ਪਾਕਿ PM ਦਾ ਵਿਵਾਦਤ ਬਿਆਨ, ਟਾਸ ਦੇ ਸਮੇਂ ਭਾਰਤੀ ਕਪਤਾਨ ਦੀਆਂ ਅੱਖਾਂ 'ਚ ਹੁੰਦਾ ਸੀ ਮੇਰਾ ਡਰ

4/24/2020 2:03:21 PM

ਸਪੋਰਟਸ ਡੈਸਕ : ਕ੍ਰਿਕਟ ਦੇ ਮੈਦਾਨ 'ਤੇ ਭਾਰਤ-ਪਾਕਿ ਹੋਣ ਵਾਲੀ ਮੁਕਾਬਲੇਬਾਜ਼ੀ ਕਿਸੇ ਤੋਂ ਲੁਕੀ ਨਹੀਂ ਹੈ। ਮੈਜੂਦਾ ਸਮੇਂ ਵਿਚ ਭਾਂਵੇ ਹੀ ਪਾਕਿਸਤਾਨ ਦੀ ਟੀਮ ਭਾਰਤ ਨੂੰ ਹਰਾਉਣ ਦੇ ਸਿਰਫ ਸੁਪਨੇ ਹੀ ਦੇਖਦੀ ਹੈ ਪਰ ਇਕ ਉਹ ਵੀ ਦੌਰ ਸੀ ਜਦੋਂ ਟੀਮ ਇੰਡੀਆ ਦੇ ਲਈ ਪਾਕਿਸਤਾਨ ਤੋਂ ਜਿੱਤਣਾ ਆਸਾਨ ਨਹੀੰ ਸੀ। ਚਾਹੇ ਵਨ ਡੇ ਹੋਵੇ ਜਾਂ ਟੈਸਟ, ਭਾਰਤ-ਪਾਕਿਸਤਾਨ ਦੀ ਟੱਕਰ ਕ੍ਰਿਕਟ ਪ੍ਰਸ਼ੰਸਕਾਂ ਵਿਚ ਰੋਮਾਂਚ ਭਰ ਦਿੰਦੀ ਸੀ। ਹਾਲਾਂਕਿ ਪਾਕਿਸਤਾਨ ਦੇ ਸਾਬਕਾ ਕਪਤਾਨ ਤੇ ਮੌਜੂਦਾ ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਉਨ੍ਹਾਂ ਯਾਦਾਂ ਨੂੰ ਤਾਜ਼ਾ ਕਰਦਿਆਂ ਇਕ ਵਿਵਾਦਤ ਬਿਆਨ ਦਿੱਤਾ ਹੈ।

ਵਰਲਡ ਕੱਪ 'ਚ ਪਾਕਿ ਕਦੇ ਨਹੀਂ ਜਿੱਤਿਆ ਭਾਰਤ ਤੋਂ
ਭਾਰਤ ਅਤੇ ਪਾਕਿਸਤਾਨ ਵਿਚਾਲੇ ਹੁਣ ਤਕ59 ਟੈਸਟ ਮੈਚ ਖੇਡੇ ਗਏ ਹਨ। ਇਸ ਵਿਚੋਂ ਪਾਕਿਸਤਾਨ ਨੇ 12 ਜਿੱਤੇ ਹਨ। ਉੱਥੇ ਦੋਵੇਂ ਟੀਮਾਂ ਵਿਚਾਲੇ ਜੋ 132 ਵਨ ਡੇ ਖੇਡੇ ਗਏ ਹਨ, ਉਸ ਵਿਚ ਪਾਕਿਸਤਾਨ ਨੇ 73 ਮੈਚ ਜਿੱਤੇ ਹਨ। ਹਾਲਾਂਕਿ ਭਾਰਤ ਦਾ ਵਰਲਡ ਕੱਪ ਵਿਚ ਪਾਕਿਸਤਾਨ 'ਤੇ ਪਲੜਾ ਭਾਰੀ ਰਿਹਾ ਹੈ ਅਤੇ ਇਹੀ ਵਜ੍ਹਾ ਹੈ ਕਿ ਕਿਸੇ ਵੀ ਫਾਰਮੈਟ ਦੇ ਵਰਲਡ ਕੱਪ ਵਿਚ ਪਾਕਿਸਤਾਨ ਇਕ ਵਾਰ ਵੀ ਟੀਮ ਇੰਡੀਆ ਨੂੰ ਨਹੀਂ ਹਰਾ ਸਕਿਆ ਹੈ। 

ਪਾਕਿਸਤਾਨ ਦੇ ਪੀ. ਐੱਮ. ਇਮਰਾਨ ਖਾਨ ਨੇ ਕਿਹਾ ਕਿ ਉਸ ਨੂੰ ਭਾਰਤੀ ਟੀਮ ਦੇ ਲਈ ਬੁਰਾ ਲਗਦਾ ਸੀ ਕਿਉਂਕਿ ਉਹ ਪਾਕਿਸਤਾਨ ਤੋਂ ਜਿੱਤ ਨਹੀਂ ਪਾਉਂਦੀ ਸੀ। ਇਮਰਾਨ ਨੇ ਇੱਥੇ ਤਕ ਕਹਿ ਦਿੱਤਾ ਕਿ ਭਾਰਤੀ ਕਪਤਾਨ ਦੀਆਂ ਅੱਖਾਂ ਵਿਚ ਡਰ ਦਿਸਦਾ ਰਹਿੰਦਾ ਸੀ। ਇਸ ਨੂੰ ਲੈਕੇ ਪਾਕਿ ਦੇ ਪੱਤਰਕਾਰ ਸਾਜ ਸਾਦਿਕ ਨੇ ਇਮਰਾਨ ਦੇ ਹਵਾਲੇ ਤੋਂ ਟਵੀਟ ਕੀਤਾ ਹੈ। 

PunjabKesari

ਟਵੀਟ ਮੁਤਾਬਕ ਇਮਰਾਨ ਖਾਨ ਨੇ ਕਿਹਾ ਕਿ ਮੈਨੂੰ ਭਾਰਤੀ ਟੀਮ ਦੇ ਲਈ ਬੁਰਾ ਲਗਦਾ ਸੀ ਕਿਉਂਕਿ ਅਸੀਂ ਅਕਸਰ ਉਨ੍ਹਾਂ ਡਰ ਦਿੰਦੇ ਸੀ। ਭਾਰਤੀ ਟੀਮ ਕਾਫੀ ਦਬਾਅ 'ਚ ਹੁੰਦੀ ਸੀ। ਜਦੋਂ ਮੈਂ ਭਾਰਤੀ ਕਪਤਾਨ ਦੇ ਨਾਲ ਟਾਸ ਕਰਨ ਜਾਂਦਾ ਸੀ ਤਾਂ ਉਸ ਦੇ ਚਿਹਰੇ ਵੱਲ ਦੇਖਦਾ ਰਹਿੰਦਾ ਸੀ। ਉਹ ਕਾਫੀ ਡਰੇ ਰਹਿੰਦੇ ਸੀ।


Ranjit

Content Editor Ranjit