ਸਪਿਨ ਦੀ ਮਦਦਗਾਰ ਪਿੱਚ ਕਾਰਨ ਰਾਂਚੀ ’ਚ ਮੁਕਾਬਲਾ ਬਰਾਬਰੀ ਦਾ ਹੋਵੇਗਾ : ਪੋਪ
Wednesday, Feb 21, 2024 - 06:34 PM (IST)
ਰਾਂਚੀ–ਇੰਗਲੈਂਡ ਦੇ ਉਪ ਕਪਤਾਨ ਓਲੀ ਪੋਪ ਨੇ ਬੁੱਧਵਾਰ ਨੂੰ ਕਿਹਾ ਕਿ ਚੌਥੇ ਟੈਸਟ ਵਿਚ ‘ਟਰਨ’ ਲੈਂਦੀ ਪਿੱਚ ਤੋਂ ਉਨ੍ਹਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ ਕਿਉਂਕਿ ਮੁਕਾਬਲੇ ਵਿਚ ਸ਼ੁਰੂ ਤੋਂ ਹੀ ਸਪਿਨਰਾਂ ਨੂੰ ਮਦਦ ਮਿਲਣ ਨਾਲ ਮੁਕਾਬਲਾ ਬਰਾਬਰੀ ਦਾ ਹੋ ਜਾਵੇਗਾ। ਹੈਦਰਾਬਾਦ, ਵਿਸ਼ਾਖਾਪਟਨਮ ਤੇ ਰਾਜਕੋਟ ਵਿਚ ਸਾਰੇ ਟੈਸਟਾਂ ਵਿਚ ‘ਸਪੋਰਟਿੰਗ ਪਿੱਚ’ (ਜਿਸ ਵਿਚ ਸਪਿਨਰਾਂ ਤੇ ਤੇਜ਼ ਗੇਂਦਬਾਜ਼ਾਂ ਅਤੇ ਬੱਲੇਬਾਜ਼ਾਂ ਨੂੰ ਮਦਦ ਮਿਲੀ’ ਸੀ ਜਿਹੜੀਆਂ ਮੁੱਖ ਤੌਰ ’ਤੇ ਸਪਿਨਰਾਂ ਦੇ ਅਨੁਕੂਲ ਨਹੀਂ ਸਨ ਸਗੋਂ ਇਸ ਵਿਚ ਸਾਰਿਆਂ ਲਈ ਕੁਝ ਨਾ ਕੁਝ ਮੌਜੂਦ ਸੀ।
ਪੋਪ ਨੇ ਕਿਹਾ,‘‘ਜੇਕਰ ਇਹ ਪਹਿਲੀ ਗੇਂਦ ਨਾਲ ਸਪਿਨ ਹੁੰਦੀ ਹੈ ਤਾਂ ਇਸ ਨਾਲ ਟਾਸ ਦੀ ਭੂਮਿਕਾ ਮਹੱਤਵਹੀਣ ਹੋ ਜਾਵੇਗੀ। ਇਸ ਨਾਲ ਮੈਦਾਨ ’ਤੇ ਬਰਾਬਰੀ ਦੀ ਟੱਕਰ ਹੋਵੇਗੀ।’’
ਉਸ ਨੇ ਕਿਹਾ,‘‘ਕਾਫੀ ਵਾਰ ਸ਼ੁਰੂ ਵਿਚ ਵਿਕਟ ਸਪਾਟ ਹੁੰਦੀ ਹੈ ਪਰ ਫਿਰ ਇਹ ਖਰਾਬ ਹੋਣ ਲੱਗਦੀ ਹੈ। ਅਸੀਂ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਹਿਲਾ ਟੈਸਟ ਜਿੱਤਿਆ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਿਛਲੇ ਦੋ ਟੈਸਟ ਜਿੱਤੇ। ਜੇਕਰ ਤੁਸੀਂ ਥੋੜ੍ਹੀ ਸਪਾਟ ਵਿਕਟ ’ਤੇ ਪਹਿਲਾਂ ਬੱਲੇਬਾਜ਼ੀ ਕਰਦੇ ਹੋ ਤਾਂ ਇਸ ਨਾਲ ਨਤੀਜਾ ਤੈਅ ਨਹੀਂ ਹੁੰਦਾ ਪਰ ਇਸ ਨਾਲ ਤੁਹਾਨੂੰ ਫਾਇਦਾ ਮਿਲਦਾ ਹੈ।’’
ਹੈਦਰਾਬਾਦ ਵਿਚ ਇੰਗਲੈਂਡ ਦੇ ਨਾਇਕਾਂ ਵਿਚੋਂ ਇਕ ਪੋਪ ਨੂੰ ਲੱਗਦਾ ਹੈ ਕਿ ਜਿਸ ਵਿਕਟ ’ਤੇ ਚੰਗੀ ਟਰਨ ਮਿਲੇਗੀ,ਇਸ ਨਾਲ ਉਨ੍ਹਾਂ ਨੂੰ ਵਿਕਟ ਲੈਣ ਦੇ ਬਦਲ ਮਿਲ ਜਾਣਗੇ। ਉਸ ਨੇ ਕਿਹਾ, ‘‘ਅਸੀਂ ਜਿਵੇਂ ਉਮਮੀਦ ਕੀਤੀ ਹੈ, ਜੇਕਰ ਇਹ ਥੋੜ੍ਹੀ ਇਸ ਤਰ੍ਹਾ ਵਰਤਾਓ ਕਰੇਗੀ ਤਾਂ ਸਾਡਾ ਮੈਚ ਵਿਚ ਪੱਲੜਾ ਭਾਰੀ ਹੋ ਜਾਵੇਗਾ। ਸਾਡੇ ਕੁਲ ਕੁਝ ਨੌਜਵਾਨ ਸਪਿਨਰ ਹਨ, ਉਨ੍ਹਾਂ ਨੇ ਕੁਝ ਚੰਗੀਆਂ ਪਿੱਚਾਂ ’ਤੇ ਚੰਗੀ ਗੇਂਦਬਾਜ਼ੀ ਕੀਤੀ ਹੈ। ਇਸ ਨਾਲ ਨਿਸ਼ਚਿਤ ਰੂਪ ਨਾਲ ਸਾਨੂੰ ਵਿਕਟ ਲੈਣ ਦੇ ਮੌਕੇ ਮਿਲਣਗੇ। ਉਨ੍ਹਾਂ ਨੇ ਸਪਾਟ ਪਿੱਚ ’ਤੇ ਵੀ ਚੰਗਾ ਕੰਮ ਕੀਤਾ ਹੈ।’’