ਕੋਪਾ ਅਮਰੀਕਾ ਫੁੱਟਬਾਲ ’ਚ ਕੋਰੋਨਾ ਦੇ ਮਾਮਲੇ ਵੱਧ ਕੇ ਹੋਏ 140

Tuesday, Jun 22, 2021 - 05:10 PM (IST)

ਕੋਪਾ ਅਮਰੀਕਾ ਫੁੱਟਬਾਲ ’ਚ ਕੋਰੋਨਾ ਦੇ ਮਾਮਲੇ ਵੱਧ ਕੇ ਹੋਏ 140

ਸਾਓ ਪਾਓਲੋ (ਭਾਸ਼ਾ) : ਬ੍ਰਾਜ਼ੀਲ ਵਿਚ ਕੋਪਾ ਅਮਰੀਕਾ ਫੁੱਟਬਾਲ ਦੌਰਾਨ ਕੋਰੋਨਾ ਵਾਇਰਸ ਦੇ ਮਾਮਲੇ ਵੱਧ ਕੇ 140 ਹੋ ਗਏ ਹਨ। ਕੋਨਮੇਬੋਲ ਨੇ ਇਕ ਬਿਆਨ ਵਿਚ ਕਿਹਾ ਕਿ 15,235 ਟੈਸਟ ਕਰਾਏ ਗਏ ਅਤੇ ਪੀੜਤ ਲੋਕਾਂ ਦਾ ਫ਼ੀਸਦੀ 0.9 ਹੈ। ਦੱਖਣੀ ਅਮਰੀਕੀ ਫੁੱਟਬਾਲ ਕਨਫੈਡਰੇਸ਼ਨ ਨੇ ਸੋਮਵਾਰ ਨੂੰ ਕਿਹਾ, ‘ਜ਼ਿਆਦਾਤਰ ਪੀੜਤ ਕਰਮਚਾਰੀ, ਬਾਹਰ ਤੋਂ ਆਇਆ ਸਟਾਫ਼ ਅਤੇ ਟੀਮ ਦੇ ਮੈਂਬਰ ਹਨ। ਪਹਿਲਾਂ ਦੀ ਤੁਲਨਾ ਵਿਚ ਇੰਫੈਕਸ਼ਨ ਦੀ ਦਰ ਵਿਚ ਕਮੀ ਆਈ ਹੈ, ਜਿਸ ਨਾਲ ਸਾਬਿਤ ਹੁੰਦਾ ਹੈ ਕਿ ਸਿਹਤ ਪ੍ਰੋਟੋਕਾਲ ਦਾ ਸਖ਼ਤੀ ਨਾਲ ਪਾਲਣ ਹੋ ਰਿਹਾ ਹੈ।

ਚਿਲੀ ਨੇ ਐਤਵਾਰ ਨੂੰ ਸਵੀਕਾਰ ਕੀਤਾ ਕਿ ਉਸ ਦੇ ਕੁੱਝ ਖਿਡਾਰੀਆਂ ਨੇ ਪ੍ਰੋਟੋਕਾਲ ਦਾ ਉਲੰਘਣ ਕੀਤਾ ਹੈ, ਜਦੋਂ ਉਨ੍ਹਾਂ ਦੇ ਹੋਟਲ ਵਿਚ ਵਾਲ ਕੱਟਣ ਲਈ ਨਾਈ ਨੂੰ ਸੱਦਿਆ ਗਿਆ ਸੀ। ਚਿਲੀ ਫੁੱਟਬਾਲ ਸੰਘ ਨੇ ਖਿਡਾਰੀਆਂ ਦੇ ਨਾਮ ਜਾਂ ਸੰਖਿਆ ਦਾ ਖ਼ੁਲਾਸਾ ਨਹੀਂ ਕੀਤਾ ਪਰ ਕਿਹਾ ਕਿ ਉਨ੍ਹਾਂ ’ਤੇ ਜੁਰਮਾਨਾ ਲਗਾਇਆ ਜਾਏਗਾ।
 


author

cherry

Content Editor

Related News