ਕਬੱਡੀ ਪਿੰਡ ਪੱਧਰ ਲੀਗ ਦੇ ਮੁਕਾਬਲੇ ਰੁੜਕਾ ਕਲਾਂ ਵਿਖੇ ਕਰਵਾਏ

01/01/2018 1:05:19 AM

ਜਲੰਧਰ (ਜ. ਬ.)- ਜਗ ਬਾਣੀ ਦੇ ਸਹਿਯੋਗ ਨਾਲ ਯੁਵਾ ਭਲਾਈ ਸੰਸਥਾ ਯੂਥ ਫੁੱਟਬਾਲ ਕਲੱਬ ਰੁੜਕਾ ਕਲਾਂ ਵੱਲੋਂ ਖਿਡਾਰੀਆਂ ਦੀ ਖੇਡ ਅਤੇ ਸਰਵਪੱਖੀ ਵਿਕਾਸ ਲਈ ਹਰ ਸਾਲ ਦੀ ਤਰ੍ਹਾਂ ਚਲਾਈ ਜਾ ਰਹੀ ਐਜੂਕੇਸ਼ਨਲ ਫੁੱਟਬਾਲ ਅਤੇ ਕਬੱਡੀ ਲੀਗ ਦੇ ਤਹਿਤ ਕਬੱਡੀ ਪਿੰਡ ਪੱਧਰ ਲੀਗ ਦੇ ਮੁਕਾਬਲੇ ਵਾਈ. ਐੱਫ. ਸੀ. ਸਟੇਡੀਅਮ ਰੁੜਕਾ ਕਲਾਂ ਵਿਖੇ ਕਰਵਾਏ ਗਏ।  
ਕਬੱਡੀ ਪਿੰਡ ਪੱਧਰ ਲੀਗ ਦੇ ਪੂਲ-ਬੀ 'ਚ ਪਹਿਲਾ ਮੁਕਾਬਲਾ ਟਾਹਲੀ ਅਤੇ ਢੰਡਾ ਦੀਆਂ ਟੀਮਾਂ ਵਿਚਾਲੇ ਹੋਇਆ, ਜਿਸ 'ਚ ਢੰਡਾ ਟੀਮ ਨੇ ਟਾਹਲੀ ਦੀ ਟੀਮ ਨੂੰ ਹਰਾਇਆ। ਦੂਜਾ ਮੁਕਾਬਲਾ ਚੱਕ ਦੇਸ ਰਾਜ ਅਤੇ ਬੁੰਡਾਲਾ ਵਿਚਾਲੇ ਹੋਇਆ, ਜਿਸ 'ਚ ਚੱਕ ਦੇਸ ਰਾਜ ਜੇਤੂ ਰਿਹਾ। ਤੀਜਾ ਮੈਚ ਰੁੜਕਾ ਕਲਾਂ ਅਤੇ ਟਾਹਲੀ ਦੀ ਟੀਮ ਵਿਚਕਾਰ ਖੇਡਿਆ ਗਿਆ, ਜਿਸ 'ਚ ਰੁੜਕਾ ਕਲਾਂ ਜੇਤੂ ਰਿਹਾ। ਚੌਥਾ ਮੈਚ ਬੁੰਡਾਲਾ ਅਤੇ ਢੰਡਾ ਦੀਆਂ ਟੀਮਾਂ ਵਿਚਕਾਰ ਹੋਇਆ, ਜਿਸ 'ਚ ਬੁੰਡਾਲਾ ਦੀ ਟੀਮ ਜੇਤੂ ਰਹੀ। ਪੰਜਵੇਂ ਮੈਚ 'ਚ ਰੁੜਕਾ ਕਲਾਂ ਨੇ ਚੱਕ ਦੇਸ ਰਾਜ ਦੀ ਟੀਮ ਨੂੰ, ਛੇਵੇਂ ਮੈਚ 'ਚ ਬੁੰਡਾਲਾ ਦੀ ਟੀਮ ਨੇ ਟਾਹਲੀ ਦੀ ਟੀਮ ਨੂੰ, ਸੱਤਵੇਂ ਮੁਕਾਬਲੇ 'ਚ ਰੁੜਕਾ ਕਲਾਂ ਦੀ ਟੀਮ ਨੇ ਢੰਡਾ ਦੀ ਟੀਮ ਨੂੰ, ਅੱਠਵੇਂ ਮੈਚ 'ਚ ਚੱਕ ਦੇਸ ਰਾਜ ਦੀ ਟੀਮ ਨੇ ਟਾਹਲੀ ਦੀ ਟੀਮ ਨੂੰ ਤੇ ਨੌਵੇਂ ਮੈਚ ਰੁੜਕਾ ਕਲਾਂ ਦੀ ਟੀਮ ਨੇ ਬੁੰਡਾਲਾ ਦੀ ਟੀਮ ਨੂੰ ਹਰਾਇਆ ।
