200 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਸਪੋਰਟਸ ਕਲੱਬ ਸੈਵੀ ਸਵਰਾਜ ਦਾ ਉਦਘਾਟਨ ਕਰਨਗੇ CM
Friday, Jan 31, 2020 - 10:59 PM (IST)

ਅਹਿਮਦਾਬਾਦ— ਗੁਜਰਾਤ ਦੇ ਅਹਿਮਦਾਬਾਦ 'ਚ ਲਗਭਗ 200 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਸੂਬੇ 'ਚ ਇਕ ਇਕਲੌਕਤੇ ਸਪੋਰਟਸ ਕਲੱਬ ਦਾ ਉਦਘਾਟਨ 2 ਫਰਵਰੀ ਨੂੰ ਮੁੱਖ ਮੰਤਰੀ ਵਿਜੈ ਰੁਪਾਣੀ ਕਰਨਗੇ। ਲਗਭਗ 6 ਏਕੜ ਖੇਤਰ 'ਚ ਫੈਲੇ ਇਸ ਕਲੱਬ 'ਚ 50 ਮੀ ਓਲੰਪਿਕ ਪੱਧਰ ਦਾ ਸਵਿਮਿੰਗ ਪੂਲ, 400 ਮੀਟਰ ਟ੍ਰੈਕ, ਫੁੱਟਬਾਲ ਸਟੇਡੀਅਮ, ਕ੍ਰਿਕਟ ਪਿੱਚ, ਲਾਨ ਟੈਨਿਸ ਕੋਰਟ ਤੋਂ ਇਲਾਵਾ ਇਸਦੀ ਚਾਰ ਮੰਜ਼ਲੀ ਵੱਡੀ ਇਮਾਰਤ ਦੇ ਅਲੱਗ-ਅਲੱਗ ਫਲੋਰ 'ਤੇ ਸਕਵੈਸ਼, ਬੈਡਮਿੰਟਨ, ਬਾਸਕਟਬਾਲ ਕੋਰਟ, ਜਿਮ, ਟੇਬਿਲ ਟੈਨਿਸ, ਸਨੂਕਰ ਸਮੇਤ ਕਈ ਖੇਡਾਂ ਦੇ ਕੋਰਟ ਬਣੇ ਹੋਏ ਹਨ।