ਕੋਕੋ ਗੌਫ ਨੇ ਮਾਰੀਆ ਸਕਕਾਰੀ ਨੂੰ ਹਰਾ ਕੇ ਡੀ. ਸੀ. ਓਪਨ ਖਿਤਾਬ ਜਿੱਤਿਆ

Monday, Aug 07, 2023 - 05:46 PM (IST)

ਕੋਕੋ ਗੌਫ ਨੇ ਮਾਰੀਆ ਸਕਕਾਰੀ ਨੂੰ ਹਰਾ ਕੇ ਡੀ. ਸੀ. ਓਪਨ ਖਿਤਾਬ ਜਿੱਤਿਆ

ਵਾਸ਼ਿੰਗਟਨ, (ਭਾਸ਼ਾ) : ਅਮਰੀਕਾ ਦੀ 19 ਸਾਲਾ ਕੋਕੋ ਗੌਫ ਨੇ ਮਾਰੀਆ ਸਕਕਾਰੀ ਨੂੰ 6-2, 6-3 ਨਾਲ ਹਰਾ ਕੇ ਡੀ. ਸੀ. ਓਪਨ ਦਾ ਖ਼ਿਤਾਬ ਜਿੱਤਿਆ, ਜੋ ਉਸ ਦੇ ਡਬਲਯੂ. ਟੀ. ਏ. ਟੂਰ ਦਾ ਚੌਥਾ ਸਿੰਗਲ ਖ਼ਿਤਾਬ ਹੈ। ਕੋਕੋ ਗੌਫ ਰਾਜਧਾਨੀ ਵਿੱਚ ਹਾਰਡਕੋਰਟ ਟੂਰਨਾਮੈਂਟ ਦੇ ਮਹਿਲਾ ਵਰਗ ਵਿੱਚ ਸਭ ਤੋਂ ਘੱਟ ਉਮਰ ਦੀ ਜੇਤੂ ਬਣ ਗਈ। 

ਫ੍ਰੈਂਚ ਓਪਨ 2022 ਦੀ ਉਪ ਜੇਤੂ ਗੌਫ ਨੇ ਇੱਕ ਵੀ ਸੈੱਟ ਨਹੀਂ ਛੱਡਿਆ ਅਤੇ ਚਾਰ ਮੈਚਾਂ ਵਿੱਚ ਸਿਰਫ਼ 19 ਗੇਮਾਂ ਹੀ ਹਾਰੀਆਂ। ਇਸ ਦੇ ਨਾਲ ਹੀ, 33 ਸਾਲਾ ਡੈਨ ਇਵਾਨਸ 1988 ਤੋਂ ਬਾਅਦ ਪੁਰਸ਼ ਵਰਗ ਵਿੱਚ ਸਭ ਤੋਂ ਵੱਧ ਉਮਰ ਦਾ ਚੈਂਪੀਅਨ ਬਣ ਗਿਆ। ਉਨ੍ਹਾਂ ਨੇ ਤੂਫ਼ਾਨ ਕਾਰਨ ਦੋ ਘੰਟੇ ਤੋਂ ਵੱਧ ਦੇਰੀ ਨਾਲ ਹੋਏ ਫਾਈਨਲ ਵਿੱਚ ਟੈਲਨ ਗਰੇਕਸਪੋਰ ਨੂੰ 7-5, 6-3 ਨਾਲ ਹਰਾਇਆ। ਜਿੰਮੀ ਕੋਨਰਜ਼ ਨੇ 1988 ਵਿੱਚ 35 ਸਾਲ ਦੀ ਉਮਰ ਵਿੱਚ ਇਹ ਖਿਤਾਬ ਜਿੱਤਿਆ ਸੀ। 

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News