IPL ਸ਼ੁਰੂ ਹੋਣ ਤੋਂ ਪਹਿਲਾਂ ਵਿਵਾਦਾਂ 'ਚ ਘਿਰੀ ਸਨਰਾਈਜ਼ਰਜ਼ ਹੈਦਰਾਬਾਦ, ਜਾਣੋ ਪੂਰਾ ਮਾਮਲਾ
Friday, Feb 18, 2022 - 04:38 PM (IST)
ਸਪੋਰਟਸ ਡੈਸਕ- ਆਈ. ਪੀ. ਐੱਲ. (ਇੰਡੀਅਨ ਪ੍ਰੀਮੀਅਰ ਲੀਗ) ਦੇ 15ਵੇਂ ਸੀਜ਼ਨ ਨੂੰ ਸ਼ੁਰੂ ਹੋਣ 'ਚ ਅਜੇ ਕੁਝ ਸਮਾਂ ਬਾਕੀ ਹੈ ਪਰ ਹੈਦਰਾਬਾਦ ਫ੍ਰੈਂਚਾਈਜ਼ੀ ਲਈ ਹੁਣੇ ਤੋਂ ਹੀ ਇਕ ਮੁਸੀਬਤ ਸਾਹਮਣੇ ਆ ਗਈ ਹੈ। ਮੀਡੀਆ ਰਿਪੋਰਟਸ ਦੇ ਮੁਤਾਬਕ ਸਨਰਾਈਜ਼ਰਜ਼ ਹੈਦਰਾਬਾਦ ਦੇ ਅਸਿਸਟੈਂਟ ਕੋਚ ਸਾਈਮਨ ਕੈਟਿਚ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਕੈਟਿਚ ਨੇ ਅਸਤੀਫ਼ਾ ਦੇਣ ਦੀ ਵਜ੍ਹਾ ਵੀ ਦੱਸੀ ਹੈ।
ਇਹ ਵੀ ਪੜ੍ਹੋ : ਕ੍ਰਿਕਟਰ ਯੁਵਰਾਜ ਨੂੰ ਹਾਈਕੋਰਟ ਤੋਂ ਝਟਕਾ, SC-ST ਐਕਟ ਤਹਿਤ ਚੱਲੇਗਾ ਮੁਕੱਦਮਾ
ਸਾਈਮਨ ਕੈਟਿਚ ਨੇ ਸਨਰਾਈਜ਼ਰਜ਼ ਹੈਦਰਾਬਾਦ 'ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਫ੍ਰੈਂਚਾਈਜ਼ੀ ਨੇ ਮੈਗਾ ਆਕਸ਼ਨ ਦੇ ਦੌਰਾਨ ਪਹਿਲਾਂ ਤੋਂ ਬਣਾਏ ਪਲਾਨ ਨੂੰ ਨਹੀਂ ਅਪਣਾਇਆ। ਫ੍ਰੈਂਚਾਈਜ਼ੀ ਨੇ ਆਕਸ਼ਨ ਵਾਲੇ ਦਿਨ ਕੈਟਿਚ ਦੀਆਂ ਸਾਰੀਆਂ ਯੋਜਨਾਵਾਂ ਨੂੰ ਨਕਾਰ ਦਿੱਤਾ। ਇਹੋ ਕਾਰਨ ਹੈ ਕਿ ਉਹ ਹੁਣ ਇਸ ਫ੍ਰੈਂਚਾਈਜ਼ੀ ਦੇ ਨਾਲ ਕੰਮ ਨਹੀਂ ਕਰਨਾ ਚਾਹੁੰਦੇ।
ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਸਨਰਾਈਜ਼ਰਜ਼ ਹੈਦਰਾਬਾਦ ਟੀਮ ਵਿਵਾਦਾਂ 'ਚ ਆਈ ਹੋਵੇ। ਇਸ ਤੋਂ ਪਹਿਲਾਂ ਵੀ ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਵਿਵਾਦਾਂ 'ਚ ਆ ਚੁੱਕੀ ਹੈ। ਹੈਦਰਾਬਾਦ ਦੀ ਟੀਮ ਸਭ ਤੋਂ ਜ਼ਿਆਦਾ ਵਿਵਾਦਾਂ 'ਚ ਉਦੋਂ ਆਈ ਜਦੋਂ ਟੀਮ ਨੂੰ ਆਈ. ਪੀ. ਐੱਲ ਖ਼ਿਤਾਬ ਜਿਤਾਉਣ ਵਾਲੇ ਡੇਵਿਡ ਵਾਰਨਰ ਨੂੰ ਕਪਤਾਨੀ ਤੋਂ ਹਟਾ ਦਿੱਤਾ ਗਿਆ। ਇਸ ਦੇ ਪਿੱਛੇ ਫ੍ਰੈਂਚਾਈਜ਼ੀ ਨੇ ਉਨ੍ਹਾਂ ਦੀ ਖ਼ਰਾਬ ਫਾਰਮ ਦਾ ਹਵਾਲਾ ਦਿੱਤਾ।
ਇਹ ਵੀ ਪੜ੍ਹੋ : ਸ਼੍ਰੇਅਸ ਅਈਅਰ ਤੋਂ ਹਰਫਨਮੌਲਾ ਪ੍ਰਦਰਸ਼ਨ ਚਾਹੁੰਦੀ ਹੈ ਟੀਮ : ਰੋਹਿਤ ਸ਼ਰਮਾ
ਅਜਿਹੀ ਹੈ ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ :-
ਰਿਟੇਨ : ਕੇਨ ਵਿਲੀਅਮਸਨ (14 ਕਰੋੜ), ਅਬਦੁਲ ਸਮਦ (4 ਕਰੋੜ), ਉਮਰਾਨ ਮਲਿਕ (4 ਕਰੋੜ)
ਬੱਲੇਬਾਜ਼ : ਨਿਕੋਲਸ ਪੂਰਨ (10.75 ਕਰੋੜ), ਪ੍ਰੀਅਮ ਗਰਗ (20 ਲੱਖ), ਰਾਹੁਲ ਤ੍ਰਿਪਾਠੀ (8.5 ਕਰੋੜ), ਐਡੇਨ ਮਾਰਕਰਮ (2.6 ਕਰੋੜ), ਆਰ. ਸਮਰਥ (20 ਲੱਖ), ਵਿਸ਼ਣੂ ਵਿਨੋਦ (50 ਲੱਖ), ਗਲੇਨ ਫਿਲਿਪਸ (1.50 ਕਰੋੜ)
ਗੇਂਦਬਾਜ਼ : ਟੀ. ਨਟਰਾਜਨ (4 ਕਰੋੜ), ਭੁਵਨੇਸ਼ਵਰ ਕੁਮਾਰ (4.2 ਕਰੋੜ), ਕਾਰਤਿਕ ਤਿਆਗੀ (4 ਕਰੋੜ), ਸ਼੍ਰੇਅਸ ਗੋਪਾਲ (75 ਲੱਖ), ਜੇ. ਸੁਚਿਤ (20 ਲੱਖ), ਫ਼ਜ਼ਲਹਕ ਫ਼ਾਰੂਕੀ (50 ਲੱਖ)
ਆਲਰਾਊਂਡਰ : ਵਾਸ਼ਿੰਗਟਨ ਸੁੰਦਰ (8.75 ਕਰੋੜ), ਅਭਿਸ਼ੇਕ ਸ਼ਰਮਾ (6.50 ਕਰੋੜ), ਮਾਰਕੋ ਜੇਨਸਨ (4.20 ਕਰੋੜ), ਰੋਮਾਰੀਓ ਸ਼ੇਫ਼ਰਡ (7.75 ਕਰੋੜ), ਸੀਨ ਐਬਾਟ (2.40 ਕਰੋੜ), ਸ਼ਸ਼ਾਂਕ ਸਿੰਘ (20 ਲੱਖ), ਸੌਰਭ ਦੁਬੇ (20 ਲੱਖ)।
ਇਹ ਵੀ ਪੜ੍ਹੋ : ਸਾਬਕਾ ਭਾਰਤੀ ਫੁੱਟਬਾਲਰ ਸੁਰਜੀਤ ਸੇਨ ਗੁਪਤਾ ਦਾ ਕੋਰੋਨਾ ਕਾਰਨ ਦਿਹਾਂਤ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।