ਇਨ੍ਹਾਂ ਵਿਵਾਦਾਂ ਨੇ IPL ਨੂੰ ਬਦਨਾਮ ਕਰਨ ''ਚ ਨਹੀਂ ਛੱਡੀ ਕੋਈ ਕਸਰ, ਫਿਰ ਵੀ ਹੋਇਆ ਸੁਪਰਹਿੱਟ

04/04/2018 4:35:25 PM

ਨਵੀਂ ਦਿੱਲੀ—ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦਾ ਵਿਵਾਦਾਂ ਨਾਲ ਪੁਰਾਣਾ ਰਿਸ਼ਤਾ ਰਿਹਾ ਹੈ। ਸਪਾਟ ਫਿਕਸਿੰਗ ਦੇ ਇਲਾਵਾ ਇਸ 'ਚ ਹੁਣ ਤੱਕ ਕਈ ਤਰ੍ਹਾਂ ਦੇ ਸਕੈਂਡਲਸ ਵੀ ਸਾਹਮਣੇ ਆ ਚੁੱਕੇ ਹਨ। ਪਿਛਲੇ ਇਕ ਦਹਾਕੇ 'ਚ ਆਈ.ਪੀ.ਐੱਲ. ਦਾ ਹਰ ਇਕ ਸੀਜ਼ਨ ਕਿਸੇ ਨਾ ਕਿਸੇ ਵੱਡੇ ਵਿਵਾਦ ਦਾ ਸ਼ਿਕਾਰ ਰਿਹਾ ਹੈ। ਹਾਲਾਂਕਿ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਵਿਵਾਦਾਂ ਦੀ ਵਜ੍ਹਾ ਨਾਲ ਹੀ ਆਈ.ਪੀ.ਐੱਲ. ਦੀ ਲੋਕਪ੍ਰਿਅਤਾ ਹੋਰ ਵੱਧੀ ਹੈ।

-ਆਈ.ਪੀ.ਐੱਲ. ਸੀਜ਼ਨ-9 'ਚ ਪਾਣੀ ਦੀ ਕਮੀ ਦੀ ਵਜ੍ਹਾ ਨਾਲ ਮਚੇ ਬਵਾਲ ਨੂੰ ਭਲਾ ਕੋਣ ਭੁੱਲ ਸਕਦਾ ਹੈ। ਪਹਿਲਾਂ ਤੋਂ ਸੋਕੇ ਦੀ ਮਾਰ ਝੱਲ ਰਹੇ ਮਹਾਰਾਸ਼ਟਰ 'ਚ ਪਾਣੀ ਦੀ ਕਮੀ ਨੂੰ ਦੇਖਦੇ ਹੋਏ ਬੰਬੇ ਹਾਈਕੋਰਟ ਨੇ ਆਈ.ਪੀ.ਐੱਲ. ਦੇ 13 ਮੈਚਾਂ ਨੂੰ ਰਾਜ ਤੋਂ ਬਾਹਰ ਕਰਵਾਉਣ ਦੇ ਨਿਰਦੇਸ਼ ਦਿੱਤੇ ਸਨ।

-ਆਈ.ਪੀ.ਐੱਲ. ਦੇ ਪਹਿਲੇ ਸੀਜ਼ਨ 'ਚ ਐੱਸ ਸ਼੍ਰੀਸੰਤ ਅਤੇ ਹਰਭਜਨ ਵਿਚਕਾਰ ਹੋਈ ਬਹਿਸ ਨੂੰ ਸ਼ਾਇਦ ਹੀ ਕੋਈ ਕ੍ਰਿਕੇਟ ਫੈਨ ਭੁੱਲ ਪਾਇਆ ਹੈ। ਕਿੰਗਜ਼ ਇਲੈਵਨ ਪੰਜਾਬ ਦੇ ਤੇਜ਼ ਗੇਂਦਬਾਜ਼ ਸ਼੍ਰੀਸੰਤ ਨੂੰ ਮੁੰਬਈ ਇੰਡੀਆ ਦੇ ਖਿਡਾਰੀ ਹਰਭਜਨ ਸਿੰਘ ਨੇ ਮੈਦਾਨ 'ਚ ਹੀ ਥੱਪੜ ਮਾਰ ਦਿੱਤਾ ਸੀ।

-ਆਈ.ਪੀ.ਐੱਲ. ਦੇ 11ਵੇਂ ਸੀਜ਼ਨ 'ਚ ਦੋ ਸਾਲ ਬਾਅਦ ਦੇ ਬੈਨ ਦੇ ਬਾਅਦ ਚੇਨਈ ਸੁਪਰਕਿੰਗਜ਼ ਅਤੇ ਰਾਜਸਥਾਨ ਦੀ ਵਾਪਸੀ ਹੋ ਰਹੀ ਹੈ। ਸਾਲ 2013 'ਚ ਖਿਡਾਰੀਆਂ ਦੁਆਰਾ ਮੈਚ ਫਿਕਸ ਕੀਤੇ ਜਾਣ ਦੇ ਬਾਅਦ ਇਨ੍ਹਾਂ ਦੋਨਾਂ ਟੀਮਾਂ ਨੂੰ ਪ੍ਰਤੀਬੰਧਿਤ ਕਰ ਦਿੱਤਾ ਸੀ। ਇਸ ਮਾਮਲੇ 'ਚ ਦਿੱਲੀ ਪੁਲਸ ਨੇ ਰਾਜਸਥਾਨ ਦੇ ਤਿੰਨ ਖਿਡਾਰੀਆਂ ਐੱਸ.ਸ਼੍ਰੀਸੰਤ, ਅਜੀਤ ਚੰਡੀਲਾ ਅਤੇ ਅੰਕਿਤ ਚੁਹਾਨ ਨੂੰ ਗ੍ਰਿਫਤਾਰ ਵੀ ਕੀਤਾ ਸੀ।

