ਆਸਟਰੇਲੀਆਈ PGA ਟੂਰਨਾਮੈਂਟ ''ਤੇ ਕੋਰੋਨਾ ਦਾ ਅਸਰ, ਫਰਵਰੀ ਤੱਕ ਹੋਇਆ ਮੁਲਤਵੀ

09/16/2020 7:11:57 PM

ਬ੍ਰਿਸਬੇਨ- ਆਸਟਰੇਲੀਆਈ ਪੀ. ਜੀ. ਏ. ਟੂਰਨਾਮੈਂਟ ਕੋਰੋਨਾ ਮਹਾਮਾਰੀ ਦੇ ਕਾਰਨ ਅਗਲੇ ਸਾਲ ਫਰਵਰੀ ਤੱਕ ਦੇ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਆਸਟਰੇਲੀਆਈ ਪੀ. ਜੀ. ਏ. ਨੇ ਬੁੱਧਵਾਰ ਨੂੰ ਕਿਹਾ ਕਿ ਯੂਰਪੀਅਨ ਟੂਰ ਤੋਂ ਅਧਿਕਾਰਤ ਇਹ ਗੋਲਫ ਟੂਰਨਾਮੈਂਟ ਹੁਣ 18 ਤੋਂ 21 ਫਰਵਰੀ ਦੇ ਵਿਚ ਖੇਡਿਆ ਜਾਵੇਗਾ। ਪਹਿਲਾਂ ਇਸ ਨੂੰ ਦਸੰਬਰ ਦੇ ਸ਼ੁਰੂਆਤ 'ਚ ਆਯੋਜਿਤ ਕੀਤਾ ਜਾਣਾ ਸੀ।
ਵਿਕਟੋਰੀਆ ਪ੍ਰਾਂਤ 'ਚ ਕੋਰੋਨਾ ਵਾਇਰਸ ਅਤੇ ਮੌਤ ਦਰ ਫਿਰ ਵੱਧ ਗਈ ਹੈ। ਮੈਲਬਰਨ 'ਚ ਲਾਕਡਾਊਨ ਅਤੇ ਰਾਤ ਦਾ ਕਰਫਿਊ ਲਾਗੂ ਹੈ। ਆਸਟਰੇਲੀਆਈ ਪੀ. ਜੀ. ਏ. ਦੇ ਮੁੱਖ ਕਾਰਜਕਾਰੀ ਗੋਵਿਨ ਕਿਰਕਮੈਨ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਚੱਲਦੇ ਪੈਦਾ ਹੋਈ ਅਨਿਸ਼ਚਿਤਤਾ ਦੇ ਵਿਚ ਇਸ ਤਰ੍ਹਾਂ ਦੇ ਟੂਰਨਾਮੈਂਟ ਦਾ ਆਯੋਜਨ ਮੁਸ਼ਕਿਲ ਹੈ। ਅਗਲੀ ਤਾਰੀਖ ਨੂੰ ਲੈ ਕੇ ਅਸੀਂ ਦਸੰਬਰ 'ਚ ਸਮੀਖਿਆ ਕਰਾਂਗੇ।


Gurdeep Singh

Content Editor

Related News