ਕੋਪਾ ਅਮਰੀਕਾ : ਪੈਰਾਗਵੇ ਨੂੰ ਹਰਾ ਕੇ ਅਰਜਨਟੀਨਾ ਨਾਕਆਊਟ ਗੇੜ ''ਚ
Wednesday, Jun 23, 2021 - 03:20 AM (IST)
ਸਾਓ ਪਾਓਲੋ- ਪਾਪੂ ਗੋਮੇਜ ਦੇ 10ਵੇਂ ਮਿੰਟ ਵਿਚ ਕੀਤੇ ਗਏ ਗੋਲ ਦੀ ਮਦਦ ਨਾਲ ਅਰਜਨਟੀਨਾ ਨੇ ਪੈਰਾਗਵੇ ਨੂੰ 1-0 ਨਾਲ ਹਰਾ ਕੇ ਕੋਪਾ ਅਮਰੀਕਾ ਫੁੱਟਬਾਲ ਟੂਰਨਾਮੈਂਟ ਦੇ ਅਗਲੇ ਦੌਰ ਵਿਚ ਜਗ੍ਹਾ ਬਣਾ ਲਈ। ਅਰਜਨਟੀਨਾ ਹੁਣ 3 ਮੈਚਾਂ ਵਿਚੋਂ 7 ਅੰਕ ਲੈ ਕੇ ਗਰੁੱਪ-ਏ ਵਿਚ ਚੋਟੀ 'ਤੇ ਹੈ। ਇਹ ਲਿਓਨਿਲ ਮੇਸੀ ਦਾ ਰਿਕਾਰਡ 147ਵਾਂ ਮੈਚ ਸੀ, ਜਿਸ ਨੇ ਸਾਬਕਾ ਡਿਫੈਂਡਰ ਜੇਵੀਅਰ ਮਸਕੇਰਾਨੋ ਦੀ ਬਰਾਬਰੀ ਕਰ ਲਈ। ਅਰਜਨਟੀਨਾ ਨੂੰ ਆਖਰੀ ਗਰੁੱਪ ਮੈਚ ਵਿਚ ਸੋਮਵਾਰ ਨੂੰ ਬੋਲੀਵੀਅ ਨਾਲ ਖੇਡਣਾ ਹੈ।
ਇਹ ਖ਼ਬਰ ਪੜ੍ਹੋ- ਰਾਸ ਟੇਲਰ ਨੇ ਬਣਾਇਆ WTC ਫਾਈਨਲ 'ਚ ਵੱਡਾ ਰਿਕਾਰਡ
ਇਹ ਖ਼ਬਰ ਪੜ੍ਹੋ- ਵਿੰਡੀਜ਼ ਨੂੰ 158 ਦੌੜਾਂ ਨਾਲ ਹਰਾ ਦੱਖਣੀ ਅਫਰੀਕਾ ਨੇ ਜਿੱਤੀ ਸੀਰੀਜ਼
ਸੁਆਰੇਜ ਦੇ ਗੋਲ ਨਾਲ ਉਰੂਗਵੇ ਨੇ ਚਿਲੀ ਨੂੰ ਡਰਾਅ 'ਤੇ ਰੋਕਿਆ
ਲੂਈਸ ਸੁਆਰੇਜ ਨੇ ਉਰੂਗਵੇ ਲਈ ਗੋਲਾਂ ਦਾ ਸੋਕਾ ਖਤਮ ਕਰਦੇ ਹੋਏ ਕੋਪਾ ਅਮਰੀਕਾ ਫੁੱਟਬਾਲ ਚੈਂਪੀਅਨਸ਼ਿਪ ਵਿਚ ਚਿਲੀ 1-1 ਨਾਲ ਡਰਾਅ 'ਤੇ ਰੋਕਿਆ। ਸੁਆਰੇਜ ਨੇ 66ਵੇਂ ਮਿੰਟ ਵਿਚ ਬਰਾਬਰੀ ਦਾ ਗੋਲ ਕੀਤਾ। ਉਰੂਗਵੇ ਦਾ ਇਸ ਟੂਰਨਾਮੈਂਟ ਵਿਚ ਪਹਿਲਾ ਅੰਕ ਹੈ। ਇਸ ਨਤੀਜੇ ਤੋਂ ਬਾਅਦ ਚਿਲੀ ਗਰੁੱਪ-ਏ ਤੋਂ ਨਾਕਆਊਟ ਗੇੜ ਵਿਚ ਪਹੁੰਚ ਗਈ ਹੈ, ਜਦਕਿ ਉਰੂਗਵੇ ਦੀਆਂ ਉਮੀਦਾਂ ਅਜੇ ਖਤਮ ਨਹੀਂ ਹੋਈਆਂ ਹਨ। ਚਿਲੀ ਲਈ ਐਡੂਆਰਡੋ ਵਰਗਾਸ ਨੇ 26ਵੇਂ ਮਿੰਟ ਵਿਚ ਗੋਲ ਕੀਤਾ। ਅਰਜਨਟੀਨਾ 7 ਅੰਕ ਲੈ ਕੇ ਗਰੁੱਫ ਵਿਚ ਚੋਟੀ 'ਤੇ ਹੈ। ਦੂਜੇ ਨੰਬਰ 'ਤੇ ਚਿਲੀ ਦੇ 5 ਅੰਕ ਹਨ। ਪੈਰਾਗਵੇ ਦੇ 3, ਉਰੂਗਵੇ ਦਾ 1 ਅੰਕ ਹੈ ਜਦਕਿ ਬੋਲੀਵੀਆ ਨੇ ਖਾਤਾ ਨਹੀਂ ਖੋਲ੍ਹਿਆ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।