-ਸਾਲ 2011 'ਚ ਰਾਜਸਥਾਨ ਰਾਇਲਜ਼ ਦੇ ਕਪਤਾਨ ਸ਼ੇਨ ਵਾਰਨ ਨੇ ਆਰ.ਸੀ.ਬੀ. ਨਾਲ ਮੈਚ ਹਾਰਨ ਦੇ ਬਾਅਦ ਰਾਜਸਥਾਨ ਕ੍ਰਿਕੇਟ ਅਸੋਸੀਏਸ਼ਨ ਦੇ ਪ੍ਰਧਾਨ ਸੰਜੇ ਦੀਕਸ਼ਿਤ ਨੂੰ ਸ਼ਰੇਆਮ ਗਾਲਾਂ ਦਿੱਤੀਆਂ ਸਨ। ਇਸਦੇ ਬਾਅਦ ਸੰਜੇ ਨੇ ਸ਼ੇਰ ਵਾਰਨ ਦੇ ਖਿਲਾਫ ਐੱਫ.ਆਰ.ਆਈ. ਵੀ ਦਰਜ ਕਰਵਾਈ ਸੀ।

-ਦਿੱਗਜ ਖਿਡਾਰੀ ਸੌਰਵ ਗਾਂਗੂਲੀ ਨੂੰ ਪਹਿਲੇ ਤਿੰਨ ਸੀਜ਼ਨਾਂ 'ਚ ਕੇ.ਕੇ.ਆਰ ਦਾ ਕਪਤਾਨ ਬਣਾਇਆ ਗਿਆ ਸੀ। ਚੌਥੇ ਸੀਜ਼ਨ 'ਚ ਇਸ ਖਿਡਾਰੀ ਨੂੰ ਨੀਲਾਮੀ 'ਚ ਨਾ ਖਰੀਦਕੇ ਕੇ.ਕੇ.ਆਰ. ਦੇ ਮਾਲਕ ਸ਼ਾਹਰੁਖ ਖਾਨ ਨੂੰ ਕ੍ਰਿਕੇਟ ਫੈਂਨਜ਼ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਕੋਲਕਾਤਾ ਦੀਆਂ ਗਲੀਆਂ 'ਚ ਸ਼ਾਹਰੁਖ ਖਾਨ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਸੀ।

- ਚੇਨਈ ਸੁਪਰਕਿੰਗਜ਼ ਦੇ ਸਟਾਰ ਆਲਰਾਉਂਡਰ ਰਵਿੰਦਰ ਜਡੇਜਾ ਨੂੰ ਤੀਸੇਰ ਆਈ.ਪੀ.ਐੱਲ. 'ਚ ਬੈਨ ਕਰ ਦਿੱਤਾ ਗਿਆ ਸੀ। ਦਰਅਸਲ ਨੀਲਾਮੀ 'ਚ ਰਾਜਸਥਾਨ ਰਾਇਲਜ਼ ਦੀ ਟੀਮ 'ਚ ਜਾਣ ਦੇ ਬਾਅਦ ਇਸ ਖਿਡਾਰੀ ਨੇ ਮੁੰਬਈ ਇੰਡੀਅਨਸ ਨਾਲ ਦੋਬਾਰਾ ਕਾਨਟ੍ਰੈਕਟ ਸਾਈਨ ਕਰਨ ਦੀ ਕੋਸ਼ਿਸ਼ ਕੀਤੀ ਸੀ।

-ਭਾਰਤ 'ਚ ਆਈ.ਪੀ.ਐੱਲ.  ਦੀ ਨੀਂਹ ਸਾਬਕਾ ਚੇਅਰਮੈਨ ਲਲਿਤ ਮੋਦੀ ਦੀ ਅਗਵਾਈ 'ਚ ਰੱਖੀ ਗਈ ਸੀ।  ਲਲਿਤ ਮੋਦੀ ਦਾ ਨਾਮ ਬਾਅਦ 'ਚ ਮਨੀਂ ਲਾਂਡਿੰ੍ਰਗ, ਮੈਚ ਫਿਕਸਿੰਗ ਅਤੇ ਵੱਡੀਆਂ ਵਿੱਤੀ ਹੇਰਾ-ਫੇਰੀਆ 'ਚ ਵੀ ਸਾਹਮਣੇ ਆਇਆ ਸੀ।

-ਸਾਲ 2012 ਦੇ ਆਈ.ਪੀ.ਐੱਲ. 'ਚ ਪੁਣੇ ਵਾਰੀਅਰਸ ਦੇ ਦੋ ਖਿਡਾਰੀ ਰਾਹੁਲ ਸ਼ਰਮਾ ਅਤੇ ਵੇਨ ਪਾਰਨਲ ਨੂੰ ਮੁੰਬਈ ਪੁਲਸ ਨੇ ਗ੍ਰਿਫਤਾਰ ਕੀਤਾ ਸੀ। ਦੋਨਾਂ ਖਿਡਾਰੀਆਂ ਨੂੰ ਇਕ ਰੇਵ ਪਾਰਟੀ 'ਚ ਫੜਿਆ ਗਿਆ ਸੀ। ਆਈ.ਪੀ.ਐੱਲ. ਦੇ ਨਿਯਮਾਂ ਦੇ ਮੁਤਾਬਕ ਟੂਰਨਾਮੈਂਟ ਦੇ ਦੌਰਾਨ ਅਜਿਹੀ ਕਿਸੇ ਵੀ ਜਗ੍ਹਾ 'ਤੇ ਜਾਣਾ ਗੈਰ-ਕਾਨੂੰਨੀ ਹੈ।


Related News