ਏਸ਼ੇਜ਼ ਸੀਰੀਜ਼ ''ਤੇ ਕੋਰੋਨਾ ਦਾ ਸਾਇਆ, ਪਰਥ ''ਚ ਨਹੀਂ ਹੋਵੇਗਾ 5ਵਾਂ ਟੈਸਟ

Monday, Dec 06, 2021 - 06:54 PM (IST)

ਏਸ਼ੇਜ਼ ਸੀਰੀਜ਼ ''ਤੇ ਕੋਰੋਨਾ ਦਾ ਸਾਇਆ, ਪਰਥ ''ਚ ਨਹੀਂ ਹੋਵੇਗਾ 5ਵਾਂ ਟੈਸਟ

ਸਪੋਰਟਸ ਡੈਸਕ- ਕ੍ਰਿਕਟ ਆਸਟਰੇਲੀਆ (ਸੀ. ਏ.) ਨੇ ਸੋਮਵਾਰ ਨੂੰ ਪੁਸ਼ਟੀ ਕੀਤੀ ਕਿ ਇੰਗਲੈਂਡ ਦੇ ਖ਼ਿਲਾਫ਼ ਆਗਾਮੀ ਏਸੇਜ਼ ਸੀਰੀਜ਼ ਦਾ ਪੰਜਵਾਂ ਟੈਸਟ ਮੈਚ ਪਰਥ 'ਚ ਨਹੀਂ ਖੇਡਿਆ ਜਾਵੇਗਾ। ਸੀ. ਏ. ਨੇ ਕਿਹਾ ਕਿ ਜੈਵ ਸੁਰੱਖਿਆ (ਬਾਇਓ ਬਬਲ) ਦੀ ਜ਼ਰੂਰਤ ਨੂੰ ਪੂਰਾ ਕਰਨ 'ਚ ਹੋਣ ਵਾਲੀ ਪਰੇਸ਼ਾਨੀ ਨੂੰ ਦੇਖਦੇ ਹੋਏ ਇਹ ਫ਼ੈਸਲਾ ਲਿਆ ਗਿਆ ਹੈ। ਪੱਛਮੀ ਆਸਟਰੇਲੀਆ (ਡਬਲਯੂ. ਏ.) ਸੂਬੇ 'ਚ ਨਿਯਮਾਂ ਮੁਤਾਬਕ ਉੱਥੇ ਪਹੁੰਚਣ ਦੇ ਬਾਅਦ ਖਿਡਾਰੀਆਂ ਲਈ ਇਕਾਂਤਵਾਸ ਜ਼ਰੂਰੀ ਹੈ।

ਇਸ ਮੈਚ ਲਈ ਬਦਲਵੇਂ ਸਥਾਨ ਦੀ ਅਜੇ ਚੋਣ ਨਹੀਂ  ਹੋਈ ਹੈ ਪਰ ਇਸ ਲਈ ਤਸਮਾਨੀਆ ਦਾ ਹੋਬਾਰਟ ਸਭ ਤੋਂ ਸਭ ਤੋਂ ਅੱਗੇ ਚਲ ਰਿਹਾ ਹੈ। ਕਵੀਂਸਲੈਂਡ, ਵਿਕਟੋਰੀਆ ਤੇ ਨਿਊ ਸਾਊਥ ਵੇਲਸ ਸੂਬਿਆਂ ਦੇ ਨਾਲ-ਨਾਲ ਆਸਟਰੇਲੀਆ ਦੀ ਰਾਜਧਾਨੀ ਖੇਤਰ ਨੇ ਵੀ ਮੇਜ਼ਬਾਨੀ 'ਚ ਦਿਲਚਸਪੀ ਦਿਖਾਈ ਹੈ। ਸੀ. ਏ. ਦੇ ਮੁੱਖ ਕਾਰਜਕਾਰੀ ਅਧਿਕਾਰੀ ਨਿਕ ਹਾਕਲੇ ਨੇ ਕਿਹਾ ਕਿ ਪਰਥ ਸਟੇਡੀਅਮ 'ਚ ਪੁਰਸ਼ ਏਸ਼ੇਜ਼ ਦੇ ਪੰਜਵੇਂ ਟੈਸਟ ਦਾ ਆਯੋਜਨ ਕਰਨ 'ਚ ਅਸਮਰਥ ਰਹਿਣ 'ਤੇ ਅਸੀਂ ਬਹੁਤ ਨਿਰਾਸ਼ ਹਾਂ। ਅਸੀਂ ਮੌਜੂਦਾ ਹੱਦ ਤੇ ਸਿਹਤ ਵਿਵਸਥਾਵਾਂ ਦੇ ਤਹਿਤ ਕੰਮ ਕਰਨ ਲਈ ਡਬਲਯੂ. ਏ. ਸਰਕਾਰ ਤੇ ਡਬਲਯੂ. ਕ੍ਰਿਕਟ ਦੇ ਨਾਲ ਸਾਂਝੇਦਾਰੀ 'ਚ ਉਹ ਸਭ ਕੁਝ ਕੀਤਾ ਜਾ ਕਰ ਸਕਦੇ ਸੀ। ਪਰ ਬਦਕਿਸਮਤੀ ਨਾਲ ਇਹ ਸੰਭਵ ਨਹੀਂ ਹੋ ਸਕਿਆ। 


author

Tarsem Singh

Content Editor

Related News