ਕੋਪਾ ਫਾਈਨਲ : ਨੇਮਾਰ ਦੀ ਬ੍ਰਾਜ਼ੀਲ ਦਾ ਸਾਹਮਣਾ ਮੇਸੀ ਦੀ ਅਰਜਨਟੀਨਾ ਨਾਲ
Saturday, Jul 10, 2021 - 02:35 AM (IST)
ਰੀਓ ਡੀ ਜਨੇਰੀਓ- ਦੁਨੀਆ ਭਰ ਦੇ ਫੁੱਟਬਾਲ ਪ੍ਰੇਮੀਆ ਲਈ ਇਹ ਲਿਓਨਿਲ ਮੇਸੀ ਤੇ ਨੇਮਾਰ ਵਿਚਾਲੇ ਦਾ ਮੁਕਾਬਲਾ ਹੈ ਪਰ ਸ਼ਨੀਵਾਰ ਨੂੰ ਬ੍ਰਾਜ਼ੀਲ ਅਤੇ ਅਰਜਨਟੀਨਾ ਵਿਚਾਲੇ ਹੋਣ ਵਾਲਾ ਕੋਪਾ ਅਮਰੀਕਾ ਫੁੱਟਬਾਲ ਟੂਰਨਾਮੈਂਟ ਦਾ ਫਾਈਨਲ ਫੁੱਟਬਾਲ ਦੇ ਮੈਦਾਨ 'ਤੇ ਸਾਲਾਂ ਪੁਰਾਣੀ ਵਿਰੋਧਤਾ ਨੂੰ ਫਿਰ ਤਾਜ਼ਾ ਕਰਨ ਦਾ ਇਕ ਮੌਕਾ ਵੀ ਹੈ। ਇਤਿਹਾਸਕ ਮਾਰਾਕਾਨਾ ਸਟੇਡੀਅਮ ਵਿਚ ਹੋਣ ਵਾਲੇ ਇਸ ਮੁਕਾਬਲੇ 'ਚ ਫੁੱਟਬਾਲ ਦੇ ਇਤਿਹਾਸ ਦੇ ਮਹਾਨਾਇਕਾਂ ਵਿਚ ਸ਼ਾਮਲ ਮੇਸੀ ਨੂੰ ਰੋਕਣ ਦੀ ਚੁਣੌਤੀ ਹੋਵੇਗੀ ਜਦਕਿ ਮੇਸੀ 'ਤੇ ਦੁਨੀਆ ਦੇ ਸਭ ਤੋਂ ਸਖਰ ਫੀਲਡਰਾਂ ਵਿਚ ਸੰਨ੍ਹ ਲਾਉਣ ਦੀ ਜ਼ਿੰਮੇਵਾਰੀ ਹੋਵੇਗਾ।
ਇਹ ਖਬਰ ਪੜ੍ਹੋ- ENG v PAK : ਬੇਨ ਸਟੋਕਸ ਨੇ ਤੋੜਿਆ ਧੋਨੀ ਦਾ ਇਹ ਖਾਸ ਰਿਕਾਰਡ
ਨੇਮਾਰ ਦੀ ਬ੍ਰਾਜ਼ੀਲ ਨੇ ਕੋਪਾ ਅਮਰੀਕਾ ਦੇ ਛੇ ਮੈਚਾਂ ਵਿਚ ਸਿਰਫ ਦੋ ਗੋਲ ਗੁਆਏ ਹਨ। ਤਜਰਬੇਕਾਰ ਥਿਆਗੋ ਸਿਲਵਾ, ਮਾਰਕਿਨਹੋਸ ਅਤੇ ਐਡਰ ਮਿਲਿਤਾਓ ਵਾਰੀ-ਵਾਰੀ ਖੇਡ ਰਹੇ ਹਨ ਤਾਂ ਕਿ ਜ਼ੋਖਿਮ ਤੋਂ ਬਚਿਆ ਜਾ ਸਕੇ। ਮਿਡਫੀਲਡਰ ਕੇਸਮਿਰੋ ਤੇ ਫ੍ਰੇਡ ਫਾਰਮ ਵਿਚ ਹੈ। ਰਾਈਟ ਬੈਕ ਡੇਨਿਲੋ ਤੇ ਲੈਫਟ ਬੈਕ ਰੇਨਾਨ ਲੋਡੀ ਨੂੰ ਝਕਾਨੀ ਦੇਣਾ ਸੌਖਾ ਨਹੀਂ ਹੈ। ਇਹ ਖਿਡਾਰੀ ਐਨ ਮੌਕੇ 'ਤੇ ਟੂਰਨਾਮੈਂਟ ਬ੍ਰਾਜ਼ੀਲ ਵਿਚ ਕਰਵਾਉਣ ਦੇ ਫੈਸਲੇ ਤੋਂ ਨਾਰਾਜ਼ ਸਨ ਪਰ ਹੁਣ ਫਾਈਨਲ ਤੋਂ ਪਹਿਲਾਂ ਇਨ੍ਹਾਂ ਦਾ ਇਕ ਹੀ ਟੀਚਾ ਮੇਸੀ ਦੀ ਅਰਜਨਟੀਨਾ ਨੂੰ ਹਰਾਉਣਾ ਹੈ।
ਇਹ ਖਬਰ ਪੜ੍ਹੋ- ਭਾਰਤ-ਸ਼੍ਰੀਲੰਕਾ ਸੀਰੀਜ਼ ਦਾ ਸਮਾਂ ਬਦਲਿਆ, ਹੁਣ 13 ਨਹੀਂ ਇੰਨੀ ਤਾਰੀਖ ਤੋਂ ਹੋਵੇਗਾ ਮੈਚਾ !
ਦੂਜੇ ਪਾਸੇ ਅਰਜਨਟੀਨਾ ਨੇ ਮੇਸੀ ਨੂੰ ਬਚਾਉਣ ਦਾ ਤਰੀਕਾ ਲੱਭ ਲਿਆ ਹੈ। ਮਿਡਫੀਲਡਰ ਰੌਡ੍ਰਿਗੋ ਡੀ ਪਾਲ ਤੇ ਜਿਓਵਾਨੀ ਲੇ ਸੇਲਸੋ ਉਸਦੇ ਆਲੇ-ਦੁਆਲੇ ਘੇਰਾ ਬਣਾਉਂਦੇ ਹਨ। ਇਸ ਦੇ ਨਾਲ ਹੀ ਉਹ ਲੌਟਾਪੋ ਮਾਰਟੀਨੇਜ ਤੇ ਨਿਕੋ ਗੋਂਜਾਲੇਸ ਨੂੰ ਚੰਗੇ ਪਾਸੇ ਦੇਣ ਵਿਚ ਵੀ ਕਾਮਯਾਬ ਰਹਿੰਦੇ ਹਨ। ਮੇਸੀ ਅਜੇ ਤੱਕ ਇਸ ਟੂਰਨਾਮੈਂਟ ਵਿਚ ਚਾਰ ਗੋਲ ਕਰ ਚੁੱਕੇ ਹਨ ਅਤੇ ਪੰਜ ਵਿਚ ਸਹਾਇਕ ਦੀ ਭੂਮਿਕਾ ਨਿਭਾ ਚੁੱਕਾ ਹੈ। ਉਹ ਪਹਿਲਾਂ ਹੀ ਕਹਿ ਚੁੱਕਾ ਹੈ ਕਿ ਉਸਦਾ ਸੁਪਨਾ ਅਰਜਨਟੀਨਾ ਲਈ ਖਿਤਾਬ ਜਿੱਤਣਾ ਹੈ। ਉਹ ਰਾਸ਼ਟਰੀ ਟੀਮ ਲਈ ਬਾਰਸੀਲੋਨਾ ਵਾਲੀ ਫਾਰਮ ਵਿਚ ਖੇਡ ਰਿਹਾ ਹੈ। ਪਿਛਲੀ ਵਾਰ ਕੋਪਾ ਅਮਰੀਕਾ 2019 ਸੈਮੀਫਾਈਨਲ ਵਿਚ ਬ੍ਰਾਜ਼ੀਲ ਨੇ ਅਰਜਨਟੀਨਾ ਨੂੰ ਹਰਾਇਆ ਸੀ। ਨੇਮਾਰ ਸੱਟ ਕਾਰਨ ਟੂਰਨਾਮੈਂਟ ਵਿਚੋਂ ਬਾਹਰ ਸੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।