ਇਸ ਦੇ ਨਾਲ ਹੀ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵਾਈ. ਐੱਫ. ਸੀ. ਰੁੜਕਾ ਕਲਾਂ ਅਤੇ ਚੱਕ ਦੇਸ ਰਾਜ ਦੀਆਂ ਟੀਮਾਂ ਨੇ ਇਸ ਪਿੰਡ ਪੱਧਰ ਕਬੱਡੀ ਲੀਗ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ। ਕਬੱਡੀ 65 ਕਿਲੋ ਦੇ ਹੋਏ ਮੁਕਾਬਲਿਆਂ 'ਚ ਪਾਸਲੇ ਦੀ ਟੀਮ ਪਹਿਲੇ ਸਥਾਨ 'ਤੇ ਜਦਕਿ ਰੁੜਕਾ ਕਲਾਂ ਦੀ ਟੀਮ ਦੂਜੇ ਸਥਾਨ 'ਤੇ ਰਹੀ। ਇਹ ਆਪਣੀ ਕਿਸਮ ਦੀ ਨਿਵੇਕਲੀ ਲੀਗ ਹੈ, ਜਿਸਦੇ ਮੁਕਾਬਲਿਆਂ 'ਚ ਹਿੱਸਾ ਲੈਣ ਵਾਲੀਆਂ ਸਾਰੀਆਂ ਟੀਮਾਂ ਨੂੰ ਮੁਫਤ ਕਿੱਟਾਂ ਦਿੱਤੀਆਂ ਗਈਆਂ। ਇਸ ਪਿੰਡ ਪੱਧਰ ਲੀਗ ਦੇ ਪੂਲ-ਏ ਦੀਆਂ ਟੀਮਾਂ ਦੇ ਹੋਣ ਵਾਲੇ ਕਬੱਡੀ ਮੁਕਾਬਲੇ ਪਿੰਡ ਬੁੰਡਾਲਾ ਵਿਖੇ ਕਰਵਾਏ ਜਾਣਗੇ।
ਇਸ ਮੌਕੇ ਬੀ. ਬੀ. ਐੱਸ. ਕਬੱਡੀ ਅਕੈਡਮੀ ਦੇ ਪ੍ਰਧਾਨ ਰਾਜੀਵ ਰਤਨ, ਗੁਰਮੇਲ ਸਿੰਘ ਸੰਧੂ, ਜਤਿੰਦਰ ਸਿੰਘ ਸੰਧੂ, ਕੁਲਵੰਤ ਬੰਟੀ, ਸੋਹਣ ਰੁੜਕੀ, ਬਾਰੂ ਰੁੜਕੀ, ਕੁਲਜਿੰਦਰ ਕਿੰਦਾ, ਹਰਜੀਤ ਸਿੰਘ, ਜਗਦੀਪ ਸਿੰਘ, ਅਮਰਪ੍ਰੀਤ ਸਿੰਘ, ਕੋਚ ਬਿੰਦੂ ਫਰਾਲਾ, ਜਸਵੀਰ ਰਾਏ, ਜਸਪਾਲ ਸਿੰਘ, ਮਨੇਸ਼ ਕੁਮਾਰ, ਸੁਰਜੀਤ ਸਿੰਘ, ਸੱਤਪਾਲ ਤਿਵਾੜੀ, ਸੰਦੀਪ ਸਿੰਘ, ਜਸਦੀਪ ਸਿੰਘ ਤੇ ਹੋਰ ਵਾਈ. ਐੱਫ. ਸੀ. ਮੈਂਬਰ ਹਾਜ਼ਰ ਸਨ।


Related News