ਬਦਲਾਅ ਦੇ ਦੌਰ ''ਚ ਟੀਮ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ : ਸ਼ਾਸਤਰੀ

Sunday, Aug 18, 2019 - 11:10 AM (IST)

ਬਦਲਾਅ ਦੇ ਦੌਰ ''ਚ ਟੀਮ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ : ਸ਼ਾਸਤਰੀ

ਸਪੋਰਟਸ ਡੈਸਕ : ਭਾਰਤੀ ਟੀਮ ਦੇ ਦੁਬਾਰਾ ਕੋਚ ਬਣੇ ਰਵੀ ਸ਼ਾਸਤਰੀ ਨੇ ਕਿਹਾ ਕਿ ਉਸਦੀ ਕੋਸ਼ਿਸ਼ ਬਦਲਾਅ ਦੇ ਦੌਰ ਵਿਚੋਂ ਲੰਘ ਰਹੀ ਟੀਮ ਨੂੰ ਬਿਹਤਰ ਬਣਾਉਣ ਦੀ ਹੋਵੇਗੀ। ਉਸ ਨੇ ਕਿਹਾ ਕਿ ਇਸ ਦੌਰਾਨ ਟੀਮ ਪ੍ਰਯੋਗ ਕਰਨ ਤੋਂ ਪਿੱਛੇ ਨਹੀਂ ਹਟੇਗੀ। ਸ਼ਾਸਤਰੀ ਨੇ ਕਿਹਾ, ''ਅਗਲੇ ਦੋ ਸਾਲ ਸਾਨੂੰ ਇਹ ਦੇਖਣਾ ਪਵੇਗਾ ਕਿ ਬਦਲਾਅ ਦਾ ਦੌਰ ਠੀਕ ਤਰ੍ਹਾਂ ਨਾਲ ਲੰਘੇ ਕਿਉਂਕਿ ਟੀਮ ਵਿਚ ਕਈ ਨੌਜਵਾਨ ਖਿਡਾਰੀ ਆਉਣਗੇ, ਖਾਸ ਕਰ ਕੇ ਵਨ ਡੇ ਸਵਰੂਪ ਵਿਚ, ਇਸਦੇ ਨਾਲ ਟੈਸਟ ਟੀਮ ਵਿਚ ਵੀ ਕੁਝ ਨੌਜਵਾਨ ਆਉਣਗੇ।''

ਸ਼ਾਸਤਰੀ ਨੇ ਕਿਹਾ, ''ਤੁਹਾਨੂੰ 3-4 ਗੇਂਦਾਬਜ਼ਾਂ ਦੀ ਪਛਾਣ ਕਰਨੀ ਪਵੇਗੀ ਤਾਂ ਕਿ ਉਨ੍ਹਾਂ ਨੂੰ ਪੂਲ ਵਿਚ ਜੋੜਿਆ ਜਾ ਸਕੇ, ਇਹ ਇਕ ਚੁਣੌਤੀ ਹੈ। ਮੈਂ ਚਾਹਾਂਗਾ ਕਿ 26 ਮਹੀਨਿਆਂ ਦੇ ਆਪਣੇ ਕਾਰਜਕਾਲ ਤੋਂ ਬਾਅਦ ਅਜਿਹੀ ਵਿਰਾਸਤ ਛੱਡ ਕੇ ਜਾਵਾਂ, ਜਿੱਥੇ ਟੀਮ ਖੁਸ਼ ਰਹੇ।''


Related News