
ਭਾਰਤ ਦੇ ਦਲ ਪ੍ਰਮੁੱਖ ਹਰਜਿੰਦਰ ਸਿੰਘ ਹਨ ਤੇ ਐੱਲ. ਸੀ. ਠਾਕੁਰ ਅਲਪਾਈਨ ਕੋਚ, ਪੂਰਨ ਚੰਦ ਤਕਨੀਸ਼ੀਅਨ ਤੇ ਰੂਪ ਚੰਦ ਨੇਗੀ ਅਧਿਕਾਰੀ ਹਨ। ਭਾਰਤੀ ਓਲੰਪਿਕ ਸੰਘ ਦੇ ਪ੍ਰਧਾਨ ਨਰਿੰਦਰ ਬਤਰਾ ਨੇ ਦੱਸਿਆ ਕਿ ਵਾਨੀ ਪਾਜ਼ੇਟਿਵ ਪਾਏ ਗਏ ਹਨ ਤੇ ਦਲ ਪ੍ਰਮੁੱਖ ਹਰਜਿੰਦਰ ਆਯੋਜਕਾ ਤੋਂ ਦੁਬਾਰਾ ਜਾਂਚ ਦੇ ਲਈ ਗੱਲ ਕਰ ਰਰੇ ਹਨ।
ਉਨ੍ਹਾਂ ਕਿਹਾ, 'ਭਾਰਤੀ ਦਲ ਦੇ ਮੈਨੇਜਰ ਅੱਬਾਸ ਵਾਨੀ ਬੀਜਿੰਗ ਹਵਾਈ ਅੱਡੇ 'ਤੇ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਦਲ ਦੇ ਪ੍ਰਮੁੱਖ ਹਰਜਿੰਦਰ ਸਿੰਘ ਦੁਬਾਰਾ ਜਾਂਚ ਲਈ ਗੱਲ ਕਰ ਰਹੇ ਹਨ। ਖਿਡਾਰੀ ਤੇ ਉਨ੍ਹਾਂ ਦੇ ਕੋਚ ਨੂੰ ਦੂਜੇ ਫਲੈਟ 'ਚ ਭੇਜ ਦਿੱਤਾ ਗਿਆ ਹੈ। ਬੀਜਿੰਗ ਸਰਦਰੁੱਤ ਓਲੰਪਿਕ ਚਾਰ ਤੋਂ 20 ਫਰਵਰੀ ਤਕ ਹੋਣਗੇ।